ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ

10/24/2020 6:34:20 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਵਟਸਐਪ ਯੂਜ਼ਰ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਉਂਝ ਤਾਂ ਜ਼ਿਆਦਾਤਰ ਲੋਕ ਜਨਰਲ ਵਟਸਐਪ ਦੀ ਵਰਤੋਂ ਕਰਦੇ ਹਨ ਪਰ ਕਈ ਲੋਕ ਬਿਜ਼ਨੈੱਸ ਨਾ ਹੁੰਦੇ ਹੋਏ ਵੀ ਵਟਸਐਪ ਦੇ ਬਿਜ਼ਨੈੱਸ ਐਪ ਦੀ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਨੂੰ ਵਟਸਐਪ ਨੇ ਵੱਡਾ ਝਟਕਾ ਦਿੱਤਾ ਹੈ। ਵਟਸਐਪ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਬਿਜ਼ਨੈੱਸ ਐਪ ਯੂਜ਼ਰ ਕੋਲੋਂ ਸੇਵਾ ਦੇ ਬਦਲੇ ਪੈਸੇ ਲਵੇਗਾ। ਦੱਸ ਦੇਈਏ ਕਿ ਵਟਸਐਪ ਬਿਜ਼ਨੈੱਸ ਐਪ ਦੇ ਯੂਜ਼ਰਸ ਦੀ ਗਿਣਤੀ 5 ਕਰੋੜ ਤੋਂ ਜ਼ਿਆਦਾ ਹੋ ਗਈ ਹੈ ਤਾਂ ਅਜਿਹੇ ’ਚ ਕੰਪਨੀ ਨੇ ਬਿਜ਼ਨੈੱਸ ਐਪ ਯੂਜ਼ਰਸ ਲਈ ਪੇਅ ਟੂ ਮੈਸੇਜ ਫੀਚਰ ਦਾ ਐਲਾਨ ਕੀਤਾ ਹੈ ਜਿਸ ਤਹਿਤ ਬਿਜ਼ਨੈੱਸ ਐਪ ਇਸਤੇਮਾਲ ਕਰਨ ਵਾਲੇ ਯੂਜ਼ਰਸ ਕੋਲੋਂ ਕੰਪਨੀ ਪੈਸੇ ਲਵੇਗੀ। ਹਾਲਾਂਕਿ, ਯੂਜ਼ਰਸ ਕੋਲੋਂ ਕਿੰਨੇ ਪੈਸੇ ਲਏ ਜਾਣਗੇ ਇਸ ਦੀ ਜਾਣਕਾਰੀ ਕੰਪਨੀ ਨੇ ਅਜੇ ਨਹੀਂ ਦਿੱਤੀ। 

ਇਹ ਵੀ ਪੜ੍ਹੋ– ਹੁਣ ਫਾਲਤੂ ਦੇ ਮੈਸੇਜ ਕਦੇ ਨਹੀਂ ਕਰਨਗੇ ਪਰੇਸ਼ਾਨ, WhatsApp ’ਚ ਆਇਆ ਨਵਾਂ ਫੀਚਰ

ਵਟਸਐਪ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ ਅਸੀਂ ਆਪਣੇ ਬਿਜ਼ਨੈੱਸ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੁਝ ਸੇਵਾਵਾਂ ਲਈ ਪੈਸੇ ਲਵਾਂਗੇ ਤਾਂ ਜੋ ਆਪਣੇ ਦੋ ਅਰਬ ਤੋਂ ਜ਼ਿਆਦਾ ਯੂਜ਼ਰਸ ਨੂੰ ਮੁਫ਼ਤ ’ਚ ਐਂਡ-ਟੂ-ਐਂਡ ਐਨਕ੍ਰਿਪਟਿਡ ਟੈਕਸਟ, ਵੀਡੀਓ ਅਤੇ ਵੌਇਸ ਕਾਲਿੰਗ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਂਦੇ ਰਹਿ ਸਕੀਏ। 

PunjabKesari

ਇਨ੍ਹਾਂ ਲੋਕਾਂ ਦੀ ਵਧਣ ਵਾਲੀ ਹੈ ਮੁਸੀਬਤ
ਤੁਹਾਡੇ ਕਈ ਦੋਸਤ ਅਤੇ ਰਿਸ਼ਤੇਦਾਰ ਵਟਸਐਪ ਬਿਜ਼ਨੈੱਸ ਐਪ ਦਾ ਇਸਤੇਮਾਲ ਇਸ ਲਈ ਵੀ ਕਰਦੇ ਹਨ ਕਿਉਂਕਿ ਇਸ ਵਿਚ ਕਿਸੇ ਮੈਸੇਜ ਦਾ ਆਟੋਮੈਟਿਕ ਰਿਪਲਾਈ ਕੀਤਾ ਜਾ ਸਕਦਾ ਹੈ ਜੋ ਕਿ ਸਾਧਾਰਣ ਐਪ ’ਚ ਨਹੀਂ ਹੋ ਪਾਉਂਦਾ। ਆਟੋਮੈਟਿਕ ਰਿਪਲਾਈ ਫੀਚਰ ਲਈ ਵੀ ਯੂਜ਼ਰਸ ਨੂੰ ਹੁਣ ਪੈਸੇ ਦੇਣੇ ਪੈ ਸਕਦੇ ਹਨ। ਅਜਿਹੇ ’ਚ ਉਨ੍ਹਾਂ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਬਿਜ਼ਨੈੱਸ ਐਪ ਨੂੰ ਡਿਲੀਟ ਕਰਕੇ ਸਾਧਾਰਣ ਐਪ ਦੀ ਵਰਤੋਂ ਕਰਨ।

ਇਹ ਵੀ ਪੜ੍ਹੋ– 6,000 ਰੁਪਏ ਤਕ ਸਸਤਾ ਖ਼ਰੀਦੋ iPhone 12, ਜਾਣੋ ਕੀ ਹੈ ਆਫਰ


Rakesh

Content Editor

Related News