ਹੁਣ ਇਕ ਫੋਨ ''ਚ ਚਲਾਓ ਦੋ Whatsapp ਅਕਾਊਂਟ, ਜਾਣੋ ਕਿਵੇਂ

Monday, May 23, 2016 - 11:02 AM (IST)

ਹੁਣ ਇਕ ਫੋਨ ''ਚ ਚਲਾਓ ਦੋ Whatsapp ਅਕਾਊਂਟ, ਜਾਣੋ ਕਿਵੇਂ

ਜਲੰਧਰ— ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਅਤੇ ਫੇਸਬੁੱਕ ਦਾ ਖੁਮਾਰ ਇਨੀਂ ਦਿਨੀਂ ਹਰ ਕਿਸੇ ''ਤੇ ਚੜ੍ਹਿਆ ਹੋਇਆ ਹੈ। ਉਥੇ ਹੀ ਵਟਸਐਪ ਯੂਜ਼ਰਸ ਲਈ ਇਕ ਹੋਰ ਕੰਮ ਦੀ ਖਬਰ ਇਹ ਹੈ ਕਿ ਹੁਣ ਤੁਸੀਂ ਇਕ ਹੀ ਸਮਾਰਟਫੋਨ ''ਚ ਇਕ ਤੋਂ ਜ਼ਿਆਦਾ ਵਟਸਐਪ ਚਲਾ ਸਕਦੇ ਹੋ। ਮਤਲਬ ਤੁਹਾਨੂੰ ਦੋ ਵਟਸਐਪ ਚਲਾਉਣ ਲਈ ਦੋ ਫੋਨ ਲੈਣ ਦੀ ਲੋੜ ਨਹੀਂ ਪਵੇਗੀ। 
ਕਈ ਯੂਜ਼ਰਸ ਡਿਊਲ ਸਿਮ ਇਸਤੇਮਾਲ ਕਰਦੇ ਹਨ। ਅਜਿਹੇ ''ਚ ਉਹ ਇਕ ਹੀ ਸਮਾਰਟਫੋਨ ''ਚ ਦੋਵਾਂ ਨੰਬਰਾਂ ਤੋਂ ਵਟਸਐਪ ਅਕਾਊਂਟ ਚਲਾ ਸਕਦੇ ਹਨ। ਇੰਨਾ ਹੀ ਨਹੀਂ ਇਸ ਨਾਲ ਤੁਸੀਂ ਆਪਣੇ ਪ੍ਰੋਫੈਸ਼ਨਲ ਅਤੇ ਪਰਸਨਲ ਫ੍ਰੈਂਡਸ ਨੂੰ ਡਿਵਾਈਡ ਵੀ ਕਰ ਸਕਦੇ ਹੋ ਅਤੇ ਨਾਲ ਹੀ ਦੋ ਅਕਾਊਂਟ ਹੋਣ ਨਾਲ ਪ੍ਰੋਫਾਇਲ ਫੋਟੋ ਅਤੇ ਸਟੇਟਸ ਨੂੰ ਲੈ ਕੇ ਤੁਹਾਡੀ ਪ੍ਰਾਈਵੇਸੀ ਵੀ ਬਣੀ ਰਹਿੰਦੀ ਹੈ। 
ਇੰਝ ਚਲਾਓ ਦੋ ਵਟਸਐਪ ਅਕਾਊਂਟ-
ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ''ਚ ਸਵਿਚਮੀ ਮਲਟੀਪਲ ਅਕਾਊਂਟ ਇੰਸਟਾਲ ਕਰੋ, ਇਸ ਨੂੰ ਓਪਨ ਕਰਕੇ ਦੋ ਵੱਖ-ਵੱਖ ਵਟਸਐਪ ਪ੍ਰੋਫਾਇਲ ਬਣਾਓ, ਤੁਸੀਂ ਜੋ ਪਹਿਲਾ ਅਕਾਊਂਟ ਬਣਾਓਗੇ ਉਹ ਐਡਮਿਨੀਸਟ੍ਰੇਟਰ ਅਕਾਊਂਟ ਹੋਵੇਗਾ। ਇਸ ਨਾਲ ਤੁਸੀਂ ਆਪਣੇ ਫੋਨ ਦੇ ਸਾਰੇ ਐਪ ਅਤੇ ਡਾਟਾ ਐਕਸੈਸ ਕਰ ਸਕਦੇ ਹੋ। ਇਹ ਐਡਮਿਨੀਸਟ੍ਰੇਟਰ ਅਕਾਊਂਟ ਜਾਂ ਪ੍ਰਾਇਮਰੀ ਅਕਾਊਂਟ ਸਮਾਰਟਫੋਨ ''ਚ ਡਾਊਨਲੋਡ ਵਟਸਐਪ ਦਾ ਡਿਫਾਲਟ ਐਕਸੈਸ ਹੋਵੇਗਾ। ਦੂਜੇ ਅਕਾਊਂਟ ਲਈ ਤੁਹਾਨੂੰ ਵਟਸਐਪ ਫਿਰ ਤੋਂ ਇੰਸਟਾਲ ਕਰਕੇ ਐਕਟਿਵੇਟ ਕਰਨਾ ਹੋਵੇਗਾ। ਇਸ ਲਈ ਪਹਿਲਾਂ ਸਵਿਚਮੀ ਓਪਨ ਕਰੋ ਅਤੇ ਸੈਕੇਂਡਰੀ ਅਕਾਊਂਟ ਸਲੈਕਟ ਕਰੋ। ਹੁਣ ਤੁਸੀਂ ਵਟਸਐਪ ਡਾਊਨਲੋਡ ਕਰੋ। ਫਿਰ ਸੈਕੇਂਡਰੀ ਅਕਾਊਂਟ ਲਈ ਵਟਸਐਪ ਰਜ਼ਿਸਟਰ ਅਤੇ ਐਕਟਿਵੇਟ ਕਰੋ। ਇਕ ਵਾਰ ਇੰਸਟਾਲ ਹੋਣ ਤੋਂ ਬਾਅਦ ਤੁਸੀਂ ਦੋਵਾਂ ਅਕਾਊਂਟਸ ਤੋਂ ਵਟਸਐਪ ਚਲਾ ਸਕਦੇ ਹੋ। 
ਵਟਸਐਪ ''ਚ ਡਿਲੀਟ ਹੋਏ ਮੈਸੇਜ ਨੂੰ ਇੰਝ ਕਰੋ ਪ੍ਰਾਪਤ-
ਤੁਸੀਂ ਵਟਸਐਪ ''ਚ ਡਿਲੀਟ ਹੋਏ ਮੈਸੇਜ ਨੂੰ ਵੀ ਰਿਕਵਰ ਕਰ ਸਕਦੇ ਹੋ। ਹਮੇਸ਼ਾ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਮੈਸੇਜ ਨੂੰ ਡਿਲੀਟ ਕਰ ਦਿੰਦੇ ਹਾਂ ਪਰ ਸਾਨੂੰ ਭਵਿੱਖ ''ਚ ਇਸ ਦੀ ਲੋੜ ਪੈਂਦੀ ਹੈ ਤਾਂ ਅਸੀਂ ਇਸ ਨੂੰ ਪ੍ਰਾਪਤ ਵੀ ਕਰ ਸਕਦੇ ਹਾਂ। ਵਟਸਐਪ ''ਚ ਡਿਲੀਟ ਡਾਟਾ ਨੂੰ ਰਿਕਵਰ ਕਰਨ ਦੇ ਦੋ ਤਰੀਕੇ ਹਨ। ਵਟਸਐਪ ਆਪਣੇ ਆਪ ਹੀ ਤੁਹਾਡੇ ਫੋਨ ਦੇ ਮੈਮਰੀ ਕਾਰਡ ''ਚ ਇਨ੍ਹਾਂ ਡਿਲੀਟ ਡਾਟਾ ਨੂੰ ਸੇਵ ਕਰਦਾ ਰਹਿੰਦੀ ਹੈ ਜਿੱਥੋਂ ਉਨ੍ਹਾਂ ਨੂੰ ਲੱਭ ਕੇ ਵਾਪਸ ਰਿਕਵਰ ਕੀਤਾ ਜਾ ਸਕਦਾ ਹੈ। 
ਇੰਝ ਕਰੋ ਰਿਕਵਰ-
ਵਟਸਐਪ ਨੂੰ ਇੰਸਟਾਲ ਕਰੋ, ਇਥੇ ਰਿ-ਸਟੋਰ ਕਰਨ ਵਾਲੀ ਫਾਇਲ ਨੂੰ ਦੇਖੋ, ਫਿਰ ਇਥੇ ਐੱਮ.ਐੱਸ.ਜੀ. ਸਟੋਰ ਵਾਈ.ਵਾਈ.ਵਾਈ. ਐੱਮ.ਐੱਮ. ਡੀ.ਡੀ. ਡਾਟ ਡਿਊਟ 1 ਡੀ.ਬੀ। ਕ੍ਰਿਪਟ 7 ਨੂੰ ਐੱਮ.ਐੱਸ.ਜੀ. ਸਟੋਰ ਡਾਟ ਡੀ.ਬੀ. ਡਾਟ ਕ੍ਰਿਪਟ 7 ਕਰੋ, ਫਿਰ ਵਟਸਐਪ ਇੰਸਟਾਲ ਕਰੋ, ਇਥੇ ਰਿ-ਸਟੋਰ ਲਈ ਪੁੱਛੇ ਜਾਣ ''ਤੇ ਰਿ-ਸਟੋਰ ਸਲੈਕਟ ਕਰ ਦਿਓ। ਇਸ ਤੋਂ ਬਾਅਦ ਤੁਹਾਨੂੰ ਆਪਣਾ ਡਿਲੀਟ ਹੋਇਆ ਡਾਟਾ ਮਿਲ ਜਾਵੇਗਾ।


Related News