ਵਟਸਐਪ ਤੇ ਗੂਗਲ ''ਚ ਹੋਇਆ ਸਮਝੌਤਾ, ਯੂਜ਼ਰਸ ਨੂੰ ਮਿਲੇਗਾ ਇਹ ਫਾਇਦਾ

08/17/2018 5:50:16 PM

ਜਲੰਧਰ— ਵਟਸਐਪ ਨੇ ਗੂਗਲ ਦੇ ਨਾਲ ਇਕ ਡੀਲ ਕੀਤੀ ਹੈ ਜਿਸ ਤਹਿਤ ਵਟਸਐਪ ਡਾਟਾ ਦਾ ਬੈਕਅਪ ਲੈਣ 'ਚ ਇਸਤੇਮਾਲ ਹੋਣ ਵਾਲੀ ਕਲਾਊਡ ਸਟੋਰੇਜ ਹੁਣ ਗੂਗਲ ਯੂਜ਼ਰਸ ਦੇ ਸਟੋਰੇਜ ਕੋਟਾ 'ਚ ਕਾਊਂਟ ਨਹੀਂ ਹੋਵੇਗੀ। ਵਟਸਐਪ ਅਤੇ ਗੂਗਲ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਯੂਜ਼ਰਸ ਬਿਨਾਂ ਕਿਸੇ ਲਿਮਟ ਦੇ ਨਿਜੀ ਚੈਟ ਅਤੇ ਗਰੁੱਪ ਚੈਟ ਦੇ ਮੈਸੇਜਿਸ, ਤਸਵੀਰਾਂ ਅਤੇ ਵੀਡੀਓ ਡਾਟਾ ਦਾ ਬੈਕਅਪ ਲੈ ਸਕਣਗੇ। ਜਾਣਕਾਰੀ ਮੁਤਾਬਕ ਇਹ ਸੁਵਿਧਾ 12 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਹੁਣ ਤਕ ਇਸ ਲਈ ਤੁਹਾਨੂੰ ਗੂਗਲ ਡਰਾਈਵ ਦਾ ਸਹਾਰਾ ਲੈਣਾ ਹੁੰਦਾ ਸੀ। ਇਹ ਕਦਮ ਕੰਪਨੀ ਦੇ 1 ਅਰਬ ਤੋਂ ਜ਼ਿਆਦਾ ਯੂਜ਼ਰਸ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

PunjabKesari

ਗੂਗਲ ਡਰਾਈਵ
ਗੂਗਲ ਡਰਾਈਵ ਟੀਮ ਆਪਣਏ ਯੂਜ਼ਰਸ ਨੂੰ ਮੇਲ ਭੇਜ ਕੇ ਇਸ ਐਗਰੀਮੈਂਟ ਬਾਰੇ ਦੱਸ ਰਹੀ ਹੈ। ਯੂਜ਼ਰਸ ਦੁਆਰਾ ਬੈਕਅਪ ਲਏ ਗਏ ਵਟਸਐਪ ਡਾਟਾ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਕੰਪਨੀ ਨੇ ਯੂਜ਼ਰਸ ਨੂੰ 30 ਅਕਤੂਬਰ ਤਕ ਆਪਣੇ ਡਾਟਾ ਦਾ ਮੈਨੁਅਲੀ ਬੈਕਅਪ ਲੈਣ ਲਈ ਕਿਹਾ ਹੈ। ਵਟਸਐਪ ਦੇ ਨਵੰਬਰ ਅਪਡੇਟ ਦੇ ਨਾਲ ਉਹ ਸਾਰੇ ਵਟਸਐਪ ਬੈਕਅਪ ਡਿਲੀਟ ਕਰ ਦਿੱਤੇ ਜਾਣਗੇ ਜਿਨ੍ਹਾਂ ਨੂੰ ਸਾਲ ਭਰ ਤੋਂ ਅਪਡੇਟ ਨਹੀਂ ਕੀਤਾ ਗਿਆ ਹੈ।

PunjabKesari

ਬੈਕਅਪ 
ਇਸ ਤੋਂ ਇਲਾਵਾ ਕੰਪਨੀ ਨੇ ਯੂਜ਼ਰਸ ਨੂੰ ਬੈਕਅਪ ਲੈਂਦੇ ਸਮੇਂ ਫੋਨ ਨੂੰ ਵਾਈ-ਫਾਈ ਨਾਲ ਕੁਨੈਕਟ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਬੈਕਅਪ ਫਾਈਲਸ 'ਚ ਅਲੱਗ ਹੁੰਦੇ ਹਨ ਅਤੇ ਡਾਟਾ ਖਪਤ ਕਰਦੇ ਹਨ ਜਿਸ ਨਾਲ ਤੁਹਾਨੂੰ ਵਾਧੂ ਡਾਟਾ ਦੇ ਪੈਸੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਉਥੇ ਹੀ ਵਟਸਐਪ ਚੈਟ ਬੈਕਅਪ ਸਿਸਟਮ ਦੂਜੇ ਚੈਟਿੰਗ ਐਪਸ ਤੋਂ ਅਲੱਗ ਹੈ ਕਿਉਂਕਿ ਇਸ ਵਿਚ ਚੈਟਸ ਅਤੇ ਮੀਡੀਆ ਕਿਸੇ ਡੈਡੀਕੇਟਿਡ ਸਰਵਿਸ 'ਚ ਸਟੇਰ ਹੋਣ ਦੀ ਬਜਾਏ ਫੋਨ 'ਚ ਹੀ ਸਟੋਰ ਹੁੰਦੇ ਹਨ।


Related News