Voda-Idea ਨੇ ਪੇਸ਼ ਕੀਤੇ ਤਿੰਨ ਨਵੇਂ ਡਬਲ ਡਾਟਾ ਪਲਾਨਸ, ਰੋਜ਼ਾਨਾ ਮਿਲੇਗਾ 4ਜੀ.ਬੀ. ਡਾਟਾ

04/25/2020 11:45:03 PM

ਗੈਜੇਟ ਡੈਸਕ—ਵੋਡਾਫੋਨ-ਆਈਡੀਆ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਡਬਲ ਡਾਟਾ ਆਫਰਸ ਵਾਲੇ ਕੁਝ ਪਲਾਨਸ ਬੰਦ ਕੀਤੇ ਸਨ, ਉਥੇ ਹੁਣ ਕੰਪਨੀ ਨੇ ਫਿਰ ਤੋਂ ਡਬਲ ਡਾਟਾ ਆਫਰ ਕਰਨ ਵਾਲੇ ਕੁਝ ਨਵੇਂ ਪਲਾਨ ਪੇਸ਼ ਕੀਤੇ ਹਨ। ਵੋਡਾਫੋਨ-ਆਈਡੀਆ ਨੇ ਇਸ ਤੋਂ ਪਹਿਲਾਂ 249 ਰੁਪਏ ਵਾਲਾ ਡਬਲ ਡਾਟਾ ਆਫਰ ਬੰਦ ਕੀਤਾ ਹੈ ਜਿਸ 'ਚ ਰੋਜ਼ਾਨਾ 3 ਜੀ.ਬੀ. (1.5ਜੀ.ਬੀ.+1.5ਜੀ.ਬੀ.) ਡਾਟਾ ਮਿਲਦਾ ਸੀ।

ਵੋਡਾਫੋਨ-ਆਈਡੀਆ ਨੇ ਪੇਸ਼ ਕੀਤੇ ਤਿੰਨ ਡਬਲ ਡਾਟਾ ਆਫਰ
ਕੰਪਨੀ ਨੇ ਤਿੰਨ ਨਵੇਂ ਡਬਲ ਡਾਟਾ ਆਫਰ ਪੇਸ਼ ਕੀਤੇ ਹਨ ਜਿਨ੍ਹਾਂ 'ਚ 299 ਰੁਪਏ, 449 ਰੁਪਏ ਅਤੇ 699 ਰੁਪਏ ਦੇ ਪਲਾਨ ਸ਼ਾਮਲ ਹਨ। ਇਨ੍ਹਾਂ ਸਾਰਿਆਂ ਪਲਾਨ 'ਚ ਰੋਜ਼ਾਨਾ 2ਜੀ.ਬੀ. ਡਾਟਾ ਮਿਲਦਾ ਹੈ ਪਰ ਡਬਲ ਡਾਟਾ ਆਫਰ ਲਾਗੂ ਹੋਣ ਦੇ ਕਾਰਣ ਇਨ੍ਹਾਂ 'ਚ ਰੋਜ਼ਾਨਾ 4ਜੀ.ਬੀ. ਡਾਟਾ ਮਿਲੇਗਾ, ਹਾਲਾਂਕਿ ਕੰਪਨੀ ਕੋਲ ਪਹਿਲਾਂ ਦੇ ਵੀ ਦੋ ਪਲਾਨ ਹਨ ਜਿਨ੍ਹਾਂ 'ਚ ਡਬਲ ਡਾਟਾ ਆਫਰ ਮਿਲਦਾ ਹੈ। ਵੋਡਾਫੋਨ-ਆਈਡੀਆ ਦੇ ਇਨ੍ਹਾਂ ਤਿੰਨਾਂ ਪਲਾਨਸ ਦੀ ਮਿਆਦ ਸਿਰਫ 28 ਦਿਨ, 56 ਦਿਨ ਅਤੇ 84 ਦਿਨ ਹੈ।

ਇਹ ਪਲਾਨ ਫਿਲਹਾਲ ਕੁਝ ਸੀਮਿਤ ਸਰਕਲਸ 'ਚ ਹੀ ਉਪਲੱਬਧ ਹੈ। ਵੋਡਾਫੋਨ-ਆਈਡੀਆ ਦੇ ਡਬਲ ਡਾਟਾ ਆਫਰ ਵਾਲੇ ਇਹ ਪਲਾਨ ਦਿੱਲੀ, ਮੱਧ ਪ੍ਰਦੇਸ਼, ਮੁੰਬਈ, ਕੋਲਕਾਤਾ, ਪੱਛਮੀ ਬੰਗਾਲ, ਓਡੀਸਾ, ਅਸਮ, ਰਾਜਸਥਾਨ ਅਤੇ ਜੰਮੂ-ਕਸ਼ਮੀਰ 'ਚ ਉਪਲੱਬਧ ਹੈ। ਉੱਥੇ 699 ਰੁਪਏ ਵਾਲਾ ਪਲਾਨ ਇਨ੍ਹਾਂ ਸਰਕਲਸ ਤੋਂ ਇਲਾਵਾ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ 'ਚ ਵੀ ਉਪਲੱਬਧ ਹੈ। ਇਨ੍ਹਾਂ ਸਾਰਿਆਂ ਪਲਾਨ 'ਚ ਸਾਰੇ ਨੈੱਟਵਰਕਸ 'ਤੇ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਵੋਡਾਫੋਨ ਪਲੇਅ ਦਾ ਸਬਸਕਰੀਪਸ਼ਨ ਵਰਗੇ ਆਫਰਸ ਮਿਲਣਗੇ।

ਦੱਸ ਦੇਈਏ ਕਿ ਲਾਕਡਾਊਨ 1.0 ਦੀ ਤਰ੍ਹਾਂ ਲਾਕਡਾਊਨ 2.0 ਵੀ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਆਪਣੇ ਯੂਜ਼ਰਸ ਦੀ ਮਿਆਦ ਨੂੰ ਤਿੰਨ ਮਈ ਤਕ ਵਧਾਉਣ ਦਾ ਫੈਸਲਾ ਲਿਆ ਹੈ ਭਾਵ ਮਿਆਦ ਲਈ ਗਾਹਕਾਂ ਨੂੰ ਤਿੰਨ ਮਈ ਤਕ ਕੋਈ ਰਿਚਾਰਜ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੀ ਇਨਕਮਿੰਗ ਸੇਵਾ ਚਾਲੂ ਰਹੇਗੀ।


Karan Kumar

Content Editor

Related News