WhatsApp ’ਚ ਜਲਦ ਜੁੜੇਗਾ ਨਵਾਂ ਕਮਿਊਨਿਟੀ ਫੀਚਰ, ਜਾਣੋ ਇਸਦੇ ਫਾਇਦੇ
Friday, Apr 15, 2022 - 03:46 PM (IST)
ਗੈਜੇਟ ਡੈਸਕ– ਵਟਸਐਪ ਨੇ ਲੰਬੇ ਸਮੇਂ ਦੀ ਟੈਸਟਿੰਗ ਤੋਂ ਬਾਅਦ ਕਮਿਊਨਿਟੀ ਫੀਚਰ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਵਟਸਐਪ ਦਾ ਕਮਿਊਨਿਟੀ ਫੀਚਰ ਉਸਦੇ ਗਰੁੱਪ ਫੀਚਰ ਦਾ ਹੀ ਵਿਸਤਾਰ ਹੈ। ਵਟਸਐਪ ਦੇ ਕਮਿਊਨਿਟੀ ਫੀਚਰ ਨੂੰ ਕੁਝ ਮਹੀਨੇ ਪਹਿਲਾਂ ਵੈੱਬ ਦੇ ਬੀਟਾ ਵਰਜ਼ਨ ’ਤੇ ਵੇਖਿਆ ਗਿਆ ਸੀ ਅਤੇ ਹੁਣ ਕੰਪਨੀ ਨੇ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ, ਹਾਲਾਂਕਿ, ਅਜੇ ਵੀ ਇਹ ਸਾਫ ਨਹੀਂ ਹੈ ਕਿ ਇਸ ਫੀਚਰ ਨੂੰ ਕਦੋਂ ਤੋਂ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ। ਆਓ ਜਾਣਦੇ ਹਾਂ ਆਖਿਰ ਕੀ ਹੈ ਵਟਸਐਪ ਦਾ ਕਮਿਊਨਿਟੀ ਫੀਚਰ ਅਤੇ ਇਸਦੇ ਫਾਇਦੇ ਕੀ ਹੋਣਗੇ।
ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ
ਵਟਸਐਪ ਦਾ ਕਮਿਊਨਿਟੀ ਫੀਚਰ
ਕਮਿਊਨਿਟੀ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ 10 ਗਰੁੱਪਾਂ ਨੂੰ ਮਿਲਾਕੇ ਇਕ ਕਮਿਊਨਿਟੀ ਬਣਾ ਸਕੋਗੇ ਅਤੇ ਉਸਤੋਂ ਬਾਅਦ ਇਕ ਕਮਿਊਨਿਟੀ ਰਾਹੀਂ ਤੁਸੀਂਸਾਰੇ 10 ਗਰੁੱਪਾਂ ’ਚ ਕਿਸੇ ਮੈਸੇਜ ਨੂੰ ਇਕੱਠੇ ਭੇਜ ਸਕੋਗੇ। ਵਟਸਐਪ ਦਾ ਇਹ ਕਮਿਊਨਿਟੀ ਫੀਚਰ ਸਕੂਲ, ਕਲੱਬ ਅਤੇ ਕਿਸੇ ਸੰਸਥਾ ਲਈ ਕਾਫੀ ਮਦਦਗਾਰ ਸਾਬਿਤ ਹੋਵੇਗਾ। ਸਾਰੇ ਕਮਿਊਨਿਟੀ ਦਾ ਇਕ ਡਿਸਕ੍ਰਿਪਸ਼ਨ ਹੋਵੇਗਾ ਜਿਸਨੂੰ ਸਾਰੇ ਯੂਜ਼ਰਸ ਵੇਖ ਸਕਣਗੇ।
ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ
ਇਸਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੈ ਕਿ ਕਮਿਊਨਿਟੀ ’ਚ ਜੁੜਿਆ ਮੈਂਬਰ ਕਮਿਊਨਿਟੀ ਦੇ ਗਰੁੱਪ ਦੇ ਮੈਂਬਰ ਦਾ ਫੋਨ ਨੰਬਰ ਨਹੀਂ ਵੇਖ ਸਕਣਗੇ, ਹਾਲਾਂਕਿ, ਐਡਮਿਨ ਕੋਲ ਇਹ ਅਧਿਕਾਰ ਹੋਵੇਗਾ। ਗਰੁੱਪ ਐਡਮਿਨ ਕੋਲ ਕਮਿਊਨਿਟੀ ਦਾ ਪੂਰਾ ਕੰਟਰੋਲ ਹੋਵੇਗਾ। ਵਟਸਐਪ ਗਰੁੱਪ ਦੀ ਤਰ੍ਹਾਂ ਕਮਿਊਨਿਟੀ ਦਾ ਵੀ ਇਕ ਐਡਮਿਨ ਹੋਵੇਗਾ ਜੋ ਕਿ ਇਹ ਤੈਅ ਕਰੇਗਾ ਕਿ ਕਿਸ ਗਰੁੱਪ ’ਚ ਕੌਣ ਮੈਸੇਜ ਕਰੇਗਾ ਅਤੇ ਕੌਣ ਨਹੀਂ ਇਸਤੋਂ ਇਲਾਵਾ ਜੇਕਰ ਕੋਈ ਮੈਂਬਰ ਕਮਿਊਨਿਟੀ ਨੂੰ ਛੱਡਦਾ ਹੈ ਤਾਂ ਇਹ ਉਸ ਕਮਿਊਨਿਟੀ ਦੇ ਨਾਲ ਲਿੰਕ ਹੋਰ ਗਰੁੱਪ ਨੂੰ ਵੀ ਨਹੀਂ ਵੇਖ ਸਕੇਗਾ। ਕਮਿਊਨਿਟੀ ਫੀਚਰ ਦਾ ਮਕਸਦ ਕਈ ਤਰ੍ਹਾਂ ਦੇ ਗਰੁੱਪ ਨੂੰ ਇਕੱਠੇ ਕਰਨਾ ਹੈ। ਆਮਤੌਰ ’ਤੇ ਇਕ ਯੂਜ਼ਰਸ ਕੋਲ ਘੱਟੋ-ਘੱਟ 5 ਗਰੁੱਪ ਹੁੰਦੇ ਹਨ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਸਕਦੈ Twitter ਦਾ ਇਹ ਫੀਚਰ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਕਮਿਊਨਿਟੀ ਫੀਚਰ ਦੇ ਆਉਣ ਤੋਂ ਬਾਅਦ ਇਨ੍ਹਾਂ ਗਰੁੱਪ ਨੂੰ ਇਕੱਠੇ ਮੈਨੇਜ ਕਰਨ ’ਚ ਆਸਾਨੀ ਹੋਵੇਗੀ। ਕਮਿਊਨਿਟੀ ਫੀਚਰ ਇਕ ਤਰ੍ਹਾਂ ਬ੍ਰਾਡਕਾਸਟ ਵਰਗਾ ਹੀ ਹੋਵੇਗਾ। ਕਮਿਊਨਿਟੀ ’ਚ ਸ਼ਾਮਿਲ ਯੂਜ਼ਰਸ ਕੋਲ ਅਬਿਊਜ਼ ਨੂੰ ਰਿਪੋਰਟ ਕਰਨ, ਅਕਾਊਂਟ ਦੀ ਸ਼ਿਕਾਇਤ ਕਰਨ ਅਤੇ ਕਮਿਊਨਿਟੀ ਛੱਡਣ ਦਾ ਆਪਸ਼ਨ ਹੋਵੇਗਾ। ਮੈਸੇਜ ਅਤੇ ਗਰੁੱਪ ਦੀ ਤਰ੍ਹਾਂ ਹੀ ਕਮਿਊਨਿਟੀ ਵੀ ਪੂਰੀ ਤਰ੍ਹਾਂ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਵੇਗੀ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 6 ਖ਼ਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ