23 ਸਤੰਬਰ ਨੂੰ ਲਾਂਚ ਹੋਵੇਗੀ Volkswagen Taigun, ਮਿਲਣਗੇ ਜ਼ਬਰਦਸਤ ਫੀਚਰਜ਼

Friday, Sep 17, 2021 - 02:36 PM (IST)

23 ਸਤੰਬਰ ਨੂੰ ਲਾਂਚ ਹੋਵੇਗੀ Volkswagen Taigun, ਮਿਲਣਗੇ ਜ਼ਬਰਦਸਤ ਫੀਚਰਜ਼

ਆਟੋ ਡੈਸਕ– ਪ੍ਰਸਿੱਧ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਜਲਦ ਹੀ ਭਾਰਤੀ ਬਾਜ਼ਾਰ ’ਚ ਮਿਡ ਸਾਈਜ਼ ਐੱਸ.ਯੂ.ਵੀ. Volkswagen Taigun ਪੇਸ਼ ਕਰਨ ਵਾਲੀ ਹੈ। ਹੁਣ ਕੰਪਨੀ ਨੇ ਇਸ ਕਾਰ ਨੂੰ ਲਾਂਚ ਕਰਨ ਦੀ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਹੈ। ਭਾਰਤ ’ਚ ਇਹ ਕਾਰ 23 ਸਤੰਬਰ ਨੂੰ ਲਾਂਚ ਹੋਵੇਗੀ। ਕੰਪਨੀ ਨੇ ਪਹਿਲਾਂ ਹੀ ਕਾਰ ਦੇ ਫੀਚਰਜ਼ ਬਾਰੇ ਦਾਅਵਾ ਕੀਤਾ ਹੈ ਕਿ ਇਸ ਦੇ ਫੀਚਰਜ਼ ਕੁਝ ਖਾਸ ਹੋਣ ਵਾਲੇ ਹਨ। ਮਿਡ ਸਾਈਜ਼ ਐੱਸ.ਯੂ.ਵੀ. ਸੈਗਮੇਂਟ ਦੀ ਇਸ ਕਾਰ ਨੂੰ 1.5 ਲੀਟਰ 4 ਸਿਲੰਡਰ ਟਰਬੋ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜੋ ਕਿ 150 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰ ਸਕਦਾ ਹੈ। ਇਸ ਪ੍ਰੀਮੀਅਮ ਐੱਸ.ਯੂ.ਵੀ. ਨੂੰ 6-ਸਪੀਡ ਮੈਨੁਅਲ ਅਤੇ 6-ਸਪੀਡ ਆਟੋਮੈਟਿਕ ਦੇ ਨਾਲ ਹੀ 7-ਸਪੀਡ ਡੀ.ਸੀ.ਟੀ. ਯੂਨਿਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡੈਸ਼ਬੋਰਡ ਨਾਲ ਇੰਟੀਗ੍ਰੇਟਿਡ ਇੰਫੋਟੇਨਮੈਂਟ ਸਿਸਟਮ ਦੇ ਨਾਲ ਹੀ ਡਿਜੀਟਲ ਇੰਸਟਰੂਮੈਂਟ ਕਲੱਸਟਰ, ਮਲਟੀ ਫੰਕਸ਼ਨਲ ਸਟੀਅਰਿੰਗ ਵ੍ਹੀਲ, 6 ਏਅਰਬੈਗਸ, ਕਰੂਜ਼ ਕੰਟਰੋਲ, ਏ.ਬੀ.ਐੱਸ., ਈ.ਬੀ.ਡੀ., ਸਟਾਈਲਿਸ਼ ਏ.ਸੀ. ਵੈਂਟਸ ਅਤੇ ਇਲੈਟ੍ਰੋਨਿਕ ਸਟੇਬਿਲਿਟੀ ਕੰਟਰੋਲ ਸਮੇਤ ਕਈ ਸਟੈਂਡਰਡ ਅਤੇ ਸੇਫਟੀ ਫੀਚਰਜ਼ ਹਨ। 


author

Rakesh

Content Editor

Related News