ਇਕ ਵਾਰ ਫਿਰ Virus ਦੀ ਲਪੇਟ ’ਚ ਆਇਆ WhatsApp

Monday, Jan 07, 2019 - 10:26 AM (IST)

ਇਕ ਵਾਰ ਫਿਰ Virus ਦੀ ਲਪੇਟ ’ਚ ਆਇਆ WhatsApp

ਗੈਜੇਟ ਡੈਸਕ– ਜੇ ਤੁਸੀਂ ਵੀ ਇੰਸਟੈਂਟ ਮੈਸੇਜਿੰਗ ਸਰਵਿਸ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਵਟਸਐਪ ’ਤੇ ਅਜਿਹਾ ਵਾਇਰਸ ਫੈਲਾਇਆ ਜਾ ਰਿਹਾ ਹੈ, ਜੋ ਤੁਹਾਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਇਕ ਮੈਸੇਜ ਵਟਸਐਪ ’ਤੇ ਫਾਰਵਰਡ ਹੋ ਰਿਹਾ ਹੈ, ਜਿਸ ਵਿਚ ਲਿਖਿਆ ਹੈ ਕਿ WhatsApp Gold ਨਾਂ ਦੀ ਨਵੀਂ ਸੀਕ੍ਰੇਟ ਅਪਡੇਟ ਆ ਗਈ ਹੈ ਅਤੇ ਇਸ ਵਿਚ ਤੁਹਾਨੂੰ ਨਵੇਂ ਫੀਚਰਸ ਮਿਲਣਗੇ। ਵਟਸਐਪ ਦਾ ਇਹ ਹੋਰ ਵੀ ਵਧੀਆ ਵਰਜ਼ਨ ਹੈ ਅਤੇ ਇਸ ਨੂੰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ ਪਰ ਅਸਲ ਵਿਚ ਇਹ ਇਕ ਵਾਇਰਸ ਹੈ, ਜੋ ਤੁਹਾਡੇ ਡਾਟਾ ਨੂੰ ਹੈਕ ਕਰ ਕੇ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।

PunjabKesari

ਇਸ ਤੋਂ ਪਹਿਲਾਂ ਵੀ ਹੋ ਚੁੱਕਿਐ ਅਜਿਹਾ ਅਟੈਕ
ਸਕੈਮਰਸ ਇਸ ਲਿੰਕ ਨੂੰ ਸੈਂਡ ਕਰ ਕੇ ਯੂਜ਼ਰਜ਼ ਨੂੰ ਨਵੇਂ WhatsApp Gold ਵਰਜ਼ਨ ਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਹਨ ਮਤਲਬ ਤੁਹਾਨੂੰ ਹੁਣ ਵਟਸਐਪ ਨੂੰ ਧਿਆਨ ਨਾਲ ਵਰਤੋਂ ਵਿਚ ਲਿਆਉਣ ਦੀ ਲੋੜ ਹੈ। ਦੱਸ ਦੇਈਏ ਕਿ ਸਾਲ 2016 ਵਿਚ ਇਸੇ ਤਰ੍ਹਾਂ ਦਾ ਅਟੈਕ ਵਟਸਐਪ ’ਤੇ ਹੋਇਆ ਸੀ, ਜਿਸ ਨਾਲ ਕਾਫੀ ਯੂਜ਼ਰਜ਼ ਪ੍ਰਭਾਵਿਤ ਹੋਏ ਸਨ।

PunjabKesari

ਰਹੋ ਚੌਕਸ
ਵਟਸਐਪ ’ਤੇ ਜੇਕਰ ਤੁਹਾਨੂੰ ਕੋਈ WhatsApp Gold ਵਰਜ਼ਨ ਨੂੰ ਡਾਊਨਲੋਡ ਕਰਨ ਵਾਲਾ ਮੈਸੇਜ ਫਾਰਵਰਡ ਕਰਦਾ ਹੈ ਤਾਂ ਇਸ ’ਤੇ ਕਦੇ ਵੀ ਕਲਿੱਕ ਨਾ ਕਰੋ ਅਤੇ ਤੁਹਾਨੂੰ ਜਿਸ ਨੇ ਮੈਸੇਜ ਭੇਜਿਆ ਹੈ, ਉਸ ਨੂੰ ਵੀ ਇਸ ਬਾਰੇ ਪੂਰੀ ਜਾਣਕਾਰੀ ਦਿਓ, ਨਾਲ ਹੀ ਦੱਸੋ ਕਿ ਇਸ ਲਿੰਕ ’ਤੇ ਕਲਿੱਕ ਕਰਨ ਨਾਲ ਫੋਨ ਹੈਕ ਹੋ ਜਾਂਦਾ ਹੈ ਅਤੇ ਇਸ ਨੂੰ ਫਿਕਸ ਨਹੀਂ ਕੀਤਾ ਜਾ ਸਕਦਾ।

ਅਜਿਹੇ ਮੈਸੇਜ ਤੋਂ ਬਚਣ ਦਾ ਇਕੋ-ਇਕ ਢੰਗ
ਇਸ ਤਰ੍ਹਾਂ ਦੇ ਮੈਸੇਜ ਇਕ-ਦੂਜੇ ਨਾਲ ਕਾਫੀ ਰਲਦੇ-ਮਿਲਦੇ ਹੁੰਦੇ ਹਨ। ਇਨ੍ਹਾਂ ’ਤੇ ਕੰਟਰੋਲ ਕਰਨ ਲਈ ਸਭ ਤੋਂ ਪਹਿਲਾਂ ਵਟਸਐਪ ਯੂਜ਼ਰਜ਼ ਨੂੰ ਮੈਸੇਜ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਫਾਰਵਰਡ ਕਰਨ ਤੋਂ ਰੁਕਣਾ ਪਵੇਗਾ। ਜੇਕਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿਓ।  


Related News