Gpay ਨਾਲ ਟੱਕਰ ਲਵੇਗਾ WhatsApp ਦਾ UPI Lite ਫੀਚਰ! ਬਿਨਾਂ PIN ਦੇ ਹੋਵੇਗੀ ਪੇਮੈਂਟ
Friday, Feb 28, 2025 - 05:18 PM (IST)

ਗੈਜੇਟ ਡੈਸਕ - WhatsApp ਜਲਦੀ ਹੀ ਆਪਣੇ ਯੂਜ਼ਰਾਂ ਲਈ UPI ਲਾਈਟ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਰਾਹੀਂ ਪਿੰਨ ਦਰਜ ਕੀਤੇ ਬਿਨਾਂ ਛੋਟੀਆਂ ਰਕਮਾਂ ਦੇ ਲੈਣ-ਦੇਣ ਕੀਤੇ ਜਾ ਸਕਦੇ ਹਨ। ਇਕ ਰਿਪੋਰਟ ਦੇ ਅਨੁਸਾਰ, ਇਹ ਫੀਚਰ ਯੂਜ਼ਰਸ ਨੂੰ ਤੇਜ਼ ਅਤੇ ਸੌਖਾ ਭੁਗਤਾਨ ਕਰਨ ਦੀ ਆਗਿਆ ਦੇਵੇਗਾ, ਖਾਸ ਕਰਕੇ ਜਦੋਂ ਸਰਵਰ ਬਿਜ਼ੀ ਹੁੰਦਾ ਹੈ। ਇਸ ਫੀਚਰ ਨਾਲ ਸਬੰਧਤ ਕੋਡ ਸਟ੍ਰਿੰਗਾਂ ਨੂੰ WhatsApp ਦੇ ਨਵੀਨਤਮ ਬੀਟਾ ਵਰਜਨ 2.25.5.17 ਦੇ ਏਪੀਕੇ ਟੀਅਰਡਾਊਨ ਦੌਰਾਨ ਦੇਖਿਆ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਉਪਭੋਗਤਾ ਇਸ ਪਲੇਟਫਾਰਮ 'ਤੇ ਪੈਸੇ ਜੋੜ ਅਤੇ ਕਢਵਾ ਵੀ ਸਕਣਗੇ। ਹਾਲਾਂਕਿ, ਇਹ ਫੀਚਰ ਸਿਰਫ਼ ਉਸ ਡਿਵਾਈਸ 'ਤੇ ਕੰਮ ਕਰੇਗੀ ਜਿਸ 'ਤੇ ਇਸਨੂੰ ਸੈੱਟਅੱਪ ਕੀਤਾ ਗਿਆ ਹੈ।
ਐਂਡਰਾਇਡ ਅਥਾਰਟੀ ਨੇ WhatsApp ਦੇ ਨਵੀਨਤਮ ਬੀਟਾ ਵਰਜਨ 2.25.5.17 ਦੇ ਏਪੀਕੇ ਟੀਅਰਡਾਊਨ ਦੌਰਾਨ ਇਕ ਨਵੇਂ UPI ਲਾਈਟ ਫੀਚਰ ਲਈ ਕੋਡ ਵੇਖੇ ਹਨ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਲਾਈਟ ਵਰਜ਼ਨ ਖਾਸ ਤੌਰ 'ਤੇ ਛੋਟੇ ਭੁਗਤਾਨਾਂ ਲਈ ਤਿਆਰ ਕੀਤਾ ਜਾਵੇਗਾ। ਇਹ ਫੀਚਰ ਸਿਰਫ਼ UPI ਸਿਸਟਮ 'ਤੇ ਕੰਮ ਕਰੇਗੀ, ਜਿਸਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਰਾਹੀਂ ਵਿਕਸਤ ਕੀਤਾ ਗਿਆ ਹੈ। UPI ਲਾਈਟ ਖਾਸ ਤੌਰ 'ਤੇ 500 ਰੁਪਏ ਤੋਂ ਘੱਟ ਦੇ ਭੁਗਤਾਨਾਂ ਲਈ ਤਿਆਰ ਕੀਤਾ ਗਿਆ ਹੈ। ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਉਪਭੋਗਤਾ ਬਿਨਾਂ ਇੰਟਰਨੈੱਟ ਕਨੈਕਸ਼ਨ ਦੇ ਵੀ ਭੁਗਤਾਨ ਕਰ ਸਕਣਗੇ।
ਐਂਡਰਾਇਡ ਅਥਾਰਟੀ ਰਾਹੀਂ ਕੀਤੇ ਗਏ ਇਕ ਏਪੀਕੇ ਟੀਅਰਡਾਉਨ ’ਚ ਕੋਡ ਸਤਰ ਇਹ ਵੀ ਪ੍ਰਗਟ ਕਰਦੇ ਹਨ ਕਿ ਵਟਸਐਪ ਯੂਜ਼ਰਾਂ ਨੂੰ ਆਪਣੇ ਵਾਲਿਟ ’ਚ ਪੈਸੇ ਪਾਉਣ ਅਤੇ ਲੋੜ ਪੈਣ 'ਤੇ ਇਸਨੂੰ ਕਢਵਾਉਣ ਦੀ ਆਗਿਆ ਦੇ ਸਕਦਾ ਹੈ। ਹਾਲਾਂਕਿ, ਇਕ ਵਾਰ ਜਦੋਂ UPI ਲਾਈਟ ਕਿਸੇ ਡਿਵਾਈਸ 'ਤੇ ਐਕਟੀਵੇਟ ਹੋ ਜਾਂਦਾ ਹੈ, ਤਾਂ ਇਹ ਉਸ ਡਿਵਾਈਸ ਤੱਕ ਸੀਮਿਤ ਰਹੇਗਾ ਅਤੇ ਇਸਨੂੰ ਮਲਟੀ-ਡਿਵਾਈਸ ਸਪੋਰਟ ਨਹੀਂ ਮਿਲੇਗਾ। ਵਟਸਐਪ ਪਹਿਲਾਂ ਹੀ ਆਪਣੇ ਪਲੇਟਫਾਰਮ 'ਤੇ UPI ਅਧਾਰਤ ਭੁਗਤਾਨ ਸੇਵਾ ਦੀ ਪੇਸ਼ਕਸ਼ ਕਰਦਾ ਹੈ ਪਰ UPI ਲਾਈਟ ਆਪਣੇ ਭੁਗਤਾਨ ਪ੍ਰਣਾਲੀ ਨੂੰ ਹੋਰ ਵੀ ਆਸਾਨ ਬਣਾ ਸਕਦਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ WhatsApp ਭਾਰਤੀ ਉਪਭੋਗਤਾਵਾਂ ਲਈ ਵਿੱਤੀ ਸੇਵਾਵਾਂ ਦੇ ਵਿਸਤਾਰ 'ਤੇ ਕੰਮ ਕਰ ਰਿਹਾ ਹੈ। ਪਹਿਲਾਂ ਇਹ ਰਿਪੋਰਟ ਆਈ ਸੀ ਕਿ ਕੰਪਨੀ ਆਪਣੇ ਪਲੇਟਫਾਰਮ 'ਤੇ ਬਿੱਲ ਭੁਗਤਾਨ ਸਹੂਲਤ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇਸ ’ਚ ਮੋਬਾਈਲ ਰੀਚਾਰਜ, ਬਿਜਲੀ, ਪਾਣੀ, ਗੈਸ, ਪੋਸਟਪੇਡ ਲੈਂਡਲਾਈਨ ਅਤੇ ਕਿਰਾਏ ਦਾ ਭੁਗਤਾਨ ਵਰਗੀਆਂ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ। ਜੇਕਰ WhatsApp ਇਨ੍ਹਾਂ ਸਾਰੇ ਫੀਚਰਜ਼ ਨੂੰ ਲਾਈਵ ਕਰਦਾ ਹੈ, ਤਾਂ ਇਹ Paytm, PhonePe ਅਤੇ Google Pay ਵਰਗੇ ਪਲੇਟਫਾਰਮਾਂ ਨੂੰ ਸਿੱਧਾ ਮੁਕਾਬਲਾ ਦੇ ਸਕਦਾ ਹੈ।