6000mAh ਦੀ ਬੈਟਰੀ ਨਾਲ ਲਾਂਚ ਹੋਇਆ ਇਹ ਬਜਟ ਫ੍ਰੈਂਡਲੀ ਸਮਾਰਟਫੋਨ! ਜਾਣੋ ਫੀਚਰਜ਼

Tuesday, May 06, 2025 - 05:01 PM (IST)

6000mAh ਦੀ ਬੈਟਰੀ ਨਾਲ ਲਾਂਚ ਹੋਇਆ ਇਹ ਬਜਟ ਫ੍ਰੈਂਡਲੀ ਸਮਾਰਟਫੋਨ! ਜਾਣੋ ਫੀਚਰਜ਼

ਗੈਜੇਟ ਡੈਸਕ - Realme ਨੇ ਭਾਰਤ ’ਚ ਇਕ ਆਪਣਾ ਇਕ ਹੋਰ ਸਸਤਾ Realme C75 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਹ 6,000mAh ਦੀ ਬੈਟਰੀ ਤੇ ਮਜ਼ਬੂਤ ਫੀਚਰਜ਼ ਨਾਲ ਆਉਂਦਾ ਹੈ। Realme ਨੇ ਇਸ ਫੋਨ ’ਚ MediaTek Dimensity 6300 ਚਿੱਪਸੈੱਟ ਦੀ ਵਰਤੋਂ ਕੀਤੀ ਹੈ, ਜੋ ਕਿ 6nm ਆਰਕੀਟੈਕਚਰ 'ਤੇ ਕੰਮ ਕਰਦਾ ਹੈ। ਕੰਪਨੀ ਨੇ ਇਸ ਫੋਨ ਨੂੰ Realme C ਸੀਰੀਜ਼ ’ਚ ਲਾਂਚ ਕੀਤਾ ਹੈ, ਜੋ ਕਿ ਖਾਸ ਤੌਰ 'ਤੇ ਬਜਟ ਫ੍ਰੈਂਡਲੀ ਯੂਜ਼ਰਸ ਲਈ ਹੈ। ਕੰਪਨੀ ਇਸ ਫੋਨ ਨੂੰ ਪਹਿਲਾਂ ਹੀ ਗਲੋਬਲ ਮਾਰਕੀਟ ’ਚ ਲਾਂਚ ਕਰ ਚੁੱਕੀ ਹੈ।

Realme ਦਾ ਇਹ ਬਜਟ ਫੋਨ ਦੋ ਸਟੋਰੇਜ ਵੇਰੀਐਂਟ ’ਚ ਆਉਂਦਾ ਹੈ ਜੋ 4GB RAM + 128GB ਅਤੇ 6GB RAM + 128GB ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ। ਇਸ ਦੇ ਨਾਲ ਹੀ, ਇਸ ਦਾ ਟਾਪ ਵੇਰੀਐਂਟ 13,999 ਰੁਪਏ ਹੈ। ਇਸ ਨੂੰ ਤਿੰਨ ਰੰਗਾਂ ਦੇ ਵਿਕਲਪਾਂ ’ਚ ਪੇਸ਼ ਕੀਤਾ ਗਿਆ ਹੈ ਜੋ ਕਿ ਹੈ Lily White, Midnight Lily ਅਤੇ Purple Blossom। ਈ-ਕਾਮਰਸ ਵੈੱਬਸਾਈਟ Flipkart ਤੋਂ ਇਲਾਵਾ, ਇਸ ਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਖਰੀਦ 'ਤੇ 500 ਰੁਪਏ ਤੱਕ ਦੀ ਛੋਟ ਮਿਲੇਗੀ।

Realme ਦਾ ਇਹ ਬਜਟ ਫ੍ਰੈਂਡਲੀ ਸਮਾਰਟਫੋਨ MediaTek Dimensity 6300 5G ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ’ਚ 6GB ਫਿਜ਼ੀਕਲ ਅਤੇ 6GB ਵਰਚੁਅਲ ਰੈਮ ਹੈ। ਇਸ ਤਰ੍ਹਾਂ, ਫੋਨ ’ਚ 12GB ਤੱਕ ਦੀ RAM ਉਪਲਬਧ ਹੈ। ਨਾਲ ਹੀ, ਇਹ 128GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਨੂੰ ਮਾਈਕ੍ਰੋਐਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਹ Realme ਫੋਨ ਐਂਡਰਾਇਡ 15 'ਤੇ ਆਧਾਰਿਤ Realme UI 6.0 'ਤੇ ਕੰਮ ਕਰਦਾ ਹੈ।

ਇਸ ਫੋਨ ’ਚ 6.67-ਇੰਚ HD+ ਡਿਸਪਲੇਅ ਹੈ, ਜੋ 120Hz ਹਾਈ ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਫੋਨ ਦੇ ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 625 nits ਤੱਕ ਹੈ। ਇਸ ਫੋਨ ’ਚ 45W SuperVOOC USB ਟਾਈਪ C ਵਾਇਰਡ ਫਾਸਟ ਚਾਰਜਿੰਗ ਫੀਚਰ ਮਿਲੇਗਾ ਜਿਸ ’ਚ ਇੱਕ ਸ਼ਕਤੀਸ਼ਾਲੀ 6000mAh ਬੈਟਰੀ ਹੈ। ਫੋਨ ਦੇ ਪਿਛਲੇ ਹਿੱਸੇ ਵਿੱਚ ਇੱਕ ਡਿਊਲ ਕੈਮਰਾ ਸੈੱਟਅਪ ਹੈ, ਜਿਸ ਵਿੱਚ 32MP ਮੁੱਖ ਕੈਮਰਾ ਹੈ। ਇਸ ਸਸਤੇ ਫੋਨ ਵਿੱਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8MP ਕੈਮਰਾ ਹੋਵੇਗਾ। 


author

Sunaina

Content Editor

Related News