ਵੋਡਾਫੋਨ ਨੇ ਦਿੱਤਾ SuperWifi ਦਾ ਤੋਹਫਾ, ਭਾਰਤ ਦੇ ਬਿਜ਼ਨੈੱਸ ਸੈਕਟਰ ਨੂੰ ਮਿਲੇਗਾ ਫਾਇਦਾ

Monday, May 08, 2017 - 06:12 PM (IST)

ਵੋਡਾਫੋਨ ਨੇ ਦਿੱਤਾ SuperWifi ਦਾ ਤੋਹਫਾ, ਭਾਰਤ ਦੇ ਬਿਜ਼ਨੈੱਸ ਸੈਕਟਰ ਨੂੰ ਮਿਲੇਗਾ ਫਾਇਦਾ
ਜਲੰਧਰ- ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਇੰਡੀਆ ਨੇ ਭਾਰਤ ''ਚ SuperWifi ਲਾਂਚ ਕੀਤਾ ਹੈ। ਇਹ ਉੱਦਮਾਂ ਲਈ ਵਾਇਰਲੈੱਸ ਨੈੱਟਵਰਕ ਦੀ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਨਾਲ ਕੰਟਰੋਲ ਵਾਈ-ਫਾਈ ਸੇਵਾ ਹੈ ਜੋ ਕਿ ਕਰਮਚਾਰੀਆਂ, ਗੈਸਟ ਅਤੇ ਸ਼ਹਿਰਾਂ ਦੇ ਗਾਹਕਾਂ ਅਤੇ ਉਨ੍ਹਾਂ ਦੇ ਸਥਾਨ ਤੱਕ 24 ਘੰਟੇ ਨਿਗਰਾਨੀ ਅਤੇ ਪ੍ਰਬੰਧਨ ਦੇ ਨਾਲ ਮੁਹੱਈਆ ਕਰਵਾਈ ਜਾਂਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਯੂਜ਼ਰ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਜ਼ਿਆਦਾ ਸਕਿਓਰ ਵਾਇਰਲੈੱਸ ਕੁਨੈਕਟੀਵਿਟੀ ਮੁਹੱਈਆ ਕਰਾਏਗੀ। ਕੰਪਨੀ ਦੇ ਇਕ ਬਿਆਨ ''ਚ ਕਿਹਾ ਗਿਆ ਹੈ ਕਿ ਮੋਬਾਇਲ ਡਿਵਾਇਸ ''ਤੇ ਆਨਲਾਈਨ ਚੱਲਣ ਵਾਲੇ ਬਿਜ਼ਨੈੱਸ ਆਪਰੇਸ਼ਨ ਦੇ ਨਾਲ ਗਾਹਕ ਲਈ ਕਈ ਸੰਗਠਨ ਤਰ੍ਹਾਂ-ਤਰ੍ਹਾਂ ਦੀ ਡਿਜੀਟਲ ਪਹਿਲ ਕਰ ਰਿਹਾ ਹੈ। 
ਵੋਡਾਫੋਨ SuperWifi ਛੋਟੇ, ਮੱਧ ਅਤੇ ਵੱਡੇ ਉਦਯੋਗ ਜਿਵੇਂ, ਦਫਤਰ, ਵਿਦਿਅਕ ਕੰਪਲੈਕਸ, ਰਿਟੇਲ ਸਟੋਰ, ਵੇਅਰ ਹਾਊਸ, ਫੈਕਟਰੀ ਅਤੇ ਹਸਪਤਾਲ ਆਦਿ ''ਚ ਲਗਾਇਆ ਜਾ ਸਕਦਾ ਹੈ। ਵੱਖ-ਵੱਖ ਸੰਸਥਾਵਾਂ ਵੋਡਾਫੋਨ SuperWifi ਨਾਲ ਵੱਖ-ਵੱਖ ਥਾਵਾਂ ''ਤੇ ਘੱਟ ਲਾਗਤ ''ਚ ਹਾਈ-ਸਪੀਡ ਵਾਈ-ਫਾਈ ਨੈੱਟਵਰਕ ਅਤੇ ਉਸ ''ਤੇ ਕੰਟਰੋਲ ਪਾ ਸਕਦੇ ਹਨ। ਕੰਪਨੀ ਦੁਆਰਾ ਦਿੱਤੀ ਜਾ ਰਹੀ ਇਸ ਵਾਈ-ਫਾਈ ਸਰਵਿਸ ਦੇ ਨਾਲ ਆਨਲਾਈਨ ਰਿਪੋਰਟਿੰਗ ਅਤੇ ਐਨਾਲਿਸਟਿਕਸ ਪੋਰਟਲ ਵੀ ਮਿਲੇਗਾ, ਜਿਸ ਨਾਲ ਨੈੱਟਵਰਕ ਪਰਫਾਰਮੈਂਸ ਅਤੇ ਯੂਸੇਜ਼ ਨੂੰ ਮੈਪ ਕੀਤਾ ਜਾ ਸਕੇਗਾ। ਇਸ ਨਾਲ ਕਿਸੇ ਵੀ ਬਿਜ਼ਨੈੱਸ ਨੂੰ ਆਈ.ਟੀ. ਜਾਂ ਮਾਰਕੀਟਿੰਗ ਨਾਲ ਸੰਬੰਧਿਤ ਫੈਸਲਾ ਲੈਣ ''ਚ ਆਸਾਨੀ ਹੋਵੇਗੀ। 
ਵੋਡਾਫੋਨ ਬਿਜ਼ਨੈੱਸ ਸਰਵਿਸ ਦੇ ਵਾਈਸ ਪ੍ਰੈਜ਼ੀਡੈਂਟ ਅਨੀਲ ਫਿਲਿਪਸ ਨੇ ਕਿਹਾ ਕਿ ਵੋਡਾਫੋਨ SuperWifi ਨਾਲ ਬਿਜ਼ਨੈੱਸ ਉਪਭੋਗਤਾ ਆਪਣੇ ਵਾਈ-ਫਾਈ ਤੋਂ ਵਿਸ਼ਵਾਸ ਅਤੇ ਸਕਿਓਰਿਟੀ ਦੀ ਉਮੀਦ ਕਰ ਸਕਦੇ ਹਨ।

Related News