‘ਅਮੇਜ਼ਨ’ ਦਾ ਪਹਿਲਾ ਇੰਟਰਨੈੱਟ ਉਪਗ੍ਰਹਿ ਲਾਂਚ
Wednesday, Apr 30, 2025 - 04:07 AM (IST)

ਕੇਪ ਕੈਨਵੇਰਲ (ਭਾਸ਼ਾ) – ਅਮੇਜ਼ਨ ਦੇ ਇੰਟਰਨੈੱਟ ਉਪਗ੍ਰਹਿਆਂ ਦਾ ਪਹਿਲਾ ਸਮੂਹ ਸੋਮਵਾਰ ਨੂੰ ਪੁਲਾੜ ਪੰਧ ਵੱਲ ਵਧ ਗਿਆ। ਪੁਲਾੜ ਦੇ ਖੇਤਰ ਨਾਲ ਜੁੜੇ ਬਾਜ਼ਾਰ ਵਿਚ ਅਮੇਜ਼ਨ ਇਕ ਨਵਾਂ ਨਾਂ ਹੈ ਜਿੱਥੇ ਮੌਜੂਦਾ ਸਮੇਂ ’ਚ ‘ਸਪੇਸਐਕਸ’ ਦੇ ਹਜ਼ਾਰਾਂ ‘ਸਟਾਰਲਿੰਕਸ’ ਦਾ ਦਬਦਬਾ ਹੈ।
‘ਯੂਨਾਈਟਿਡ ਲਾਂਚ ਅਲਾਇੰਸ’ ਦੇ ਐਟਲਸ-ਵੀ ਰਾਕੇਟ ਨੇ ਅਮੇਜ਼ਨ ਦੇ ‘ਪ੍ਰਾਜੈਕਟ ਕੁਇਪਰ’ ਉਪਗ੍ਰਹਿਆਂ ਵਿਚੋਂ 27 ਨੂੰ ਪੁਲਾੜ ਵਿਚ ਪਹੁੰਚਾਇਆ। ਪੁਲਾੜ ਪੰਧ ਵਿਚ ਛੱਡੇ ਜਾਣ ਤੋਂ ਬਾਅਦ ਉਪਗ੍ਰਹਿ ਅਖੀਰ ਲੱਗਭਗ 630 ਕਿਲੋਮੀਟਰ ਦੀ ਉਚਾਈ ਤਕ ਪਹੁੰਚਣਗੇ।
ਟਲਸ-ਵੀ ਨੇ ਹੀ 2023 ’ਚ 2 ਪ੍ਰੀਖਣ ਉਪਗ੍ਰਹਿ ਲਾਂਚ ਕੀਤੇ ਸਨ। ਪ੍ਰਾਜੈਕਟ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਐਡੀਸ਼ਨ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੇਂ ਉਪਗ੍ਰਹਿਆਂ ’ਤੇ ਇਕ ‘ਮਿਰਰ ਫਿਲਮ’ ਲਾਈ ਗਈ ਹੈ, ਜਿਸ ਨੂੰ ਖਗੋਲ ਮਾਹਿਰਾਂ ਦੀ ਸਹੂਲਤ ਲਈ ਸੂਰਜ ਦੀ ਰਿਫਲੈਕਟਿਡ ਰੋਸ਼ਨੀ ਨੂੰ ਬਿਖੇਰਨ ਲਈ ਡਿਜ਼ਾਈਨ ਕੀਤਾ ਗਿਆ ਹੈ।