ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ Refrigerator ਨਾਲ ਇਹ ਗਲਤੀਆਂ! ਹੋ ਸਕਦਾ ਹੈ ਵੱਡਾ ਧਮਾਕਾ

Tuesday, Apr 29, 2025 - 03:27 PM (IST)

ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ Refrigerator ਨਾਲ ਇਹ ਗਲਤੀਆਂ! ਹੋ ਸਕਦਾ ਹੈ ਵੱਡਾ ਧਮਾਕਾ

ਗੈਜੇਟ ਡੈਸਕ- ਫਰਿੱਜ, ਟੀਵੀ ਅਤੇ ਵਾਸ਼ਿੰਗ ਮਸ਼ੀਨ ਕੁਝ ਇਲੈਕਟ੍ਰਾਨਿਕ ਉਤਪਾਦ ਹਨ ਜੋ ਸਾਲਾਂ ਤੋਂ ਹੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਵਰਤੇ ਜਾਣ ਵਾਲੇ ਆਮ ਸਾਧਨ ਹਨ। ਇਨ੍ਹਾਂ ’ਚੋਂ ਇਕ ਫਰਿਜ ਹੈ ਜੋ ਕਿ ਸਾਡੀ ਜ਼ਿੰਦਗੀ ’ਚ ਵਰਤਿਆ ਜਾਣਾ ਵਾਲਾ ਇਕ ਆਮ ਇਲੈਕਟ੍ਰਿਕ ਪ੍ਰੋਡਕਟ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਵੀ ਤੁਹਾਡੀ ਜਾਨ ਦਾ ਦੁਸ਼ਮਣ ਬਣ ਸਕਦੇ ਹਨ। ਜੀ ਹਾਂ, ਬਿਲਕੁਲ! ਇਨ੍ਹਾਂ ਬਿਜਲੀ ਉਪਕਰਣਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਹ ਤੁਹਾਡੀ ਜਾਨ ਵੀ ਲੈ ਸਕਦੇ ਹਨ। ਹਾਲ ਹੀ ’ਚ, ਪੰਜਾਬ ਦੇ ਜਲੰਧਰ ਤੋਂ ਇਕ ਮਾਮਲੇ ’ਚ, ਇਕ ਘਰ ’ਚ ਇਕ ਫਰਿੱਜ ਫਟ ਗਿਆ ਅਤੇ 5 ਲੋਕਾਂ ਦੀ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਡਬਲ ਡੋਰ ਫਰਿੱਜ ਬਹੁਤ ਪੁਰਾਣਾ ਨਹੀਂ ਸੀ, ਇਹ ਸਿਰਫ 7 ਮਹੀਨੇ ਪੁਰਾਣਾ ਸੀ।

ਇਸ ਗੱਲ ਤੋਂ ਸਪੱਸ਼ਟ ਹੈ ਕਿ ਮਸ਼ੀਨਾਂ ਨੂੰ ਸਾਵਧਾਨੀ ਨਾਲ ਵਰਤਿਆ ਜਾਵੇ ਤਾਂ ਉਨ੍ਹਾਂ ਦਾ ਭਰੋਸਾ ਕੀਤਾ ਜਾ ਸਕਦੈ, ਫਿਰ ਭਾਵੇਂ ਉਹ ਮਸ਼ੀਨ ਨਵੀਂ ਹੀ ਕਿਉਂ ਨਾ ਹੋਵੇ। ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਧਿਆਨ ਦੇਣ ਯੋਗ ਗੱਲਾਂ ਰਾਹੀਂ ਇਸ ਦੀ ਸਮੰਭਾਲ ਬਾਰੇ ਦੱਸ ਰਹੇ ਤਾਂ ਜੋ ਤੁਸੀਂ ਇਸ ਨੂੰ ਸਹੀ ਢੰਗ ਨਾਲ ਵਰਤ ਸਕੋ ਅਤੇ ਹਾਦਸਿਆਂ ਤੋਂ ਦੂਰ ਰਹਿ ਸਕੋ। ਆਓ ਜਾਣਦੇ ਹਾਂ ਇਸ ਬਾਰੇ :-

ਫਰਿੱਜ ’ਚ ਅੱਗ ਲੱਗਣ ਦੇ ਕਾਰਨ
ਫਰਿੱਜ ’ਚ ਧਮਾਕੇ ਦੇ ਕਈ ਕਾਰਨ ਹੁੰਦੇ ਹਨ ਅਤੇ ਇਕ ਸਭ ਤੋਂ ਵੱਡਾ ਕਾਰਨ ਕੰਪ੍ਰੈਸਰ ਹੈ। ਕੰਪ੍ਰੈਸਰ ਦੀ ਵਰਤੋਂ ਫਰਿੱਜ ’ਚ ਰੱਖੀਆਂ ਚੀਜ਼ਾਂ ਨੂੰ ਠੰਡਾ ਕਰਨ ਲਈ ਕੀਤੀ ਜਾਂਦੀ ਹੈ ਪਰ ਜਦੋਂ ਇਸ ’ਚ ਕੋਈ ਸਮੱਸਿਆ ਹੁੰਦੀ ਹੈ, ਤਾਂ ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ। ਕਈ ਵਾਰ ਜਦੋਂ ਗੈਸ ਰੈਫ੍ਰਿਜਰੈਂਟ ਕੰਪ੍ਰੈਸਰ ਰਾਹੀਂ ਅੱਗੇ ਵਧਦਾ ਹੈ, ਤਾਂ ਫਰਿੱਜ ਦਾ ਪਿਛਲਾ ਪਾਸਾ ਬਹੁਤ ਗਰਮ ਹੋ ਜਾਂਦਾ ਹੈ। ਇਸ ਕਾਰਨ ਫਰਿੱਜ ਕੰਪ੍ਰੈਸਰ ਦੇ ਕੋਇਲ ਸੁੰਗੜ ਜਾਂਦੇ ਹਨ, ਜਿਸ ’ਚ ਗੈਸ ਫਸ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਗੈਸ ਬਹੁਤ ਜਲਦੀ ਅੱਗ ਫੜ ਲੈਂਦੀ ਹੈ। ਜਦੋਂ ਗੈਸ ਇੱਕ ਥਾਂ 'ਤੇ ਸੁੰਗੜ ਜਾਂਦੀ ਹੈ, ਤਾਂ ਫਰਿੱਜ ’ਚ ਧਮਾਕੇ ਦੀ ਸੰਭਾਵਨਾ ਵੱਧ ਜਾਂਦੀ ਹੈ।

ਪਹਿਲਾਂ ਹੀ ਕਰ ਲਓ ਜਾਂਚ
ਘਰ ਨੂੰ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਣ ਲਈ, ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਧਮਾਕੇ ਦੇ ਖ਼ਤਰੇ ਦੀ ਪਛਾਣ ਕਿਵੇਂ ਕਰਨੀ ਹੈ। ਅਜਿਹਾ ਨਹੀਂ ਹੈ ਕਿ ਕਿਸੇ ਵੀ ਮਸ਼ੀਨ ’ਚ ਬਿਨਾਂ ਕਿਸੇ ਨੁਕਸ ਦੇ ਧਮਾਕਾ ਹੋ ਸਕਦਾ ਹੈ, ਧਮਾਕਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਛੋਟੀਆਂ ਤਕਨੀਕੀ ਨੁਕਸ ਨੂੰ ਨਜ਼ਰਅੰਦਾਜ਼ ਕਰਦੇ ਹੋ ਅਤੇ ਇਸ ਦੇ ਨਤੀਜੇ ਵਜੋਂ ਉਹ ਛੋਟੀਆਂ ਸਮੱਸਿਆਵਾਂ ਇਕ ਦਿਨ ਵੱਡੀਆਂ ਮੁਸੀਬਤਾਂ ’ਚ ਬਦਲ ਜਾਂਦੀਆਂ ਹਨ।

ਫਰਿਜ ’ਚ ਧਮਾਕਾ ਕਦੋਂ ਹੁੰਦਾ ਹੈ
ਫਰਿੱਜ ’ਚ ਧਮਾਕੇ ਦੇ ਖ਼ਤਰੇ ਨੂੰ ਪਹਿਲਾਂ ਤੋਂ ਸਮਝਣ ਲਈ ਇਹਨਾਂ ਸੰਕੇਤਾਂ ਦੀ ਪਛਾਣ ਕਰੋ। ਜੇਕਰ ਤੁਹਾਡੇ ਫਰਿੱਜ ’ਚੋਂ ਆਵਾਜ਼ ਆਉਣ ਲੱਗਦੀ ਹੈ, ਤਾਂ ਤੁਸੀਂ ਆਵਾਜ਼ ਤੋਂ ਧਮਾਕੇ ਦੇ ਖ਼ਤਰੇ ਦਾ ਪਤਾ ਲਗਾ ਸਕਦੇ ਹੋ। ਦਰਅਸਲ, ਜਦੋਂ ਫਰਿੱਜ ਸਹੀ ਢੰਗ ਨਾਲ ਕੰਮ ਕਰਦਾ ਹੈ, ਤਾਂ ਕੰਪ੍ਰੈਸਰ ਤੋਂ ਇਕ ਉੱਚੀ ਗੂੰਜਣ ਵਾਲੀ ਆਵਾਜ਼ ਆਉਂਦੀ ਹੈ ਪਰ ਜੇਕਰ ਤੁਹਾਡਾ ਫਰਿੱਜ ਇਕ ਵੱਖਰੀ ਕਿਸਮ ਦੀ ਉੱਚੀ ਆਵਾਜ਼ ਕਰਦਾ ਹੈ ਜਾਂ ਬਿਲਕੁਲ ਵੀ ਆਵਾਜ਼ ਨਹੀਂ ਕਰਦਾ ਹੈ, ਤਾਂ ਕੋਇਲ ’ਚ ਕੋਈ ਸਮੱਸਿਆ ਹੋ ਸਕਦੀ ਹੈ।
ਜੇਕਰ ਕੋਇਲ ਬੰਦ ਹੈ ਤਾਂ ਫਰਿੱਜ ’ਚ ਧਮਾਕੇ ਦਾ ਖ਼ਤਰਾ ਰਹਿੰਦਾ ਹੈ। ਅਜਿਹੀ ਸਥਿਤੀ ’ਚ, ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ 'ਤੇ ਆਪਣੇ ਫਰਿੱਜ ਦੇ ਕੰਡੈਂਸਰ ਕੋਇਲਾਂ ਨੂੰ ਸਾਫ਼ ਕਰਦੇ ਰਹੋ।


 


author

Sunaina

Content Editor

Related News