WhatsApp ਦਾ ਵੱਡਾ ਤੋਹਫ਼ਾ, ਹੁਣ ਇੰਨੇ ਲੋਕਾਂ ਨਾਲ ਸ਼ੁਰੂ ਕਰ ਸਕੋਗੇ ਵੀਡੀਓ ਕਾਲ, ਲਿਮਟ ਨੂੰ ਕੀਤਾ ਡਬਲ
Saturday, Jul 22, 2023 - 06:31 PM (IST)
ਗੈਜੇਟ ਡੈਸਕ- ਵਟਸਐਪ ਐਂਡਰਾਇਡ ਯੂਜ਼ਰਜ਼ ਲਈ ਇਕ ਨਵਾਂ ਕਾਲਿੰਗ ਫੀਚਰ ਰੋਲਆਊਟ ਕਰ ਰਿਹਾ ਹੈ। ਇਹ ਫੀਚਰ ਤੁਹਾਨੂੰ ਇਕ ਕਾਲ 'ਚ 15 ਲੋਕਾਂ ਨੂੰ ਜੋੜਨ ਦੀ ਮਨਜ਼ੂਰੀ ਦੇਵੇਗਾ। ਇਸ ਨਾਲ ਤੁਸਂ ਆਪਣੇ ਪੂਰੇ ਪਰਿਵਾਰ ਦੇ ਨਾਲ ਇਕੱਠੇ ਵੀਡੀਓ ਕਾਲ ਕਰ ਸਕਦੇ ਹੋ। ਇਹ ਫੀਚਰ ਅਜੇ ਤਕ ਸਾਰੇ ਯੂਜ਼ਰਜ਼ ਲਈ ਉਪਲੱਬਧ ਨਹੀਂ ਹੋਇਆ ਪਰ ਜਲਦ ਹੀ ਸਾਰਿਆਂ ਲਈ ਉਪਲੱਬਧ ਹੋ ਜਾਵੇਗਾ। ਜਦੋਂ ਇਹ ਫੀਚਰ ਉਪਲੱਬਧ ਹੋਵੇਗਾ ਤਾਂ ਤੁਸੀਂ ਇਸਨੂੰ ਆਪਣੇ ਵਟਸਐਪ ਐਪ 'ਚ ਦੇਖ ਸਕੋਗੇ।
ਇਹ ਵੀ ਪੜ੍ਹੋ– Netflix ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਝਟਕਾ, ਗਲੋਬਲੀ ਨੁਕਸਾਨ ਦੇ ਚੱਲਦਿਆਂ ਲਿਆ ਵੱਡਾ ਫ਼ੈਸਲਾ
ਜੁੜ ਸਕਣਗੇ 15 ਲੋਕ
ਅਪ੍ਰੈਲ 2022 'ਚ ਵਟਸਐਪ ਨੇ ਇਕ ਨਵੀਂ ਸਹੂਲਤ ਜਾਰੀ ਕੀਤੀ ਸੀ ਜਿਸਦਾ ਨਾਂ ਸੀ 'ਗਰੁੱਪ ਕਾਲਿੰਗ'। ਇਸ ਸਹੂਲਤ ਰਾਹੀਂ ਇਕ ਵਾਰ 'ਚ ਵੱਧ ਤੋਂ ਵੱਧ 32 ਲੋਕਾਂ ਨੂੰ ਕਾਲਿੰਗ ਕਰਨ ਦਾ ਮੌਕਾ ਦਿੱਤਾ ਗਿਆ ਸੀ। ਪਹਿਲਾਂ, ਯੂਜ਼ਰਜ਼ ਇਕ ਵਾਰ 'ਚ ਸਿਰਫ 7 ਕਾਨਟੈਕਟ ਨੂੰ ਹੀ ਕਾਲ ਕਰ ਸਕਦੇ ਸਨ ਪਰ ਹੁਣ ਇਸ ਨਵੀਂ ਅਪਡੇਟ ਦੇ ਨਾਲ ਵਟਸਐਪ ਨੇ ਇਸ ਗਿਣਤੀ ਨੂੰ ਵਧਾ ਕੇ 15 ਕਰ ਦਿੱਤਾ ਹੈ। ਇਸ ਨਵੀਂ ਸਹੂਲਤ ਦੇ ਨਾਲ ਯੂਜ਼ਰਜ਼ ਨੂੰ ਕਾਲ ਕਰਨ 'ਚ ਜ਼ਿਆਦਾ ਸਮਾਂ ਬਚੇਗਾ। ਵਟਸਐਪ ਐਂਡਰਾਇਡ ਬੀਟਾ 2.23.15.14 ਗੂਗਲ ਪਲੇਅ ਸਟੋਰ ਅਪਡੇਟ ਦੇ ਨਾਲ ਇਸ ਨਵੇਂ ਫੀਚਰ ਨੂੰ ਲਾਗੂ ਕੀਤਾ ਗਿਆ ਹੈ। ਇਸ ਅਪਡੇਟ ਨੂੰ ਜਲਦ ਹੀ ਹੋਰ ਯੂਜ਼ਰਜ਼ ਲਈ ਵੀ ਰੋਲਆਊਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ