Airtel-Jio ਨੂੰ ਟੱਕਰ ਦੇਣ ਲਈ VI ਨੇ ਲਾਂਚ ਕੀਤੇ ਨਵੇਂ ਪਲਾਨ, ਕੀਮਤ 29 ਰੁਪਏ ਤੋਂ ਸ਼ੁਰੂ
Sunday, May 01, 2022 - 12:20 PM (IST)
ਗੈਜੇਟ ਡੈਸਕ– ਵੋਡਾਫੋਨ ਆਈਡੀਆ ਨੇ 5 ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਨਵੇਂ ਪ੍ਰੀਪੇਡ ਪਲਾਨ ਦੀ ਕੀਮਤ 29 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਪਲਾਨਜ਼ ਉਨ੍ਹਾਂ ਲੋਕਾਂ ਲਈ ਬਿਹਤਰੀਨ ਹਨ ਜੋ ਆਪਣੇ ਲਈ ਸਸਤਾ ਪਲਾਨ ਲੈਣਾ ਚਾਹੁੰਦੇ ਹਨ। ਇਹ ਪਲਾਨ ਕੁਝ ਡੇਲੀ ਡਾਟਾ ਫਾਇਦਿਆਂ ਨਾਲ ਆਉਂਦੇ ਹਨ ਜਦਕਿ ਕੁਝ ਐਡ-ਆਨ ਪਲਾਨਜ਼ ਹਨ। ਜਿਸਦਾ ਇਸਤੇਮਾਲ ਡੇਲੀ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਕੀਤਾ ਜਾ ਸਕਦਾ ਹੈ। ਵੋਡਾਫੋਨ-ਆਈਡੀਆ ਨੇ 29 ਰੁਪਏ, 39 ਰੁਪਏ, 98 ਰੁਪਏ, 195 ਰੁਪਏ ਅਤੇ 319 ਰੁਪਏ ਵਾਲੇ ਪ੍ਰੀਪੇਡ ਪਲਾਨਜ਼ ਲਾਂਚ ਕੀਤੇ ਹਨ। ਆਓ ਜਾਣਦੇ ਹਾਂ ਇਨ੍ਹਾਂ ਪਲਾਨਜ਼ ’ਚ ਮਿਲਣ ਵਾਲੇ ਫਾਇਦਿਆਂ ਬਾਰੇ...
ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ
VI ਦਾ 29 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਦਾ 29 ਰੁਪਏ ਵਾਲਾ ਪ੍ਰੀਪੇਡ ਪਲਾਨ ਇਕ ਐਡ-ਆਨ ਪਲਾਨ ਹੈ। ਡੇਲੀ ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਤੁਸੀਂ 29 ਰੁਪਏ ਵਾਲਾ ਰੀਚਾਰਜ ਕਰਵਾ ਸਕਦੇ ਹੋ। ਇਸਵਿਚ 2 ਦਿਨਾਂ ਦੀ ਮਿਆਦ ਦੇ ਨਾਲ 2 ਜੀ.ਬੀ. ਡਾਟਾ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ ਦੂਜੇ ਫਾਇਦੇ ਨਹੀਂ ਦਿੱਤੇ ਗਏ।
VI ਦਾ 39 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਦਾ 39 ਰੁਪਏ ਵਾਲਾ ਪ੍ਰੀਪੇਡ ਪਲਾਨ ਵੀ ਇਕ 4ਜੀ ਡਾਟਾ ਵਾਊਚਰ ਹੈ। ਇਸ ਪਲਾਨ ’ਚ 3 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਮਿਆਦ 7 ਦਿਨਾਂ ਦੀ ਹੈ। ਹਾਲਾਂਕਿ, ਇਹ ਪਲਾਨ ਸਾਰੇ ਸਰਕਿਲਾਂ ’ਚ ਉਪਲੱਬਧ ਨਹੀਂ ਹੈ। ਇਸਨੂੰ ਫਿਲਹਾਲ ਗੁਜਰਾਤ ’ਚ ਉਪਲੱਬਧ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
VI ਦਾ 98 ਰੁਪਏ ਵਾਲਾ ਪ੍ਰੀਪੇਡ ਪਲਾਨ
ਕੰਪਨੀ ਦੇ 98 ਰੁਪਏ ਵਾਲਾ ਪ੍ਰੀਪੇਡ ਪਲਾਨ ਵੀ ਦੋ ਹੀ ਸਰਕਿਲਾਂ ’ਚ ਉਪਲੱਬਧ ਹੈ। ਹਾਲਾਂਕਿ, ਦੋਵਾਂ ਸਰਕਿਲਾਂ ’ਚ ਵੱਖ-ਵੱਖ ਫਾਇਦੇ ਦਿੱਤੇ ਜਾਂਦੇ ਹਨ। ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ, ਗੁਜਰਾਤ ਸਰਕਿਲ ’ਚ ਇਸ ਪਲਾਨ ਦੇ ਨਾਲ 21 ਦਿਨਾਂ ਦੀ ਮਿਆਦ ਨਾਲ 9 ਜੀ.ਬੀ. 4ਜੀ ਡਾਟਾ ਵਾਊਚਰ ਦਿੱਤਾ ਜਾਂਦਾ ਹੈ ਜਦਕਿ ਮਹਾਰਾਸ਼ਟਰ ਅਤੇ ਗੋਆ ’ਚ ਇਸ ਪਲਾਨ ਦੇ ਨਾਲ ਅਨਲਿਮਟਿਡ ਵੌਇਸ ਕਾਲ ਅਤੇ 200 ਐੱਮ.ਬੀ. ਡਾਟਾ 15 ਦਿਨਾਂ ਦੀ ਮਿਆਦ ਨਾਲ ਦਿੱਤਾ ਜਾਂਦਾ ਹੈ।
VI ਦਾ 195 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਦਾ 195 ਰੁਪਏ ਵਾਲਾ ਪ੍ਰੀਪੇਡ ਪਲਾਨ 2 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਇਸ ਵਿਚ 300SMS ਅਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਦੀ ਮਿਆਦ 31 ਦਿਨਾਂ ਦੀ ਹੈ।
VI ਦਾ 319 ਰੁਪਏ ਵਾਲਾ ਪਲਾਨ
ਕੰਪਨੀ ਦਾ 319 ਰੁਪਏ ਵਾਲਾ ਪ੍ਰੀਪੇਡ ਪਲਾਨ ਅਨਲਿਮਟਿਡ ਵੌਇਸ ਕਾਲ ਦੀ ਸੁਵਿਧਾ ਨਾਲ ਆਉਂਦਾ ਹੈ। ਇਸਤੋਂ ਇਲਾਵਾ ਇਸ ਵਿਚ ਡੇਲੀ 100SMS ਅਤੇ ਰੋਜ਼ਾਨਾ 2 ਜੀ.ਬੀ. ਡਾਟਾ ਵੀ ਦਿੱਤਾ ਜਾਂਦਾ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ Binge All Night, Data Rollover ਅਤੇ Data Delights ਦੇ ਫਾਇਦੇ ਵੀ ਮਿਲਦੇ ਹਨ।
ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ