ਤੁਹਾਡੀ ਲਿਖਾਈ ਨਾਲ ਤੁਹਾਡੇ ਇਮੋਸ਼ਨ ਮਹਿਸੂਸ ਕਰ ਸਕੇਗਾ Watson ਸੂਪਰ ਕੰਪਿਊਟਰ
Wednesday, Feb 24, 2016 - 01:00 PM (IST)

ਜਲੰਧਰ : ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਸੀਂ ਉਸ ਸਮੇਂ ਤੱਕ ਕਾਰਗਰ ਨਹੀਂ ਕਹਿ ਸਕਦੇ ਜਦੋਂ ਤੱਕ ਇਹ ਇਨਸਾਨੀ ਜਜ਼ਬਾਤਾਂ ਨੂੰ ਨਾ ਸਮਝਣ ਲੱਗ ਪਵੇ। ਆਈ. ਬੀ. ਐੱਮ. ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੁਪਰ ਕੰਪਿਊਟਰ ''ਚ ਇਸ ਤਰ੍ਹਾਂ ਦੇ ਬਦਲਾਵ ਕੀਤੇ ਗਏ ਹਨ ਕੇ ਅਪਗ੍ਰੇਡੇਸ਼ਨ ਤੋਂ ਬਾਅਦ ਇਸ ''ਚ ਕਾਬਿਲ ਬਣਾਇਆ ਗਿਆ ਹੈ। ਇਸ ਦਾ ਟੋਨ ਐਨਾਲਾਈਜ਼ਰ ਇਸ ਕਦਰ ਇੰਪਰੂਵ ਕੀਤਾ ਗਿਆ ਹੈ ਕਿ ਇਸ ਕੰਪਿਊਟਰ ਦੀ ਏ. ਅਈ. ਵਾਈਡ ਰੇਂਜ ''ਚ ਇਮੋਸ਼ੰਜ਼ ਨੂੰ ਤੁਹਾਡੀ ਲਿਖਾਈ ਤੋਂ ਡਿਟੈਕਟ ਕਰ ਸਕਦੀ ਹੈ ਕਿ ਤੁਸੀਂ ਦੁਖੀ ਹੋ ਜਾਂ ਖੁਸ਼।
ਵਾਟਸਨ ਨਾਂ ਦੇ ਇਸ ਸੂਪਰ ਕੰਪਿਊਟਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਤੁਹਾਡੀ ਲਿਖੀ ਲਾਈਨ ''ਚ ਸ਼ਬਦਾਂ ਨੂੰ ਨਾ ਪੜ੍ਹਦੇ ਹੋਏ ਲਾਈਨ ਦੀ ਪੂਰੀ ਗਹਿਰਾਈ ਨਾਲ ਜਾਂਚ ਕਰ ਕੇ ਨਤੀਜੇ ਦਿੰਦੀ ਹੈ। ਇਸ ਦੇ ਨਾਲ ਹੀ ਜੇ ਤੁਸੀਂ ਗੁੱਸੇ ''ਚ ਕੰਪਿਊਟਰ ਨੂੰ ਕਮਾਂਦ ਦਵੋਗੇ ਤਾਂ ਕੰਪਿਊਟਰ ਹੌਲੀ ਆਵਾਜ਼ ''ਚ ਇਸ ''ਤੇ ਰਿਸਪਾਂਡ ਕਰੇਗਾ। ਇਹ ਟੋਨ ਐਨਾਲਾਈਜ਼ਰ ਏ. ਆਈ. ਨੂੰ ਇਕ ਵੱਖਰੇ ਲੈਵਲ ''ਤੇ ਲੈ ਜਾਂਦਾ ਹੈ।