WhatsApp ਨੇ 28 ਦਿਨਾਂ ''ਚ 45 ਲੱਖ ਭਾਰਤੀ ਖ਼ਾਤਿਆਂ ''ਤੇ ਲਾਈ ਪਾਬੰਦੀ, ਦੱਸੀ ਗਈ ਇਹ ਵਜ੍ਹਾ

Sunday, Apr 02, 2023 - 06:04 AM (IST)

WhatsApp ਨੇ 28 ਦਿਨਾਂ ''ਚ 45 ਲੱਖ ਭਾਰਤੀ ਖ਼ਾਤਿਆਂ ''ਤੇ ਲਾਈ ਪਾਬੰਦੀ, ਦੱਸੀ ਗਈ ਇਹ ਵਜ੍ਹਾ

ਨਵੀਂ ਦਿੱਲੀ (ਭਾਸ਼ਾ): ਮੈਟਾ ਦੀ ਮਲਕੀਅਤ ਵਾਲੇ ਐਪ WhatsApp ਨੇ ਫ਼ਰਵਰੀ ਵਿਚ 45 ਲੱਖ ਤੋਂ ਵੱਧ ਖ਼ਾਤਿਆਂ 'ਤੇ ਪਾਬੰਦੀ ਲਗਾਈ, ਜੋ ਇਸ ਤੋਂ ਪਿਛਲੇ ਮਹੀਨਿਆਂ ਵਿਚ ਲਗਾਈ ਗਈ ਪਾਬੰਦੀ ਦੇ ਮੁਕਾਬਲੇ ਕਾਫ਼ੀ ਵੱਧ ਹੈ। ਵਟਸਐਪ ਨੇ ਭਾਰਤ ਬਾਰੇ ਆਪਣੀ ਮਹੀਨਾਵਾਰ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਵਟਸਐਪ ਨੇ ਜਨਵਰੀ ਵਿਚ 29 ਲੱਖ, ਦਸੰਬਰ ਵਿਚ 36 ਲੱਖ ਤੇ ਨਵੰਬਰ ਵਿਚ 37 ਲੱਖ ਖ਼ਾਤਿਆਂ 'ਤੇ ਪਾਬੰਦੀ ਲਗਾਈ ਸੀ। 

ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

ਯੂਜ਼ਰ ਸਿਕਿਊਰਿਟੀ ਸਬੰਧੀ ਇਸ ਰਿਪੋਰਟ ਵਿਚ ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ 'ਤੇ ਉਨ੍ਹਾਂ 'ਤੇ ਵਟਸਐਪ ਵੱਲੋਂ ਕੀਤੀ ਗਈ ਕਾਰਵਾਈ ਦਾ ਬਿਓਰਾ ਦਿੱਤਾ ਗਿਆ ਸੀ। ਨਾਲ ਹੀ ਐਪ ਦੀ ਦੁਰਵਰਤੋਂ ਨੂੰ ਰੋਕਣ ਲਈ ਵਟਸਐਪ ਵੱਲੋਂ ਕੀਤੀ ਗਈ ਅਹਿਤਿਆਤਨ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਟਸਐਪ ਦੇ ਇਕ ਬੁਲਾਰੇ ਨੇ ਕਿਹਾ, "ਮਹੀਨਾਵਾਰ ਰਿਪੋਰਟ ਮੁਤਾਬਕ, ਵਟਸਐਪ ਨੇ ਫ਼ਰਵਰੀ ਦੇ ਮਹੀਨੇ ਵਿਚ 45 ਲੱਖ ਤੋਂ ਵੱਧ ਖ਼ਾਤਿਆਂ 'ਤੇ ਪਾਬੰਦੀ ਲਗਾਈ।" ਕਿਸੇ ਭਾਰਤੀ ਖ਼ਾਤੇ ਦੀ ਪਛਾਣ +91 ਫ਼ੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ - CID ਵੱਲੋਂ ISI ਦੇ 2 ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਨੂੰ ਭੇਜਦੇ ਸਨ ਸਰਹੱਦੀ ਇਲਾਕਿਆਂ ਦੀ ਖੁਫ਼ੀਆ ਜਾਣਕਾਰੀ

ਸ਼ਨੀਵਾਰ ਨੂੰ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ, "ਇਕ ਫ਼ਰਵਰੀ, 2023 ਤੋਂ 28 ਫ਼ਰਵਰੀ 2023 ਵਿਚਾਲੇ 4,597,400 ਵਟਸਐਪ ਖ਼ਾਤਿਆਂ 'ਤੇ ਪਾਬੰਦੀ ਲਗਾਈ ਗਈ। ਇਨ੍ਹਾਂ 'ਚੋਂ 1,298,000 ਖ਼ਾਤਿਆਂ 'ਤੇ ਯੂਜ਼ਰਸ ਵੱਲੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਅਹਿਤਿਆਤਨਪਾਬੰਦੀ ਲਗਾਈ ਗਈ ਹੈ।" ਫ਼ਰਵਰੀ ਦੌਰਾਨ 2804 ਸ਼ਿਕਾਇਤ ਰਿਪੋਰਟਾਂ ਮਿਲੀਆਂ ਅਤੇ 504 ਖ਼ਾਤਿਆਂ 'ਤੇ 'ਕਾਰਵਾਈ' ਕੀਤੀ ਗਈ। ਕੁੱਲ੍ਹ ਰਿਪੋਰਟਾਂ ਵਿਚੋਂ 2548 ਵਿਚ ਪਾਬੰਦੀ ਦੀ ਅਪੀਲ ਕੀਤੀ ਗਈ ਸੀ, ਜਦਕਿ ਹੋਰ ਸ਼ਿਕਾਇਤਾਂ ਅਕਾਊਂਟ ਸਪੋਰਟ, ਪ੍ਰੋਡਕਟ ਸਪੋਰਟ, ਸੁਰੱਖਿਆ ਤੇ ਹੋਰ ਮੁੱਦਿਆਂ ਨਾਲ ਸਬੰਧਤ ਸਨ। 

ਇਹ ਖ਼ਬਰ ਵੀ ਪੜ੍ਹੋ - ਸ਼ਿਵ ਭਗਤਾਂ ਲਈ ਅਹਿਮ ਖ਼ਬਰ: ਇਸ ਦਿਨ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ

ਰਿਪੋਰਟ ਵਿਚ ਕਿਹਾ ਗਿਆ ਹੈ, "ਅਸੀਂ ਮਿਲਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਦਾ ਜਵਾਬ ਦਿੰਦੇ ਹਾਂ। ਸਿਰਫ਼ ਉਨ੍ਹਾਂ ਸ਼ਿਕਾਇਤਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ, ਜੋ ਬਿਲਕੁੱਲ ਪਿਛਲੀ ਸ਼ਿਕਾਇਤ ਜਿਹੀਆਂ ਹੁੰਦੀਆਂ ਹਨ।" ਆਈ.ਟੀ. ਐਕਟ ਦੇ ਤਹਿਤ (50 ਲੱਖ ਤੋਂ ਵੱਧ ਯੂਜ਼ਰਸ ਵਾਲੇ) ਵੱਡੇ ਡਿਜੀਟਲ ਪਲੇਟਫ਼ਾਰਮ ਲਈ ਹਰ ਮਹੀਨੇ ਅਨੁਪਾਲਨ ਰਿਪੋਰਟ ਪ੍ਰਕਾਸ਼ਿਤ ਕਰਨੀ ਲਾਜ਼ਮੀ ਹੁੰਦੀ ਹੈ। ਇਸ ਰਿਪੋਰਟ ਵਿਚ ਮਿਲੀਆਂ ਸ਼ਿਕਾਇਤਾਂ ਤੇ ਉਨ੍ਹਾਂ 'ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਹੁੰਦਾ ਹੈ। ਅਤੀਤ ਵਿਚ ਨਫ਼ਰਤ ਭਰੇ ਭਾਸ਼ਣਾਂ, ਗ਼ਲਤ ਸੂਚਨਾ ਤੇ ਫ਼ਰਜ਼ੀ ਖ਼ਬਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਦੀ ਨਿਖੇਧੀ ਹੁੰਦੀ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News