Vu ਨੇ ਭਾਰਤ ’ਚ ਉਤਾਰੇ ਦੋ ਨਵੇਂ ਸਮਾਰਟ TV, ਜਾਣੋ ਕੀਮਤ

02/24/2020 12:36:40 PM

ਗੈਜੇਟ ਡੈਸਕ– ਯੂ.ਵੀ. ਟੈਕਨਾਲੋਜੀਜ਼ ਨੇ ਭਾਰਤ ’ਚ ਆਪਣੀ ਪ੍ਰੀਮੀਅਮ ਟੀ.ਵੀ. ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸੇ ਤਹਿਤ ਦੋ ਟੀ.ਵੀ. ਉਤਾਰੇ ਗਏ ਹਨ, ਜਿਨ੍ਹਾਂ ’ਚੋਂ ਇਕ 32 ਇੰਚ ਦੀ ਡਿਸਪਲੇਅ ਅਤੇ ਦੂਜਾ 43 ਇੰਚ ਦੀ ਡਿਸਪਲੇਅ ਨਾਲ ਲਿਆਇਆ ਗਿਆਹੈ। ਦੋਵਾਂ ਟੀ-ਵੀਜ਼ ’ਚ ਐਂਡਰਾਇਡ 9.0 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ ਨਾਲ ਹੀ ਇਹ ਦੋਵੇਂ ਟੀ.ਵੀ. ਨੈੱਟਫਲਿਕਸ, ਪ੍ਰਾਈਮ ਵੀਡੀਓ, ਹਾਟਸਟਾਰ, ਯੂਟਿਊਬ ਅਤੇ ਗੂਗਲ ਪਲੇਅ ਨੂੰ ਵੀ ਸੁਪੋਰਟ ਕਰਦੇ ਹਨ। ਇਨ੍ਹਾਂ ’ਚੋਂ 32 ਇੰਚ ਟੀਵੀ ਦੀ ਕੀਮਤ 10,999 ਰੁਪਏ ਹੈ। ਉਥੇ ਹੀ ਯੂ.ਵੀ. ਦਾ 43 ਇੰਚ ਦਾ ਟੀ.ਵੀ. ਤੁਸੀਂ 19,999 ਰੁਪਏ ’ਚ ਖਰੀਦ ਸਕੋਗੇ। 

ਮਿਲੀ ਡਾਲਬੀ ਆਡੀਓ ਦੀ ਸੁਪੋਰਟ
ਇਨ੍ਹਾਂ ਟੀ-ਵੀਜ਼ ’ਚ ਕੁਲ ਮਿਲਾ ਕੇ 7 ਪਿਕਚਰ ਮੋਡ ਦਿੱਤੇ ਗਏ ਹਨ, ਉਥੇ ਹੀ ਇਹ ਡਾਲਬੀ ਆਡੀਓ ਨੂੰ ਵੀ ਸੁਪੋਰਟ ਕਰਦੇ ਹਨ। ਬਲੂਟੁੱਥ, 5.0 ਦੀ ਮਦਦ ਨਾਲ ਤੁਸੀਂ ਹੋਰ ਡਿਵਾਈਸ ਦੇ ਨਾਲ ਕੁਨੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਟੀ-ਵੀਜ਼ ’ਚ ਅਡਾਪਟਿਵ ਕਾਨਟ੍ਰਾਸਟ ਅਤੇ MPEG ਨੌਇਜ਼ ਰਿਡਕਸ਼ਨ ਵਰਗੇ ਫੀਚਰਜ਼ ਵੀ ਮਿਲਣਗੇ। 

PunjabKesari

ਡਿਊਲ ਕੋਰ ਪ੍ਰੋਸੈਸਰ
ਇਨ੍ਹਾਂ ਸਮਾਰਟ ਟੀ-ਵੀਜ਼ ’ਚ ਕਵਾਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਉਥੇ ਹੀ ਅਲੱਗ ਤੋਂ ਡਿਊਲ-ਕੋਰ ਜੀ.ਪੀ.ਯੂ. ਵੀ ਮੌਜੂਦ ਹੈ। ਸਟੋਰੇਜ ਦੀ ਗੱਲ ਕਰੀਏ ਤਾਂ 1 ਜੀ.ਬੀ. ਰੈਮ ਅਤੇ 8 ਜੀ.ਬੀ. ਦੀ ਸਟੋਰੇਜ ਇਸ ਵਿਚ ਮਿਲੇਗੀ। ਕੁਨੈਕਟੀਵਿਟੀ ਲਈ ਇਨ੍ਹਾਂ ਟੀ-ਵੀਜ਼ ’ਚ ਵਾਈ-ਫਾਈ 802.11 b/g/n, ਬਲੂਟੁੱਥ 5.0, IR, 2 x HDMI, 2 USB ਪੋਰਟ ਵਰਗੇ ਆਪਸ਼ਨ ਦਿੱਤੇ ਗਏ ਹਨ। 


Related News