ਵਟਸਐਪ ’ਚ ਆ ਰਿਹੈ ਜ਼ਬਰਦਸਤ ਫੀਚਰ, ਜਦੋਂ ਮਰਜ਼ੀ ਡਿਲੀਟ ਕਰ ਸਕੋਗੇ ਮੈਸੇਜ
Wednesday, Nov 03, 2021 - 06:18 PM (IST)
ਗੈਜੇਟ ਡੈਸਕ– ਵਟਸਐਪ ’ਚ ਜਲਦ ਹੀ ‘ਡਿਲੀਟ ਫਾਰ ਐਵਰੀਵਨ’ ਫੀਚਰ ਨੂੰ ਅਪਡੇਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਤੁਸੀਂ ਸੈਂਡ ਕਰ ਚੁੱਕੇ ਮੈਸੇਜ ਨੂੰ ਜਦੋਂ ਮਰਜ਼ੀ ਡਿਲੀਟ ਕਰ ਸਕੋਗੇ। ਫਿਲਹਾਲ ਇਹ ਫੀਚਰ 68 ਮਿੰਟਾਂ ਦੀ ਟਾਈਮ ਲਿਮਟ ਨਾਲ ਉਪਲੱਬਧ ਹੈ। ਇਸ ਫੀਚਰ ਨੂੰ ਸਾਲ 2017 ’ਚ ਰੋਲਆਊਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਕਈ ਵਾਰ ਅਪਡੇਟ ਕੀਤਾ ਜਾ ਚੁੱਕਾ ਹੈ। ਸ਼ੁਰੂਆਤ ’ਚ ਮੈਸੇਜ ਨੂੰ ਸਾਰਿਆਂ ਲਈ ਡਿਲੀਟ ਕਰਨ ਲਈ ਸੈਂਡ ਕਰਨ ਤੋਂ ਬਾਅਦ 8 ਮਿੰਟਾਂ ਦੀ ਹੀ ਲਿਮਟ ਮਿਲਦੀ ਸੀ। ਹਾਲਾਂਕਿ, ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੋਵੇਂ ਯੂਜ਼ਰਸ ਬਿਨਾਂ ਕਿਸੇ ਟਾਈਮ ਲਿਮਟ ਦੇ ਐਪ ’ਚੋਂ ਪੁਰਾਣੇ ਮੈਸੇਜ ਨੂੰ ਹਟਾ ਸਕਦੇ ਹੋ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ
ਇਹ ਵੀ ਪੜ੍ਹੋ– 5G ਟ੍ਰਾਇਲ ’ਚ Vi ਨੇ ਰਚਿਆ ਇਤਿਹਾਸ, Jio-Airtel ਦੇ ਮੁਕਾਬਲੇ ਹਾਸਿਲ ਕੀਤੀ 10 ਗੁਣਾ ਫਾਸਟ 5ਜੀ ਸਪੀਡ
ਵਟਸਐਪ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਨਾਲ ਜੁੜਿਆ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ ਵਿਚ ਇਕ ਡਾਇਲਾਗ ਬਾਕਸ ਦਿਸ ਰਿਹਾ ਹੈ ਜਿਸ ਵਿਚ ਯੂਜ਼ਰ ਨੂੰ ਸਿਰਫ ਆਪਣੇ ਲਈ ਜਾਂ ਸਾਰਿਆਂ ਲਈ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ।
ਇੰਝ ਇਸਤੇਮਾਲ ਕਰ ਸਕੋਗੇ ‘ਡਿਲੀਟ ਫਾਰ ਐਵਰੀਵਨ’ ਫੀਚਰ
- ਜਿਥੇ ਤੁਸੀਂ ਮੈਸੇਜ ਭੇਜਿਆ ਹੈ, ਉਸ ਕਾਨਟੈਕਟ, ਗਰੁੱਪ ਨੂੰ ਓਪਨ ਕਰੋ।
- ਫਿਲਹਾਲ ਜੇਕਰ ਤੁਹਾਡਾ ਮੈਸੇਜ 68 ਮਿੰਟ ਅਤੇ 16 ਸਕਿੰਟ ਤੋਂ ਜ਼ਿਆਦਾ ਪੁਰਾਣਾ ਨਹੀਂ ਹੈ ਤਾਂ ਤੁਸੀਂ ਉਸ ਨੂੰ ਡਿਲੀਟ ਕਰ ਸਕਦੇ ਹੋ।
- ਇਸ ਮੈਸੇਜ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਉਪਰਲੇ ਪਾਸੇ ਡਿਲੀਟ ਦੇ ਆਈਕਨ ਨੂੰ ਕਲਿੱਕ ਕਰੋ।
- ਹੁਣ ‘ਡਿਲੀਟ ਫਾਰ ਮੀ’ ਜਾਂ ‘ਡਿਲੀਟ ਫਾਰਮ ਐਵਰੀਵਨ’ ’ਚੋਂ ਤੁਸੀਂ ਕਿਸੇ ਨੂੰ ਵੀ ਚੁਣ ਸਕਦੇ ਹੋ।
ਇਹ ਵੀ ਪੜ੍ਹੋ– ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ