WhatsApp ਦੀ ਨਵੀਂ ਅਪਡੇਟ ''ਚ ਐਡ ਹੋਇਆ ਇਹ ਦਿਲਚਸਪ ਫੀਚਰਸ

01/11/2017 10:55:50 AM

ਜਲੰਧਰ: ਸੰਸਾਰ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਾਟਸਐਪ ਫੋਟੋ ਸ਼ੇਅਰਿੰਗ, ਚੈਟਿੰਗ, ਟੈਕਸਟ ਮੈਸੇਜਿਸ, ਡਾਕਿਊਮੇਂਟਸ, ਪੀ. ਡੀ. ਐੱਫ ਫਾਇਲਸ, ਜਿਫ ਇਮੇਜਸ, ਵੀਡੀਓ ਆਦਿ ਸ਼ੇਅਰਿੰਗ ਲਈ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ। ਪਰ ਹੁਣ ਵਾਟਸਐਪ ਨੇ ਆਪਣੇ ਯੂਜ਼ਰਸ ਲਈ 796 ਨੂੰ ਲੈ ਕੇ ਨਵਾਂ ਫੀਚਰ ਦਿੱਤਾ ਹੈ। ਐਂਡ੍ਰਾਇਡ ਬੀਟਾ ਵਰਜਨ ਯੂਜਰ ਹੁਣ GIF ਨੂੰ ਸਰਚ ਕਰ ਸਕਣਗੇ। ਨਾਲ ਹੀ ਇਸ ਦੇ ਲਈ ਕਿਸੇ ਵੀ ਤਰਾਂ ਦੀ ਮੀਡੀਆ ਫਾਈਲ ਭੇਜਣ ਦੀ ਲਿਮਿਟ 10 ਤੋਂ ਵਧਾ ਕੇ 30 ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਵਾਟਸਐਪ ਦਾ ਇਹ ਫੀਚਰ ਬੀਟਾ ਐਂਡ੍ਰਾਇਡ 2.17.6 ਵਰਜਨ ਦਾ ਇਸਤੇਮਾਲ ਕਰ ਰਹੇ ਯੂਜ਼ਰਸ ਮਿਲੇਗਾ। ਉਂਮੀਦ ਹੈ ਜਲਦ ਹੀ ਆਫੀਸ਼ਿਅਲ ਐਪ ਯੂਜ਼ਰਸ ਨੂੰ ਵੀ ਇਹ ਅਪਡੇਟ ਮਿਲਣ ਲਗੇਗਾ। 796 ਇਮੇਜ ਸਰਚ ਦਾ ਆਪਸ਼ਨ ਯੂਜ਼ਰਸ ਨੂੰ ਇਮੋਜੀ ''ਤੇ ਕਲਿਕ ਕਰਕੇ ਮਿਲੇਗਾ। ਇਸ ਦੀ ਮਦਦ ਨਾਲ ਤੁਸੀਂ ਮਨਚਾਹਿਆ 796 ਚੈਟ ''ਚ ਇਸਤੇਮਾਲ ਕਰ ਸਕੇ ਹੋ। ਇਸ ਤੋਂ ਇਲਾਵਾ ਇਮੇਜ ਸ਼ੇਅਰਿੰਗ ਨੂੰ ਵੀ ਅਪਡੇਟ ਕੀਤਾ ਗਿਆ ਹੈ। ਹੁਣ ਇਕੱਠੇ 10 ਦੀ ਜਗ੍ਹਾ 30 ਤਸਵੀਰਾਂ ਸ਼ੇਅਰ ਕੀਤੀਆਂ ਜਾ ਸਕਣਗੀਆਂ।


Related News