ਵੋਡਾਫੋਨ ਦਾ ਧਮਾਕੇਦਾਰ ਪਲਾਨ, 50 ਫੀਸਦੀ ਤੇਜ਼ ਇੰਟਰਨੈੱਟ ਨਾਲ ਮਿਲਣਗੇ 20,000 ਦੇ ਫਾਇਦੇ

Thursday, Nov 07, 2019 - 06:13 PM (IST)

ਵੋਡਾਫੋਨ ਦਾ ਧਮਾਕੇਦਾਰ ਪਲਾਨ, 50 ਫੀਸਦੀ ਤੇਜ਼ ਇੰਟਰਨੈੱਟ ਨਾਲ ਮਿਲਣਗੇ 20,000 ਦੇ ਫਾਇਦੇ

ਗੈਜੇਟ ਡੈਸਕ– ਵੋਡਾਫੋਨ ਆਪਣੇ ਪੋਸਟਪੇਡ ਗਾਹਕਾਂ ਲਈ ਸ਼ਾਨਦਾਰ ਪਲਾਨ ਲੈ ਕੇ ਆਈ ਹੈ। 999 ਰੁਪਏ ਦੇ ਮੰਥਲੀ ਰੈਂਟਲ ਦੇ ਨਾਲ ਆਉਣ ਵਾਲਾ ਇਹ ਵੋਡਾਫੋਨ RedX  ਪਲਾਨ ਇਕ ਲਿਮਟਿਡ ਐਡੀਸ਼ਨ ਪੋਸਟਪੇਡ ਪਲਾਨ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਪਲਾਨ ’ਚ ਗਾਹਕਾਂ ਨੂੰ 50 ਫੀਸਦੀ ਤੇਜ਼ ਇੰਟਰਨੈੱਟ ਸਪੀਡ ਮਿਲੇਗੀ। ਪਲਾਨ ਦੀ ਇਕ ਹੋਰ ਖਾਸ ਗੱਲ ਹੈ ਕਿ ਕੰਪਨੀ ਇਸ ਦੇ ਨਾਲ 20 ਹਜ਼ਾਰ ਰੁਪਏ ਤਕ ਦੇ ਫਾਇਦੇ ਆਫਰ ਕਰ ਰਹੀ ਹੈ। 

ਮਿਲਣਗੇ ਇਹ ਫਾਇਦੇ
- ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਵਾਈਸ ਕਾਲਿੰਗ, ਡਾਟਾ ਐਕਸੈਸ ਅਤੇ ਡੇਲੀ 100 ਮੈਸੇਜ ਮਿਲਣਗੇ। 
- Vodafone RedX ਪਲਾਨ ’ਚ ਗਾਹਕਾਂ ਨੂੰ Netflix (ਬੇਸਿਕ), Amazon Prime, Zee5 ਅਤੇ Vodafone Play ਦੀ ਯਾਅਰਲੀ ਸਬਸਕ੍ਰਿਪਸ਼ਨ ਮਿਲੇਗੀ। 
- ਇਸ ਦੇ ਨਾਲ ਹੀ ਕੰਪਨੀ ਵੋਡਾਫੋਨ ਪਲੇਅ ਦਾ ਵੀ ਫ੍ਰੀ ਐਕਸੈਸ ਦੇਵੇਗੀ ਜਿਥੇ ਯੂਜ਼ਰ ਲਾਈਵ ਟੀਵੀ ਦੇ ਨਾਲ ਮੂਵੀਜ਼ ਵੀ ਦੇਖ ਸਕਣਗੇ। 
- ਕੁਝ ਐਡੀਸ਼ਨਲ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ ਸੈਮਸੰਗ ਡਿਵਾਈਸਿਜ਼ ’ਤੇ ਬੈਸਟ ਡੀਲਸ ਦੇ ਨਾਲ ਹੀ ਅਮਰੀਕਾ ਅਤੇ ਕੈਨੇਡਾ ਲਈ 50 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਿੰਗ ਮਿਲੇਗੀ। 
- ਦੱਸ ਦੇਈਏ ਕਿ ਇਸ ਪਲਾਨ ’ਚ ਗਾਹਕਾਂ ਨੂੰ ਇੰਟਰਨੈਸ਼ਨਲ ਰੋਮਿੰਗ ਸਰਵਿਸਿਜ਼, ਪ੍ਰੀਮੀਅਮ ਕਸਟਮਰ ਸਰਵਿਸ, ਹਵਾਈ ਅੱਡੇ ਦੇ ਲਾਊਜ਼ ਤਕ ਪਹੁੰਚ ਅਤੇ ਸਮਾਰਟਫੋਨਜ਼ ’ਤੇ ਐਕਸਕਲੂਜ਼ਿਵ ਡੀਲਸ ਮਿਲਣਗੀਆਂ। 
- ਨਵਾਂ ਪੋਸਟਪੇਡ ਪਲਾਨ ਲੈਣ ’ਤੇ ਗਾਹਕਾਂ ਨੂੰ ਫ੍ਰੀ ’ਚ 7 ਦਿਨਾਂ ਲਈ i-Roam ਪੈਕ ਦਾ ਲਾਭ ਵੀ ਮਿਲੇਗਾ ਜਿਸ ਦੀ ਕੀਮਤ 2,999 ਰੁਪਏ ਹੈ। 
- ਪਲਾਨ ਇੰਟਰਨੈਸ਼ਲ ਰੋਮਿੰਗ ਫਾਇਦਿਆਂ ਨਾਲ ਆਏਗਾ। ਇਸ ਵਿਚ ਗਾਹਕਾਂ ਨੂੰ 7 ਦਿਨਾਂ ਦੀ ਵਿਦੇਸ਼ ਯਾਤਰਾ ਦੌਰਾਨ ਫ੍ਰੀ ਕਾਲਿੰਗ ਅਤੇ ਡਾਟਾ ਆਫਰ ਕੀਤਾ ਜਾ ਰਿਹਾ ਹੈ। 
- ਜੇਕਰ ਤੁਸੀਂ ਟ੍ਰੈਵਲਰ ਹੋ ਅਤੇ ਲਗਾਤਾਰ ਸਫਰ ਕਰਦੇ ਹੋ ਤਾਂ ਵੋਡਾਫੋਨ RedX ਪਲਾਨ ’ਚ Hotels.com ਰਾਹੀਂ ਹੋਟਲ ਬੁੱਕ ਕਰਨ ’ਤੇ 15 ਫੀਸਦੀ ਤਕ ਦਾ ਡਿਸਕਾਊਂਟ ਵੀ ਗਾਹਕਾਂ ਨੂੰ ਮਿਲੇਗਾ। 

PunjabKesari

ਇੰਝ ਕਰੋ ਪਲਾਨ ਐਕਟਿਵ
ਵੋਡਾਫੋਨ ਦੇ ਇਸ ਪਲਾਨ ਨੂੰ ਵੋਡਾਫੋਨ ਇੰਡੀਆ ਦੀ ਵੈੱਬਸਾਈਟ ਅਤੇ ਮਾਈ ਵੋਡਾਫੋਨ ਐਪ ਰਾਹੀਂ ਆਪਣੇ ਮੌਜੂਦਾ ਪਲਾਨਸ ਦੇ ਨਾਲ ਹੀ ਤੁਸੀਂ ਪ੍ਰੀ-ਬੁੱਕ ਕਰ ਸਕਦੇ ਹੋ।

ਪਲਾਨ ਦੇ ਨਾਲ ਵੋਡਾਫੋਨ ਨੇ ਰੱਖੀਆਂ ਕੁਝ ਸ਼ਰਤਾਂ
- ਇਸ ਪਲਾਨ ਦੇ ਨਾਲ ਕੰਪਨੀ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਇਸ ਪਲਾਨ ਨੂੰ ਕੰਪਨੀ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ’ਤੇ ਮੁਹੱਈਆ ਕਰਵਾਏਗੀ। 
- ਪਲਾਨ ਨੂੰ ਪ੍ਰੀ-ਬੁੱਕ ਕਰਨ ਵਾਲੇ ਗਾਹਕ ਮਨ ਬਦਲਣ ’ਤੇ ਇਸ ਨੂੰ ਆਸਾਨੀ ਨਾਲ ਕੈਂਸਲ ਨਹੀਂ ਕਰ ਸਕਣਗੇ। 
- 25 ਨਵੰਬਰ ਜਾਂ ਉਸ ਤੋਂ ਪਹਿਲਾਂ ਇਹ ਨਵਾਂ ਪਲਾਨ ਗਾਹਕਾਂ ਦੇ ਨੰਬਰ ’ਤੇ ਐਕਟਿਵੇਟ ਹੋ ਜਾਵੇਗਾ। 
- ਇਹ ਸਾਰੇ ਫਾਇਦੇ ਉਨ੍ਹਾਂ ਗਾਹਕਾਂ ਨੂੰ ਮਿਲਣਗੇ ਜੋ ਘੱਟੋ-ਘੱਟ 6 ਮਹੀਨੇ ਲਈ ਇਸ ਪਲਾਨ ਨੂੰ ਸਬਸਕ੍ਰਾਈਬ ਕਰਨਗੇ। 
- ਜੇਕਰ ਗਾਹਕ 6 ਮਹੀਨੇ ਤੋਂ ਪਹਿਲਾਂ ਇਸ ਪਲਾਨ ਨੂੰ ਛੱਡੇਗਾ ਤਾਂ ਉਸ ਨੂੰ ਉਲਟਾ 3000 ਰੁਪਏ ਦੇ ਕੇ ਕੰਪਨੀ ਨੂੰ ਇਸ ਦੀ ਕੀਮਤ ਚੁਕਾਣੀ ਪਵੇਗੀ।


Related News