20MP ਦੇ AI ਕੈਮਰਾ ਤੇ 4030mAh ਦੀ ਬੈਟਰੀ ਨਾਲ Vivo Y95 ਲਾਂਚ

Sunday, Nov 25, 2018 - 03:52 PM (IST)

20MP ਦੇ AI ਕੈਮਰਾ ਤੇ 4030mAh ਦੀ ਬੈਟਰੀ ਨਾਲ Vivo Y95 ਲਾਂਚ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo Y95 ਭਾਰਤ ’ਚ ਲਾਂਚ ਕਰ ਦਿੱਤਾ ਹੈ। Vivo Y95 ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਇਨਬਿਲਟ ਸਟੋਰੇਜ ਹੈ। ਵੀਵੋ ਦੇ ਇਸ ਹੈਂਡਸੈੱਟ ਦੀ ਅਹਿਮ ਖਾਸੀਅਤ ਇਸ ਵਿਚ ਦਿੱਤਾ ਗਿਆ 20 ਮੈਗਾਪਿਕਸਲ ਦਾ ਏ.ਆਈ. ਕੈਮਰਾ ਅਤੇ ਫੁੱਲਵਿਊ ਡਿਸਪਲੇਅ ਹੈ। ਇਸ ਸਮਾਰਟਫੋਨ ਦੀ ਕੀਮਤ 16,990 ਰੁਪਏ ਹੈ। ਫੋਨ ਆਫਲਾਈਨ ਸਟੋਰਾਂ ਅਤੇ ਵੀਵੋ ਇੰਡੀਆ ਈ-ਸਟੋਰ ’ਤੇ ਵਿਕਰੀ ਲਈ ਉਪਲੱਬਧ ਹੈ। ਸਮਾਰਟਫੋਨ ਫਲਿਪਕਾਰਟ, ਅਮੇਜ਼ਨ ਅਤੇ ਪੇ.ਟੀ.ਐੱਮ. ’ਤੇ 26 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 

PunjabKesari

Vivo Y95 ਦੇ ਫੀਚਰਜ਼
ਇਸ ਸਮਾਰਟਫੋਨ ’ਚ 6.22-ਇੰਚ (1520x720 ਪਿਕਸਲ) ‘ਹੈਲੋ ਫੁੱਲਵਿਊ’ ਡਿਸਪਲੇਅ ਹੈ। ਸਕਰੀਨ-ਟੂ-ਬਾਡੀ ਰੇਸ਼ੀਓ 88 ਫੀਸਦੀ ਹੈ। ਇਸ ਵਿਚ ਨਵਾਂ ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ 4 ਜੀ.ਬੀ. ਹੈ ਜਦੋਂ ਕਿ ਇਨਬਿਲਟ ਸਟੋਰੇਜ 64 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਕੈਮਰਾ ਸੈੱਟਅਪ ਹੈ। ਫੋਨ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਫਲੈਸ਼ਦੇ ਨਾਲ ਅਪਰਚਰ ਐੱਫ/2.0 ਦੇ ਨਾਲ 13 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ ਅਪਰਚਰ ਐੱਫ/2.4 ਦੇ ਨਾਲ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਅਪਰਚਰ ਐੱਫ/2.0 ਦੇ ਨਾਲ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੈਲਫੀ ਕੈਮਰਾ ਫੇਸ ਬਿਊਟੀ, ਪੈਨੋਰਮਾ, ਏ.ਆਈ. ਸਟਿਕਰਜ਼ ਅਤੇ ਪੋਟਰੇਟ ਮੋਡ ਸਪੋਰਟ ਕਰਦਾ ਹੈ। ਫੋਨ ’ਚ 4030mAh ਦੀ ਦਮਦਾਰ ਬੈਟਰੀ ਹੈ। ਇਹ ਐਂਡਰਾਇਡ 8.1 ਓਰੀਓ ਬੇਸਡ ਫਨਟਚ ਓ.ਐੱਸ. 4.5 ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। 


Related News