ਵੋਡਾ-ਆਈਡੀਆ ਨੇ ਬੰਦ ਕੀਤਾ ਇਹ ਪਲਾਨ, ਇਨ੍ਹਾਂ ਗਾਹਕਾਂ ਨੂੰ ਹੋ ਸਕਦੈ ਨੁਕਸਾਨ

01/27/2020 6:13:34 PM

ਗੈਜੇਟ ਡੈਸਕ– ਵੋਡਾਫੋਨ ਆਈਡੀਆ ਨੇ ਪਿਛਲੇ ਸਾਲ ਫਰਵਰੀ ’ਚ 649 ਰੁਪਏ ਵਾਲਾ ‘ਆਈਫੋਨ ਫੋਰਐਵਰ’ ਪੋਸਟਪੇਡ ਪਲਾਨ ਲਾਂਚ ਕੀਤਾ ਸੀ, ਜੋ ਕਿ ਹੁਣ ਬੰਦ ਕਰ ਦਿੱਤਾ ਗਿਆ ਹੈ। ਇਹ ਪਲਾਨ ਅਜੇ ਤਕ ਆਈਫੋਨ 5ਐੱਸ ਅਤੇ ਉਸ ਤੋਂ ਉਪਰ ਦੇ ਵਰਜ਼ਨ ਲਈ ਉਪਲੱਬਧ ਸੀ। ਹਾਲਾਂਕਿ ਕੰਪਨੀ ਨੇ ਇਸ ਪਲਾਨ ਨੂੰ ਬੰਦ ਕਰਨ ਦਾ ਕੋਈ ਕਾਰਨ ਅਜੇ ਨਹੀਂ ਦੱਸਿਆ ਪਰ ਇਸ ਪਲਾਨ ਨੂੰ ਬੰਦ ਕਰਨ ਤੋਂ ਬਾਅਦ ਗਾਹਕਾਂ ਦੀ ਸੁਵਿਧਾ ਲਈ 3 ਹੋਰ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ’ਚ 399 ਰੁਪਏ, 499 ਰੁਪਏ ਅਤੇ 999 ਰੁਪਏ ਵਾਲੇ ਪੋਸਟਪੇਡ ਪਲਾਨ ਸ਼ਾਮਲ ਹਨ ਅਤੇ ਇਨ੍ਹਾਂ ’ਚ ਗਾਹਕਾਂ ਨੂੰ ਕਈ ਫਾਇਦੇ ਵੀ ਮਿਲਣ ਵਾਲੇ ਹਨ। 

ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਵੋਡਾਫੋਨ ਆਈਡੀਆ ਨੇ ਪਿਛਲੇ ਸਾਲ ਆਈਫੋਨ ਫੋਰਐਵਰ ਪ੍ਰੋਗਰਾਮ ਤਹਿਤ ਪੇਸ਼ ਕੀਤਾ ਗਿਆ ਆਪਣਾ 649 ਰੁਪਏ ਵਾਲਾ ਪੋਸਟਪੇਡ ਪਲਾਨ ਬੰਦ ਕਰ ਦਿੱਤਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਤੋਂ ਇਲਾਵਾ 90 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਰੋਜ਼ਾਨਾ 100 ਮੈਸੇਜ ਅਤੇ ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਮੁਫਤ ਉਪਲੱਬਧ ਸੀ ਪਰ ਹੁਣ ਗਾਹਕ ਆਈਫੋਨ ਫੋਰਐਵਰ ਦਾ ਇਸਤੇਮਾਲ ਨਹੀਂ ਕਰ ਸਕਣਗੇ। 
ਵੋਡਾਫੋਨ ਦੇ 399 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਵਾਇਸ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਦ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ 40 ਜੀ.ਬੀ. ਡਾਟਾ ਦਾ ਫਾਇਦੇ ਨਾਲ 200 ਜੀ.ਬੀ. ਡਾਟਾ ਰੋਲਓਵਰ ਦਿੱਤਾ ਜਾ ਰਿਹਾ ਹੈ। ਨਾਲ ਹੀ ਵੋਡਾਫੋਨ ਪਲੇਅ ਅਤੇ ਜੀ5 ਦਾ ਫ੍ਰੀ ਸਬਸਕ੍ਰਿਪਸ਼ਨ ਵੀ ਮਿਲੇਗਾ। 

499 ਰੁਪਏ ਵਾਲੇ ਪੋਸਟਪੇਡ ਪਲਾਨ ’ਚ 75 ਜੀ.ਬੀ. ਡਾਟਾ ਦੇ ਨਾਲ 200 ਜੀ.ਬੀ. ਡਾਟਾ ਰੋਲਓਵਰ ਦੀ ਸੁਵਿਧਾ ਅਤੇ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦਿੱਤੀ ਜਾ ਰਹੀ ਹੈ ਜਿਸ ਦੀ ਕੀਮਤ 999 ਰੁਪਏ ਹੈ। ਨਾਲ ਹੀ ਅਨਲਿਮਟਿਡ ਵਾਇਸ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੰਪਨੀ ਨੇ 999 ਰੁਪਏ ਵਾਲਾ ਰੈੱਡ ਐਕਸ ਪ੍ਰੀਮੀਅਮ ਪੋਸਟਪੇਡ ਪਲਾਨ ਵੀ ਪੇਸ਼ ਕੀਤਾ ਹੈ। ਇਸ ਵਿਚ ਅਨਲਿਮਟਿਡ ਡਾਟਾ ਦੇ ਨਾਲ 12 ਮਹੀਨੇ ਲਈ ਨੈੱਟਫਲਿਕਸ ਸਬਸਕ੍ਰਿਪਸ਼ਨ ਅਤੇ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਵੀ ਉਪਲੱਬਧ ਹੋਵੇਗੀ। 


Related News