Volvo ’ਤੇ ਸਾਈਬਰ ਹਮਲਾ: ਹੈਕਰ ਨੇ ਚੋਰੀ ਕੀਤਾ ਰਿਸਰਚ ਡਾਟਾ, ਕੰਪਨੀ ਨੇ ਕਿਹਾ ਗਾਹਕਾਂ ਦਾ ਡਾਟਾ ਸੁਰੱਖਿਅਤ

Saturday, Dec 11, 2021 - 03:59 PM (IST)

Volvo ’ਤੇ ਸਾਈਬਰ ਹਮਲਾ: ਹੈਕਰ ਨੇ ਚੋਰੀ ਕੀਤਾ ਰਿਸਰਚ ਡਾਟਾ, ਕੰਪਨੀ ਨੇ ਕਿਹਾ ਗਾਹਕਾਂ ਦਾ ਡਾਟਾ ਸੁਰੱਖਿਅਤ

ਗੈਜੇਟ ਡੈਸਕ– ਸਵੀਡਨ ਦੀ ਕਾਰ ਨਿਰਮਾਤਾ ਕੰਪਨੀ ਵੋਲਵੋ ’ਤੇ ਸਾਈਬਰ ਹਮਲਾ ਹੋਇਆ ਹੈ। ਵੋਲਵੋ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਸ ਸਾਈਬਰ ਹਮਲੇ ’ਚ ਰਿਸਰਚ ਐਂਡ ਡਿਵੈਲਪਮੈਂਟ ਡਾਟਾ ਚੋਰੀ ਹੋਇਆ ਹੈ। ਚੀਨ ਦੇ Geely ਦੀ ਮਲਕੀਅਤ ਵਾਲੀ ਕੰਪਨੀ ਨੇ ਕਿਹਾ ਹੈ ਕਿ ਉਸ ਦੀਆਂ ਰਿਪਾਜੀਟਰੀ ਫਾਈਲਾਂ ਨੂੰ ਥਰਡ ਪਾਰਟੀ ਦੁਆਰਾ ਐਕਸੈੱਸ ਕੀਤਾ ਗਿਆ ਹੈ। 

ਇਸ ਸਾਈਬਰ ਹਮਲੇ ’ਤੇ ਵੀਵੋ ਨੇ ਕਿਹਾ, ‘ਹੁਣ ਤਕ ਦੀ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਇਸ ਹਮਲੇ ਦੌਰਾਨ ਕੰਪਨੀ ਦੇ ਆਰ.ਐਂਡ.ਡੀ. ਡਾਟਾ ਦੀਆਂ ਕੁਝ ਫਾਈਲਾਂ ਚੋਰੀ ਹੋਈਆਂ ਹਨ ਜਿਸਦਾ ਅਸਰ ਕੰਪਨੀ ਦੇ ਸੰਚਾਲਨ ’ਤੇ ਪੈ ਸਕਦਾ ਹੈ।’ ਇਸ ਹਮਲੇ ਤੋਂ ਬਾਅਦ ਕੰਪਨੀ ਦੇ ਸ਼ੇਅਰ ’ਚ 3.5 ਫੀਸਦੀ ਦੀ ਗਿਰਾਵਟ ਵੇਖੀ ਗਈ ਹੈ। 

ਕੰਪਨੀ ਨੇ ਕਿਹਾ ਹੈ ਕਿ ਇਸ ਡਾਟਾ ਚੋਰੀ ਦਾ ਅਸਰ ਸੇਫਟੀ ਅਤੇ ਸਕਿਓਰਿਟੀ ’ਤੇ ਨਹੀਂ ਪਵੇਗਾ। ਇਸਤੋਂ ਇਲਾਵਾ ਕੰਪਨੀ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ’ਚ ਗਾਹਕਾਂ ਦਾ ਡਾਟਾ ਚੋਰੀ ਨਹੀਂ ਹੋਇਆ। ਵੋਲਵੋ ਦੀ ਪਲਾਨਿੰਗ 2023 ਤਕ ਪੂਰੀ ਤਰ੍ਹਾਂ ਇਲੈਕਟ੍ਰਿਕ ਗੱਡੀਆਂ ਦੇ ਉਤਪਾਦਨ ਦਾ ਹੈ। 

ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਇਕ ਵੱਡਾ ਹਮਲਾ ਨਹੀਂ ਸੀ। ਕੰਪਨੀ ’ਤੇ ਰੈਨਸਮਵੇਅਰ ਹਮਲਾ ਨਹੀਂ, ਸਗੋਂ ਇਕ ਮਾਮੂਲੀ ਸਾਈਬਰ ਹਮਲਾ ਹੋਇਆ ਹੈ ਅਤੇ ਕੰਪਨੀ ਕੋਲ ਉਸਦੇ ਡਾਟਾ ’ਤੇ ਉਸਦਾ ਪੂਰਾ ਕੰਟਰੋਲ ਹੈ। ਹੈਕਰ ਨੇ ਬਿਨਾਂ ਫਿਰੌਤੀ ਮੰਗੇ ਕਿਹਾ ਹੈ ਕਿ ਉਸ ਕੋਲ ਕੰਪਨੀ ਦਾ ਡਾਟਾ ਹੈ। ਦੱਸ ਦੇਈਏ ਕਿ ਵੋਲਵੋ ਨੇ 1999 ’ਚ ਟਰੱਕ ਬਣਾਉਣ ਵਾਲੇ ਵੋਲਵੋ ਗਰੁੱਪ ਤੋਂ ਖੁਦ ਨੂੰ ਵੱਖ ਕਰ ਲਿਆ ਸੀ। 2010 ’ਚ ਵੋਲਵੋ ਨੂੰ ਚੀਨ ’ਚ Geely ਨੇ ਖਰੀਦ ਲਿਆ ਸੀ। 


author

Rakesh

Content Editor

Related News