Vivo Z3i ਸਟੈਂਡਰਡ ਐਡੀਸ਼ਨ ਚੀਨ ’ਚ ਲਾਂਚ, ਜਾਣੋ ਖੂਬੀਆਂ

01/12/2019 1:32:25 PM

ਗੈਜੇਟ ਡੈਸਕ– ਵੀਵੋ ਨੇ Z3i ਦੇ ਇਕ ਹੋਰ ਵੇਰੀਐਂਟ ਨੂੰ ਚੀਨ ’ਚ ਲਾਂਚ ਕੀਤਾ ਹੈ। ਮਾਡਲ ਦਾ ਨਾਂ Z3i ਸਟੈਂਡਰਡ ਐਡੀਸ਼ਨ ਹੈ ਜੋ ਲਗਭਗ ਪਹਿਲਾਂ ਲਾਂਚ ਕੀਤੇ Z3i ਵਰਗਾ ਹੀ ਹੈ ਪਰ ਇਸ ਮਾਡਲ ਦੀ ਕੀਮਤ RMB 1,998 (ਕਰੀਬ 20,000 ਰੁਪਏ) ਹੈ। ਇਸ ਤੋਂ ਪਹਿਲਾਂ Z3i ਦੀ ਕੀਮਤ RMB 2,398 (ਕਰੀਬ 24,000 ਰੁਪਏ) ਸੀ।

GizmoChina ਦੀ ਰਿਪੋਰਟ ਮੁਤਾਬਕ, Z3i ਸਟੈਂਡਰਡ ਐਡੀਸ਼ਨ Aurora Blue, Dream Pink ਅਤੇ Starry Night Black ਕਲਰ ਆਪਸ਼ਨ ’ਚ ਆਉਂਦਾ ਹੈ। ਨਵੇਂ ਮਾਡਲ ਦੀ ਡਿਸਪਲੇਅ, ਰੈਮ, ਚਿਪਸੈੱਟ, ਕੈਮਰਾ ਅਤੇ ਬੈਟਰੀ ਵਰਗੇ ਸਾਰੇ ਫੀਚਰਜ਼ ਪਹਿਲਾਂ ਵਰਗੇ ਹਨ। Z3i ਨੂੰ ਪਿਛਲੇ ਸਾਲ ਅਕਤੂਬਰ ’ਚ ਲਾਂਚ ਕੀਤਾ ਗਿਆ ਸੀ।

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ ’ਚ 6.3 ਇਚ ਫੁੱਲ-ਐੱਚ.ਡੀ. (2280x1080 ਪਿਕਸਲ) ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਹੈ ਜੋ ਕਿ ਵਾਟਰਡ੍ਰੌਪ ਨੌਚ ਨਾਲ ਆਉਂਦੀ ਹੈ। ਫੋਨ ’ਚ ਮੀਡੀਆਟੈੱਕ ਹੀਲੀਓ ਪੀ60 ਚਿਪਸੈੱਟ, 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ। ਸਮਾਰਟਫੋਨ ਦੇ ਬੈਕ ’ਤੇ ਡਿਊਲ ਕੈਮਰਾ ਸੈੱਟਅਪ ਹੈ। ਫੋਟੋਗ੍ਰਾਫੀ ਲਈ ਫੋਨ ’ਚ 16MP+2MP ਦਾ ਕੈਮਰਾ ਹੈ। ਫਰੰਟ ’ਚ ਸੈਲਫੀ ਲਈ 24 ਮੈਗਾਪਿਕਸਲ ਦਾ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ’ਚ 3,315mAh ਦੀ ਬੈਟਰੀ ਅਤੇ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ। 


Related News