ਫਾਕਸਵੈਗਨ ਨੇ ਵਿਖਾਇਆ ਅਨੋਖਾ ਚਾਰਜਿੰਗ ਰੋਬੋਟ, ਇਲੈਕਟ੍ਰਿਕ ਕਾਰ ਨੂੰ ਆਪਣੇ-ਆਪ ਕਰ ਦਿੰਦਾ ਹੈ ਚਾਰਜ

12/30/2020 2:18:34 PM

ਆਟੋ ਡੈਸਕ– ਫਾਕਸਵੈਨ ਨੇ ਆਪਣੇ ਪਹਿਲੇ ਮੋਬਾਇਲ ਚਾਰਜਿੰਗ ਰੋਬੋਟ ਨੂੰ ਵੀਡੀਓ ਰਾਹੀਂ ਪੇਸ਼ ਕੀਤਾ ਹੈ, ਜਿਸ ਨੂੰ ਖ਼ਾਸ ਤੌਰ ’ਤੇ ਪਾਰਕਿੰਗ ਲਈ ਹੀ ਬਣਾਇਆ ਗਿਆ ਹੈ। ਇਹ ਚਾਰਜਿੰਗ ਰੋਬੋਟ ਆਪਣੇ-ਆਪ ਹੀ ਇਲੈਕਟ੍ਰਿਕ ਕਾਰ ਨੂੰ ਚਾਰਜ ਕਰ ਦਿੰਦਾ ਹੈ। ਚਾਰਜਿੰਗ ਪ੍ਰੋਸੈਸ ’ਚ ਇਸ ਆਟੋਨੋਮਸ ਰੋਬੋਟ ਨੂੰ ਕਿਸੇ ਦੀ ਮਦਦ ਦੀ ਵੀ ਲੋੜ ਨਹੀਂ ਪੈਂਦੀ। 

 

ਇਹ ਰੋਬੋਟ ਵਾਹਨ ਦੇ ਕੋਲ ਮੋਬਾਇਲ ਐਨਰਜੀ ਸਟੋਰੇਜ ਯੂਨਿਟ ਨੂੰ ਲੈ ਕੇ ਜਾਂਦਾ ਹੈ ਅਤੇ ਫਿਰ ਇਸ ਐਨਰਜੀ ਸਟੋਰੇਜ ਨਾਲ ਵਾਹਨ ਨੂੰ ਚਾਰਜ ਕਰਦਾ ਹੈ। ਇਸ ਤੋਂ ਬਾਅਦ ਵਾਹਨ ਨੂੰ ਚਾਰਜ ਕਰਨ ਲਈ ਵੀ ਇਹ ਇਸੇ ਪ੍ਰੋਸੈਸ ਨੂੰ ਰਿਪੀਟ ਕਰਦਾ ਹੈ। ਜਦੋਂ ਵਾਹਨ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ ਹੈ ਤਾਂ ਇਹ ਰੋਬੋਟ ਮੋਬਾਇਲ ਐਨਰਜੀ ਸਟੋਰੇਜ ਯੂਨਿਟ ਨੂੰ ਵਾਪਸ ਚਾਰਜਿੰਗ ਯੂਨਿਟ ਤਕ ਲੈ ਜਾਂਦਾ ਹੈ ਅਤੇ ਇਸ ਨੂੰ ਚਾਰਜਿੰਗ ’ਤੇ ਲਗਾ ਦਿੰਦਾ ਹੈ। 

ਕੰਪਨੀ ਦਾ ਕਹਿਣਾ ਹੈ ਕਿ ਬਿਹਤਰੀਨ ਚਾਰਜਿੰਗ ਢਾਂਚਾ ਸੈੱਟਅਪ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਸੀਂ ਮਹਿੰਗੇ ਉਪਾਅ ਨਾਲ ਨਜਿੱਠਣ ਲਈ ਨਵੇਂ ਉਪਾਅ ਲਿਆ ਰਹੇ ਹਾਂ। ਸਾਡਾ ਮੋਬਾਇਲ ਚਾਰਜਿੰਗ ਰੋਬੋਟ ਅਤੇ ਫਲੈਕਸੀਬਲ ਕੁਇਕ ਚਾਰਜਿੰਗ ਸਟੇਸ਼ਨ ਇਨ੍ਹਾਂ ’ਚੋਂ ਦੋ ਉਪਾਅ ਹਨ। ਕੰਪਨੀ ਨੇ ਦੱਸਿਆ ਹੈ ਕਿ ਫਲੈਕਸੀਬਲ ਕੁਇਕ ਚਾਰਜਿੰਗ ਸਟੇਸ਼ਨ ਨੂੰ ਬਾਜ਼ਾਰ ’ਚ 2021 ਦੇ ਸ਼ੁਰੂਆਤੀ ਮਹੀਨਿਆਂ ’ਚ ਲਾਂਚ ਕੀਤਾ ਜਾ ਸਕਦਾ ਹੈ। 


Rakesh

Content Editor

Related News