Vodafone ਸਿਰਫ 20 ਰੁਪਏ ’ਚ 1 ਮਹੀਨੇ ਲਈ ਦੇ ਰਹੀ ਹੈ ਇਹ ਸਰਵਿਸ

08/24/2019 4:15:00 PM

ਗੈਜੇਟ ਡੈਸਕ– ਵੋਡਾਫੋਨ ਨੇ ਆਪਣੇ 20 ਰੁਪਏ ਵਾਲੇ ਟਾਕਟਾਈਮ ਪਲਾਨ ਨੂੰ ਲੈ ਕੇ ਇਕ ਵਾਰ ਫਿਰ ਤੋਂ ਪੇਸ਼ ਕੀਤਾ ਹੈ। ਇਸ ਵਾਰ ਨਾ ਸਿਰਫ ਇਸ ਵਿਚ ਫੁਲ ਟਾਈਕਟਾਈ ਦਾ ਫਾਇਦਾ ਦਿੱਤਾ ਜਾ ਰਿਹਾ ਹੈ, ਸਗੋਂ ਇਸ ਦੇ ਨਾਲ 28 ਦਿਨਾਂ ਦੀ ਮਿਆਦ ਐਕਸਟੈਂਸ਼ਨ ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਜਦੋਂ ਤੋਂ ਕੰਪਨੀ ਦੀ ਮਿਨੀਮਮ ਰਿਚਾਰਜ ਸਕੀਮ ਆਈ ਹੈ ਉਦੋਂ ਤੋਂ ਪ੍ਰੀਪੇਡ ਯੂਜ਼ਰਜ਼ ਨੂੰ ਕੰਪਨੀ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਹਰ ਮਹੀਨੇ 24 ਜਾਂ ਫਿਰ 35 ਰੁਪਏ ਦਾ ਰਿਚਾਰਜ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਹਾਲਾਂਕਿ, ਹੁਣ ਗਾਹਕ 
ਇਸ 20 ਰੁਪਏ ਵਾਲੇ ਪਲਾਨ ਨੂੰ ਰਿਚਾਰਜ ਕਰਕੇ ਵੀ ਆਪਣੇ ਨੰਬਰ ’ਤੇ ਸੇਵਾਵਾਂ ਜਾਰੀ ਰੱਖ ਸਕਦੇ ਹਨ। 

ਇਸ ਵਿਚ ਗਾਹਕਾਂ ਨੂੰ 20 ਰੁਪਏ ਦੇ ਟਾਕਟਾਈਮ ਦੇ ਨਾਲ 28 ਦਿਨਾਂ ਦੀ ਸਰਵਿਸ ਵੈਲੀਡਿਟੀ ਵਧਾਉਣ ਦੀ ਸੁਵਿਧਾ ਮਿਲੇਗੀ। ਇਕ ਤਰ੍ਹਾਂ ਦੇਖਿਆ ਜਾਵੇ ਤਾਂ ਮਿਨੀਮਮ ਰਿਚਾਰਜ ਸਕੀਮ ਕਾਰਨ ਦੂਜੇ ਨੈੱਟਵਰਕ ’ਤੇ ਸ਼ਿਫਟ ਹੋ ਰਹੇ ਗਾਹਕਾਂ ਨੂੰ ਰੋਕਣ ਲਈ ਇਹ ਇਕ ਚੰਗਾ ਕਦਮ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਵਰਗੀਆਂ ਕੰਪਨੀਆਂ ਨੇ 20 ਰੁਪਏ, 50 ਰੁਪਏ ਅਤੇ 100 ਰੁਪਏ ਵਾਲੇ ਕਈ ਪਲਾਨਸ ਬੰਦ ਕਰ ਦਿੱਤੇ ਸਨ। ਹਾਲਾਂਕਿ, ਵੋਡਾਫੋਨ ਨੇ ਬਾਅਦ ’ਚ 50 ਰੁਪਏ ਅਤੇ 100 ਰੁਪਏ ਵਾਲੇ ਪਲਾਨ ਪੇਸ਼ ਕਰ ਦਿੱਤੇ ਸਨ, ਜਦੋਂਕਿ ਏਅਰਟੈੱਲ ਨੇ ਸਿਰਫ 100 ਰੁਪਏ ਅਤੇ 500 ਰੁਪਏ ਵਾਲੇ ਟਾਕਟਾਈਮ ਪਲਾਨ ਹੀ ਲਾਂਚ ਕੀਤੇ। ਹੁਣ ਵੋਡਾਫੋਨ ਨੇ 20 ਰੁਪਏ ਵਾਲਾ ਪਲਾਨ ਦੁਬਾਰਾ ਫਿਰ ਤੋਂ ਲਾਂਚ ਕਰ ਦਿੱਤਾ ਹੈ। 


Related News