ਇੰਤਜ਼ਾਰ ਹੋਇਆ ਖਤਮ, 21 ਮਾਰਚ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ ਆਈਫੋਨ

Friday, Mar 11, 2016 - 05:08 PM (IST)

ਇੰਤਜ਼ਾਰ ਹੋਇਆ ਖਤਮ, 21 ਮਾਰਚ ਨੂੰ ਲਾਂਚ ਹੋਵੇਗਾ ਸਭ ਤੋਂ ਸਸਤਾ ਆਈਫੋਨ

ਜਲੰਧਰ : ਐਪਲ 21 ਮਾਰਚ ਨੂੰ ਹੋਣ ਵਾਲੇ ਪ੍ਰਾਡਕਟ ਲਾਂਚ ਈਵੈਂਟ ਦੇ ਦੌਰਾਨ ਆਪਣੇ ਸਸਤੇ ਸਮਾਰਟਫੋਨ ਨਾਲ ਬਾਜ਼ਾਰ ''ਚ ਧਮਾਕੇਦਾਰ ਐਂਟਰੀ ਕਰਨ ਜਾ ਰਹੀ ਹੈ।  ਕੰਪਨੀ ਇਸ ''ਚ 2013 ਤੋਂ ਬਾਅਦ ਪਹਿਲਾ ਛੋਟੀ ਸਕ੍ਰੀਨ ਵਾਲਾ ਸਮਾਰਟਫੋਨ ਬਾਜ਼ਾਰ ''ਚ ਉਤਾਰੇਗੀ। ਇਸ ਦੇ ਨਾਲ ਹੀ ਆਈਪੈਡ ਪ੍ਰੋ ਦੇ ਛੋਟੇ ਵਰਜ਼ਨ ਵੀ ਲਾਂਚ ਹੋਣ ਦੀ ਉਮੀਦ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਛੋਟੀ ਸਕ੍ਰੀਨ ਵਾਲੇ ਆਈਫੋਨ ਦਾ ਨਾ SE ਹੋਵੇਗਾ ਜਿਸ ਨੂੰ ਸਪੈਸ਼ਲ ਐਡੀਸ਼ਨ ਕਿਹਾ ਜਾਵੇਗਾ। ਇਸ ''ਚ 4 ਇੰਚ ਦੀ ਸਕ੍ਰੀਨ ਹੋਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਨਾਲ ਹੀ ਕਿਹਾ ਗਿਆ ਕਿ ਦੇਖਣ ''ਚ ਇਹ ਸਮਾਰਟਫੋਨ ਆਈਫੋਨ 6S ਵਰਗਾ ਹੀ ਹੋਵੇਗਾ ਮਗਰ ਸਾਈਜ਼ ''ਚ ਛੋਟਾ ਹੋਵੇਗਾ। ਇਸ ''ਚ A9 ਪ੍ਰੋਸੈਸਰ ਦਿੱਤਾ ਜਾਵੇਗਾ ਨਾਲ ਹੀ ਕੈਮਰਾ ਕੁਆਲਿਟੀ ''ਚ ਵੀ ਸੁਧਾਰ ਕੀਤਾ ਜਾਵੇਗਾ ਜੋ ਲੋਕਾਂ ਨੂੰ ਕਾਫ਼ੀ ਪਸੰਦ ਆਵੇਗਾ।

ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ ਐਪਲ ਪੇਅ ਅਤੇ ਲਾਈਵ ਫੋਟੋ ਫੀਚਰਸ ਦਿੱਤੇ ਜਾਣਗੇ। ਆਈਫੋਨ SE ਦੀ ਕੀਮਤ ਕਰੀਬ-ਕਰੀਬ 30 ਹਜ਼ਾਰ ਰੂਪਏ ਹੋ ਸਕਦੀ ਹੈ ਜਿਸ ''ਤੇ ਕੰਪਨੀ ਹਾਲ ਹੀ ''ਚ ਆਪਣੇ ਢਾਈ ਸਾਲ ਪੁਰਾਣੇ ਆਇਫੋਨ 5S ਨੂੰ ਵੇਚ ਰਹੀ ਹੈ। ਇਹ ਛੋਟਾ ਆਇਫੋਨ ਉਨ੍ਹਾਂ ਲੋਕਾਂ ਨੂੰ ਬਹੁਤ ਆਕਰਸ਼ਿਤ ਕਰੇਗਾ ਜੋ ਵੱਡੀ ਸਕ੍ਰੀਨ ਵਾਲਾ ਸਮਾਰਟਫੋਨ ਪਸੰਦ ਨਹੀ ਕਰਦੇ।  ਇਸ ਈਵੈਂਟ ''ਚ ਆਈਪੈਡ ਪ੍ਰੋ ਦੇ 9.7 ਇੰਚ ਵਰਜ਼ਨ ਦੇ ਵੀ ਲਾਂਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜੋ ਸਧਾਰਣ 12.9 ਇੰਚ ਤੋਂ ਛੋਟਾ ਹੋਵੇਗਾ।

ਐਪਲ ਦੇ ਇਸ ਕੱਦਮ ਤੋਂ ਬਾਅਦ ਸੈਮਸੰਗ ਅਤੇ ਹੋਰ ਮੋਬਾਇਲ ਕੰਪਨੀਆਂ ਦੀ ਵਿਕਰੀ ''ਤੇ ਇਸ ਦਾ ਅਸਰ ਪੈਣਾ ਤੈਅ ਮੰਨਿਆ ਜਾ ਰਿਹਾ ਹੈ ਨਾਲ ਹੀ ਐਪਲ ਦੀ ਨਵੀਂ ਲਾਂਚਿੰਗ ਦੇ ਬਾਅਦ ਕੰਪਨੀ ਦੇ ਪਹਿਲੇ ਬਾਜ਼ਾਰ ''ਚ ਮੌਜੂਦ ਮਾਡਲਸ ਦੀ ਕੀਮਤਾਂ ਦਾ ਗਿਰਾਵਟ ਵੀ ਤੈਅ ਹੈ।


Related News