2023 Volvo XC40 ਦੀ ਬੁਕਿੰਗ ਸ਼ੁਰੂ, ਤਿਉਹਾਰੀ ਸੀਜ਼ਨ ’ਚ ਹੋਵੇਗੀ ਲਾਂਚ

Wednesday, Aug 17, 2022 - 05:45 PM (IST)

2023 Volvo XC40 ਦੀ ਬੁਕਿੰਗ ਸ਼ੁਰੂ, ਤਿਉਹਾਰੀ ਸੀਜ਼ਨ ’ਚ ਹੋਵੇਗੀ ਲਾਂਚ

ਆਟੋ ਡੈਸਕ– ਇਕ ਮੀਡੀਆ ਰਿਪੋਰਟ ਮੁਤਾਬਕ, ਵੋਲਵੋ ਬਹੁਤ ਜਲਦ ਭਾਰਤ ’ਚ 2023 ਵੋਲਵੋ XC40 ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ ਇਸ ਅਪਕਮਿੰਗ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸਦੀ ਡਿਲਿਵਰੀ ਲਈ ਗਾਹਕਾਂ ਨੂੰ 2 ਮਹੀਨਿਆਂ ਦਾ ਇੰਤਜ਼ਾਰ ਕਰਨ ਲਈ ਕਿਹਾ ਹੈ। 

ਨਵੀਂ ਵੋਲਵੋ XC40 ਨੂੰ ਕਈ ਕਾਸਮੈਟਿਕ ਬਦਲਾਵਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਫਰੰਟ ’ਚ ਸ਼ਾਰਪ ਲੁੱਕ ਵਾਲੇ ਐੱਲ.ਈ.ਡੀ. ਹੈੱਡਲੈਂਪ, ਇਕ ਫਰੇਮਲੈੱਸ ਗਰਿੱਲ ਅਤੇ ਇਕ ਨਵਾਂ ਡਿਜ਼ਾਈਨ ਕੀਤਾ ਗਿਆ ਬੰਪਰ ਦਿੱਤਾ ਗਿਆ ਹੈ, ਜਦਕਿ ਇਸਦੇ ਰੀਅਰ ’ਚ ਵੋਲਵੋ ਦੀਆਂ ਸਿਗਨੇਚਰ ਐੱਲ-ਸ਼ੇਪਡ ਟੇਲ ਲਾਈਟਾਂ ਸ਼ਾਮਲ ਕੀਤੀਆਂ ਗਈਆਂ ਹਨ। 

ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਇਕ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇਕ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਜਾਵੇਗਾ। ਇਸਤੋਂ ਇਲਾਵਾ ਇਸ ਵਿਚ ਆਲ-ਇਲੈਕਟਰਿਕ XC40 ਰਿਚਾਰਜ ਦੀ ਤਰ੍ਹਾਂ, ICE ਵਰਜ਼ਨ ’ਚ ਵੀ ਲੈਦਰ-ਫ੍ਰੀ ਇੰਟੀਰੀਅਰ ਅਪਹੋਲਸਟਰੀ ਵੀ ਦਿੱਤਾ ਜਾਵੇਗਾ। 

ਗਲੋਬਲ ਪੱਧਰ ’ਤੇ ਵੋਲਵੋ ਹਾਈਬ੍ਰਿਡ ਪਾਵਰਟ੍ਰੇਨ ਦੇ ਨਾਲ ਉਪਲੱਬਧ ਹੈ। ਜਿਸਨੂੰ ਵੇਖਦੇ ਹੋਏ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਭਾਰਤ ’ਚ ਵੀ ਇਸਨੂੰ ਹਾਈਬ੍ਰਿਡ ਇੰਜਣ ਨਾਲ ਹੀ ਪੇਸ਼ ਕੀਤਾ ਜਾਵੇਗਾ। 


author

Rakesh

Content Editor

Related News