ਵੋਡਾਫੋਨ-ਆਈਡੀਆ ਨੇ 5ਜੀ ਨੈੱਟਵਰਕ ਦੀ ਟੈਸਟਿੰਗ ’ਚ ਹਾਸਿਲ ਕੀਤੀ ਇੰਨੀ ਸਪੀਡ

11/26/2021 6:18:56 PM

ਗੈਜੇਟ ਡੈਸਕ– ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ ਲਿਮਟਿਡ ਨੇ ਆਪਣੇ 5ਜੀ ਇੰਟਰਨੈੱਟ ਪ੍ਰੀਖਣ ਦੌਰਾਨ ਲਗਭਗ ਚਾਰ ਗੀਗਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਹਾਸਿਲ ਕੀਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਪੀਡ 26 ਗੀਗਾਹਰਟਜ਼ ਸਪੈਕਟ੍ਰਮ ਬੈਂਡ ’ਚ ਹਾਸਿਲ ਕੀਤੀ ਗਈ ਹੈ ਜਿਸ ਨੂੰ ਭਵਿੱਖ ਦੀ ਨਿਲਾਮੀ ’ਚ ਵਿਕਰੀ ਲਈ ਰੱਖੇ ਜਾਣ ਦਾ ਪ੍ਰਸਤਾਵ ਹੈ। 

ਇਹ ਵੀ ਪੜ੍ਹੋ– Airtel ਤੋਂ ਬਾਅਦ Vi ਨੇ ਵੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 25 ਫੀਸਦੀ ਤਕ ਮਹਿੰਗੇ ਕੀਤੇ ਪਲਾਨ

ਵੋਡਾਫੋਨ-ਆਈਡੀਆ ਲਿਮਟਿਡ ਦੇ ਮੁੱਖ ਟੈਕਨਾਲੋਜੀ ਅਧਿਕਾਰੀ ਜਗਬੀਰ ਸਿੰਘ ਨੇ ਕਿਹਾ ਕਿ ਅਸੀਂ ਪ੍ਰੀਖਣ ਦੌਰਾਨ ਮਿਲੀਮੀਟਰ ਬੈਂਡ ’ਚ 4.2 ਜੀ.ਬੀ.ਪੀ.ਐੱਸ. ਦੀ ਸਪੀਡ ਹਾਸਿਲ ਕਰਨ ’ਚ ਸਫਲ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ 5ਜੀ ਦੇ ਪ੍ਰੀਖਣ ਨੂੰ 6 ਮਹੀਨਿਆਂ ਤਕ ਲਈ ਵਧਾ ਦਿੱਤਾ ਹੈ ਅਤੇ ਇਹ ਅਗਲੇ ਸਾਲ ਮਈ ਜਾਂ ਉਦੋਂ ਤਕ ਚੱਲੇਗਾ, ਜਦੋਂਤਕ ਸਪੈਕਟ੍ਰਮ ਨਿਲਾਮੀ ਦਾ ਨਤੀਜਾ ਨਹੀਂ ਆਉਂਦਾ। ਮੁੱਖ ਰੈਗੂਲੇਟਰ ਅਤੇ ਕਾਰਪੋਰੇਟ ਸਰਕਾਰ ਨੇ ਅਜੇ ਤਕ ਸਪੈਕਟ੍ਰਮ ਨਿਲਾਮੀ ਲਈ ਕੋਈ ਸਮਾਂ ਮਿਆਦ ਨਹੀਂ ਦੱਸੀ। ਵੋਡਾਫੋਨ-ਆਈਡੀਆ ਲਿਮਟਿਡ ਗਾਂਧੀਨਗਰ ’ਚ ਨੋਕੀਆ ਅਤੇ ਪੁਣੇ ’ਚ ਐਰਿਕਸਨ ਨਾਲ 5ਜੀ ਇੰਟਰਨੈੱਟ ਪ੍ਰੀਖਣ ਕਰ ਰਹੀ ਹੈ। 

ਇਹ ਵੀ ਪੜ੍ਹੋ– ਟੈਰਿਫ ਮਹਿੰਗਾ ਕਰਨ ਤੋਂ ਬਾਅਦ Vi ਦਾ ਤੋਹਫ਼ਾ, ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲ ਰਿਹਾ ਡਾਟਾ


Rakesh

Content Editor

Related News