WhatsApp ''ਚ ਲੁੱਕਿਆ ਹੈ ਇਹ ਕਮਾਲ ਦਾ ਫੀਚਰ, ਇਸ ਤਰ੍ਹਾਂ ਕਰੋ ਇਸਤੇਮਾਲ

Tuesday, Apr 05, 2016 - 05:21 PM (IST)

WhatsApp ''ਚ ਲੁੱਕਿਆ ਹੈ ਇਹ ਕਮਾਲ ਦਾ ਫੀਚਰ, ਇਸ ਤਰ੍ਹਾਂ ਕਰੋ ਇਸਤੇਮਾਲ

ਜਲੰਧਰ: ਅੱਜ ਦੁਨੀਆ ਭਰ ''ਚ ਨੌਜਵਾਨਾਂ ਤੋਂ ਲੈ ਕੇ ਉਮਰਦਰਾਜ ਲੋਕਾਂ ਦੁਆਰਾ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ WhatsApp ''ਚ ਲਗਾਤਾਰ ਬਦਲਾਵ ਹੋ ਰਿਹਾ ਹੈ। ਹਰ ਅਪਡੇਟ  ਦੇ ਨਾਲ ਕੁਝ ਨਵੇਂ ਫੀਚਰਸ ਵੀ ਜੁੜਦੇ ਹਨ। ਪਰ ਇਸ ਹਾਲ ਹੀ ਦੇ ਅਪਡੇਟ ''ਚ ਇਕ ਖਾਸ ਫੀਚਰ ਐਡ ਹੋਇਆ ਹੈ ਜਿਸਨੂੰ ਤੁਸੀ ਵੇਖ ਨਹੀਂ ਸਕਦੇ।

ਕੰਪਿਊਟਰ ''ਚ ਮਾਈਕ੍ਰੋਸਾਫਟ ਵਰਡ ਦੇ ਜ਼ਰੀਏ ਤਾਂ ਤੁਸੀਂ ਸ਼ਬਦਾਂ ਨੂੰ ਬੋਲਡ ਅਤੇ ਇਟੈਲਿਕ ਕੀਤਾ ਹੋਵੇਗਾ, ਪਰ ਹੁਣ ਵਾਟਸਐਪ ''ਚ ਵੀ ਇਹ ਕਰ ਸਕਦੇ ਹੋ। ਇਸ ਦੇ ਲਈ ਤੁਹਾਡੇ ਸਮਾਰਟਫੋਨ ''ਚ ਵਾਟਸਐਪ ਦਾ ਵਰਜ਼ਨ 2.12.535 ਜਾਂ ਇਸ ਤੋਂ ਅਗੇ ਦਾ ਵਰਜ਼ਨ ਹੋਣਾ ਜਰੂਰੀ ਹੈ। ਜੇਕਰ ਨਹੀਂ ਹੈ ਤ ਤੁਸੀਂ ਏ.ਪੀ. ਕੇ ਮਿਰਰ ਵੈੱਬਸਾਈਟ ਤੋਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ Gtalk ਯੂਜ਼ ਕੀਤਾ ਹੋਵੇਗਾ ਤਾਂ ਸ਼ਾਇਦ ਤੁਹਾਨੂੰ ਚੈਟਸ ''ਚ ਸ਼ਬਦਾਂ ਨੂੰ ਬੋਲਡ ਅਤੇ ਇਟੈਲਿਕ ਕਰਨ ਦੇ ਬਾਰੇ ''ਚ ਪਤਾ ਹੋਵੇਗਾ। ਵਾਟਸਐਪ ਨੇ ਵੀ Gtalk  ਦੇ ਤਰਜ ''ਤੇ ਹੀ ਅਜਿਹਾ ਕੀਤਾ ਹੈ।  WhatsApp ਚੈਟਸ ''ਚ ਸ਼ਬਦਾਂ ਨੂੰ ਇੰਝ ਕਰੀਏ ਬੋਲਡ ਅਤੇ ਇਟੈਲਿਕ: - 

BOLD: ਟੈਕਸਟ ਨੂੰ ਬੋਲਡ ਕਰਨ ਲਈ ਸਟਾਰ ਚਿੰਨ ਦਾ ਇਸਤੇਮਾਲ ਕਰ ਸਕਦੇ ਹੋ : *Hello*  
ITALICS: ਟੈਕਸਟ ਨੂੰ ਇਟੈਲਿਕ ਕਰਨ ਲਈ ਅੰਡਰਸਕੋਰ ਚਿੰਨ ਦਾ ਇਸਤੇਮਾਲ ਕਰ ਸਕਦੇ ਹੋ : _Hello_
STRIKETHROUGH: ਟੈਕਸਟ ਨੂੰ ਸਟ੍ਰਾਈਕ ਕਰਨ ਲਈ ਟਿਲਡ ਚਿੰਨ ਦਾ ਇਸਤੇਮਾਲ ਕਰ ਸਕਦੇ ਹੋ : Hello


Related News