ਕਮਜ਼ੋਰ ਪਾਸਵਰਡ ਕਾਰਨ ਹੈਕ ਹੁੰਦੇ ਹਨ 80 ਫੀਸਦੀ ਖਾਤੇ, ਬਚਣ ਲਈ ਅਪਣਾਓ ਇਹ ਤਰੀਕੇ

06/08/2020 3:44:51 PM

ਗੈਜੇਟ ਡੈਸਕ– ਪਾਸਵਰਡ ਨੂੰ ਲੈ ਕੇ ਲਾਪਰਵਾਹੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਅਤੇ ਕਮਜ਼ੋਰ ਪਾਸਵਰਡਸ ਹੀ ਜ਼ਿਆਦਾਤਰ ਹੈਕਿੰਗ ਦਾ ਕਾਰਨ ਹੁੰਦੇ ਹਨ। ਸਕਿਓਰ ਲਿੰਕ ਦੀ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰੀਬ 80 ਫੀਸਦੀ ਹੈਕਿੰਗ ਹਮਲੇ ਕਮਜ਼ੋਰ ਪਾਸਵਰਡ ਕਾਰਨ ਹੀ ਹੁੰਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 2017 ’ਚ ਵੀ ਲਗਭਗ ਇੰਨੇ ਹੀ ਹੈਕਿੰਗ ਹਮਲੇ ਪਾਸਵਰਡ ਨਾਲ ਜੁੜੇ ਹੋਏ ਸਨ। ਇਹ ਟ੍ਰੈਂਡ ਹੁਣ ਵੀ ਬਣਿਆ ਹੋਇਆ ਹੈ ਅਤੇ ਵਿਖਾਉਂਦਾ ਹੈ ਕਿ ਪਾਸਵਰਡ ਨੂੰ ਲੈ ਕੇ ਹੁਣ ਵੀ ਉਪਭੋਗਤਾਵਾਂ ਦਾ ਰਵੱਈਆ ਬਦਲਿਆ ਨਹੀਂ ਕਿਉਂਕਿ ਉਹ ਅਜੇ ਵੀ ਮਜਬੂਤ ਪਾਸਵਰਡ ਦੀ ਵਰਤੋਂ ਨਹੀਂ ਕਰਦੇ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਹੈਕਰਾਂ ’ਚ ਉਪਭੋਗਤਾਵਾਂ ਦੀ ਜਾਣਕਾਰੀ ਚੋਰੀ ਕਰਨ ਦਾ ਸਭ ਤੋਂ ਆਮ ਤਰੀਕਾ ਫਿਸ਼ਿੰਗ ਹਮਲੇ ਕਰਦਾ ਹੈ। ਇਸ ਤੋਂ ਬਾਅਦ ਉਹ ਯੂਜ਼ਰਸ ਦੀਆਂ ਨਿੱਜੀ ਜਾਣਕਾਰੀਆਂ ਜਿਵੇਂ- ਯੂਜ਼ਰਨੇਮ ਅਤੇ ਪਾਸਵਰਡ ਚੋਰੀ ਕਰ ਲੈਂਦੇ ਹਨ। ਸਕਿਓਰ ਲਿੰਕ ਮੁਤਾਬਕ, ਹੈਕਰਾਂ ਲਈ ਇਹ ਕਿਸੇ ਯੂਜ਼ਰ ਦੇ ਖਾਤੇ ’ਚ ਸੰਨ੍ਹ ਲਗਾਉਣ ਦਾ ਆਸਾਨ ਤਰੀਕਾ ਹੈ। ਹਾਲਾਂਕਿ, ਜੇਕਰ ਤੁਹਾਡਾ ਐਡਮਿਨੀਸਟ੍ਰੇਟਰ ਵੱਖ-ਵੱਖ ਪਲੇਟਫਾਰਮਾਂ (ਪ੍ਰੋਫੈਸ਼ਨਲ ਅਤੇ ਨਿੱਜੀ ਖਾਤੇ) ’ਤੇ ਵੱਖ-ਵੱਖ ਪਾਸਵਰਡਸ ਦੀ ਵਰਤੋਂ ਨਹੀਂ ਕਰਦਾ ਤਾਂ ਹੈਕਿੰਗ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। 

PunjabKesari

ਨਾ ਕਰੋ ਇਹ ਗਲਤੀ
ਸਾਫ ਹੈ ਕਿ ਯੂਜ਼ਰਸ ਪਾਸਵਰਡ ਭੁੱਲ ਜਾਣ ਦੇ ਡਰ ਕਾਰਨ ਇਕ ਹੀ ਪਾਸਵਰਡ ਕਈ ਪਲੇਟਫਾਰਮਾਂ ’ਤੇ ਇਸਤੇਮਾਲ ਕਰਦੇ ਹਨ। ਇਸ ਦਾ ਵੱਡਾ ਨੁਕਸਾਨ ਇਹ ਹੈ ਕਿ ਜੇਕਰ ਹੈਕਰ ਕਿਸੇ ਇਕ ਖਾਤੇ ਦਾ ਪਾਸਵਰਡ ਪਤਾ ਕਰ ਲੈਂਦੇ ਹਨ ਤਾਂ ਉਹ ਸਾਰੇ ਪਲੇਟਫਾਰਮਾਂ ਦਾ ਡਾਟਾ ਕੰਟਰੋਲ ਕਰ ਸਕਦੇ ਹਨ। ਯੂਜ਼ਰਸ ਹਮੇਸ਼ਾ ਆਪਣਾ ਪਾਸਵਰਡ ਸੈੱਟਅਪ ਕਰਦੇ ਸਮੇਂ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦਾ ਪਾਸਵਰਡ ਤਾਕਤਵਰ ਹੈ ਜਾਂ ਨਹੀਂ। ਆਪਣਾ ਪਾਸਵਰਡ ਆਸਾਨ ਰੱਖਣ ਦਾ ਮਤਲਬ ਹੈਕਰਾਂ ਦੇ ਕੰਮ ਨੂੰ ਆਸਾਨ ਕਰ ਦੇਣਾ ਹੈ। ਹੁਣ ਵੀ ਬਹੁਤ ਸਾਰੇ ਯੂਜ਼ਰਸ ਆਪਣੇ ਨਾਂ ਜਾਂ ਜਨਮਤਾਰੀਕ ਨੂੰ ਪਾਸਵਰਡ ਬਣਾ ਦਿੰਦੇ ਹਨ ਜੋ ਸਭ ਤੋਂ ਕਮਜ਼ੋਰ ਪਾਸਵਰਡਸ ਮੰਨੇ ਜਾਂਦੇ ਹਨ। 

ਬਚਾਅ ਲਈ ਅਪਣਾਓ ਇਹ ਤਰੀਕੇ
- ਪਾਸਵਰਡ ਭੁੱਲਣ ਦੇ ਡਰ ਕਾਰਨ ਇਕ ਹੀ ਪਾਸਵਰਡ ਦਾ ਵੱਖ-ਵੱਖ ਪਲੇਟਫਾਰਮਾਂ ’ਤੇ ਇਸਤੇਮਾਲ ਨਾ ਕਰੋ। 
- ਆਪਣੇ ਨਾਂ ਜਾਂ ਜਨਮਤਾਰੀਕ ਨੂੰ ਪਾਸਵਰਡ ਨਾ ਬਣਾਓ। 
- ਪਾਸਵਰਡ ’ਚ ਅਲਫਾਬੇਟ ਤੋਂ ਇਲਾਵਾ ਨੰਬਰਾਂ ਅਤੇ ਸਪੈਸ਼ਲ ਕਰੈਕਟਰਾਂ ਦੀ ਵਰਤੋਂ ਵੀ ਕਰੋ।
- ਇਸ ਤੋਂ ਇਲਾਵਾ ਖਾਤੇ ’ਚ ਟੂ-ਸਟੈੱਪ ਜਾਂ ਮਲਟੀ-ਫੈਕਟਰ ਅਥੈਂਟੀਫਿਕੇਸ਼ਨ ਲਗਾਓ। 
- ਆਪਣੀ ਆਨਲਾਈਨ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਪਾਸਵਰਡ ਨੂੰ ਸਮੇਂ-ਸਮੇਂ ’ਤੇ ਬਦਲਦੇ ਰਹਿਣਾ ਚਾਹੀਦਾ ਹੈ। ਇਸ ਨਾਲ ਕਦੇ ਵੀ ਸਮਾਨ ਪਾਸਵਰਡ ਨੂੰ ਦੁਬਾਰਾ ਇਸਤੇਮਾਲ ਨਾ ਕਰੋ। 


Rakesh

Content Editor

Related News