WannaCry ਰੈਨਸਵੇਅਰ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਆਧਾਰ
Thursday, May 18, 2017 - 05:18 PM (IST)

ਜਲੰਧਰ-ਪਿਛਲੇ ਕੁਝ ਦਿਨਾਂ ਤੋਂ ਰੈਨਸਵੇਅਰ ਵਾਇਰਸ ਨੇ ਸਾਰੇ ਸਥਾਨਾਂ ''ਤੇ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਲੱਗ-ਅਲੱਗ ਖੇਤਰਾਂ ''ਚ ਇਸ ਵਾਇਰਸ ਨੇ ਸੰਸਥਾਨਾਂ ਨੂੰ ਵੱਡੇ ਪੈਮਾਨੇ ''ਤੇ ਪ੍ਰਭਾਵਿਤ ਕੀਤਾ ਹੈ। ਇਸ ਲਿੰਕ ਤੋਂ ਭਾਰਤ ''ਚ ਆਧਾਰ ਕਾਰਡ ਇਕ ਅਜਿਹਾ ਮਾਧਿਅਮ ਹੈ ਜਿਸਦਾ ਡਾਟਾ ਚੋਰੀ ਹੋਣ ''ਤੇ ਯੂਜ਼ਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਬੁੱਧਵਾਰ ਨੂੰ ਭਾਰਤੀ ਵਿਲੱਖਣ ਪਹਿਚਾਣ ਅਥਾਰਟੀ UIDAI ਨੇ ਇਹ ਸਾਫ ਕਿਹਾ ਹੈ ਕਿ ਉਨ੍ਹਾਂ ਦਾ ਡਾਟਾਬੇਸ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਮੈਲਵੇਅਰ ਤੋਂ ਬਚਣ ਦੇ ਲਈ ਵੀ ਤਿਆਰ ਹੈ।
ਕੀ ਕਿਹਾ UIDAI ਦੇ ਚੇਅਰਮੈਨ ਨੇ?
UIDAI ਦੇ ਚੇਅਰਮੈਨ ਨੇ ਕਿਹਾ ਆਧਾਰ ਦੇ ਸਰਵਰ ਦਾ ਡਾਟਾ Encrypted form ਚ ਹੈ। ਉਸ ਜਾਣਕਾਰੀ ਤੋਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ। ਆਧਾਰ ਦਾ ਮੁੱਖ ਸਿਸਟਮ ਬੇਹੱਦ ਚੰਗੇ ਤਰੀਕੇ ਨਾਲ ਡਿਜ਼ਾਇੰਨ ਕੀਤਾ ਗਿਆ ਹੈ। ਜਿਸ ਤੋਂ ਆਧਾਰ ''ਚ ਸੁਰੱਖਿਆ ਨੂੰ ਲੈ ਕੇ ਅਸੀਂ ਕੋਈ ਚਿੰਤਾ ਨਹੀਂ ਹੈ।
114 ਕਰੋੜ ਭਾਰਤੀਆਂ ਦਾ ਡਾਟਾ ਹੈ UIDAI ਦੇ ਕੋਲ?
ਅੱਜ ਦੇ ਸਮੇਂ ''ਚ UIDAI ਦੇ ਕੋਲ ਤਕਰੀਬਨ 114 ਕਰੋੜ ਭਾਰਤੀਆਂ ਦਾ ਡਾਟਾ ਮੌਜ਼ੂਦ ਹੈ। ਜਿਸ ਨੂੰ ਬੰਗਲੂਰ ਅਤੇ ਮਨਸੇਰ ''ਚ 6000 ਸਰਵਰ ''ਚ ਸੁਰੱਖਿਅਤ ਰੱਖਿਆ ਜਾਂਦਾ ਹੈ। J. Satyanarayan ਨੇ ਇਕ ਇਵੇਂਟ ''ਚ ਕਿਹਾ 48 ਘੰਟੇ ਪਹਿਲਾਂ ਹੀ ਜਦੋਂ ਪੂਰੀ ਦੁਨੀਆਂ ''ਚ ਰੈਨਸਵੇਅਰ ਦਾ ਡਰ ਫੈਲਣਾ ਸ਼ੁਰੂ ਹੋਇਆ ਸੀ ਤਾਂ ਆਧਾਰ ਕਾਰਡ ਨਾਲ ਸੰਬੰਧਿਤ ਲੋਕ ਆਰਾਮ ਨਾਲ ਸੌਂ ਰਹੇ ਸੀ। ਕਿਉਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਸੁਰੱਖਿਅਤ ਹੈ। ਕਿਉਕਿ ਉਨ੍ਹਾਂ ਨੇ 100 ਪ੍ਰਤੀਸ਼ਤ ਪਤਾ ਸੀ ਕਿ ਆਧਾਰ ਕਾਰਡ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚੋਰੀ ਨਹੀਂ ਹੋਵੇਗੀ।
ਆਧਾਰ ਨੂੰ ਸਥਾਪਿਤ ਕਰਨ ''ਚ ਲੱਗੇ 7000 ਕਰੋੜ ਰੁਪਏ?
J. Satyanarayan ਨੇ ਅੱਗੇ ਕਿਹਾ ਭਾਰਤੀ ਸਰਕਾਰ ਨੇ ਆਧਾਰ ਨੂੰ ਸਥਾਪਿਤ ਕਰਨ ''ਚ 7000 ਕਰੋੜ ਰੁਪਏ ਲੱਗੇ ਹਨ। ਇਸੇ ਦੇ ਨਾਲ ਸਰਕਾਰੀ ਸਕੀਮਾਂ ''ਚ fake ਯੂਜ਼ਰਸ ਨੂੰ ਲੱਭ ਕੇ 50,000 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਅਸੀਂ ਪ੍ਰਤੀ ਦਿਨ 10 ਕਰੋੜ ਦੀ ਟਰਾਂਜੰਕਸ਼ਨ ਦੇ ਲਈ ਤਿਆਰ ਹੈ ਅਤੇ ਇਹ ਅੰਕੜਾ 40 ਕਰੋੜ ਰੁਪਏ ਪ੍ਰਤੀ ਦਿਨ ਤੱਕ ਵੱਧ ਰਿਹਾ ਹੈ। ਸਾਡੇ ਸਰਵਰ ਇੰਨ੍ਹਾਂ load ਲੈਣ ਦੇ ਲਈ ਤਿਆਰ ਹੈ।
J. Satyanarayan ਦੇ ਅਨੁਸਾਰ ਤੇਲੰਗਾਨਾ ਸਰਕਾਰ ਨੇ ਆਧਾਰ Authentication ਦਾ ਪ੍ਰਯੋਗ ਕਰਕੇ 38.63 ਡੂਪਲੀਕੇਟ ਰਾਸ਼ਨ ਕਾਰਡ ਡੀਲੀਟ ਕਰਕੇ ਜਨਵਰੀ 2016 ਤੱਕ 55.7 ਕਰੋੜ ਰੁਪਏ ਦੀ ਬਚਤ ਕੀਤੀ ਹੈ। ਆਂਧਰਾ ਪ੍ਰਦੇਸ਼ ਸਰਕਾਰ ਨੇ 8.58 ਲੱਖ ਕਾਰਡ ਘੱਟ ਕਰਕੇ 4,03,142 ਟਨ ਚਾਵਲ ਅਤੇ 5000 ਕਿਲੋ ਕੇਰੋਸਿਨ ਦੀ ਬਚੱਤ ਕੀਤੀ ਹੈ।