ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Vivo Y74s 5G
Tuesday, Nov 23, 2021 - 02:57 PM (IST)
ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ Y ਸੀਰੀਜ਼ ਦੇ ਨਵੇਂ ਡਿਵਾਈਸ Vivo Y74s 5G ਨੂੰ ਚੀਨ ’ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਦੋ ਰੰਗਾਂ ’ਚ ਉਪਲੱਬਧ ਹੈ। ਇਸ ਨਵੇਂ ਹੈਂਡਸੈੱਟ ’ਚ ਫੁਲ-ਐੱਚ.ਡੀ. ਪਲੱਸ ਡਿਸਪਲੇਅ ਅਤੇ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਸਮਾਰਟਫੋਨ ’ਚ ਫਾਸਟ ਚਾਰਜਿੰਗ ਵਾਲੀ 4,100mAh ਦੀ ਬੈਟਰੀ ਮਿਲੇਗੀ। ਇੰਨਾ ਹੀ ਨਹੀਂ ਫੋਨ ’ਚ 50 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
Vivo Y74s 5G ਦੇ ਫੀਚਰਜ਼
ਵੀਵੋ ਦੇ Vivo Y74s 5G ਸਮਾਰਟਫੋਨ ’ਚ 6.58 ਇੰਚ ਦੀ ਫੁਲ-ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਹੈ। ਇਸ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮਾਰਟਫੋਨ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। ਉਥੇ ਹੀ ਇਹ ਡਿਵਾਈਸ ਨਵੇਂ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।
ਫੋਨ ’ਚ ਡਿਊਲ ਰੀਅਰ ਕੈਮਰਾ ਕੈਮਰਾ ਸੈੱਟਅਪ ਜਿਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਲੈੱਨਜ਼ ਮੌਜੂਦ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਫੋਨ ’ਚ 4100mAh ਦੀ ਬੈਟਰੀ ਦਿੱਤੀ ਗਈ ਹੈ ਜੋ 44 ਵਾਟ ਫਾਸਟ ਚਾਰਜਿੰਗ ਨਾਲ ਲੈਸ ਹੈ। ਇਸ ਵਿਚ 8 ਜੀ.ਬੀ. ਦੀ ਰੈਮ ਦੇ ਨਾਲ 4 ਜੀ.ਬੀ. ਵਰਚੁਅਲ ਰੈਮ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਡਿਵਾਈਸ ’ਚ ਕੁਨੈਕਟੀਵਿਟੀ ਲਈ ਵਾਈ-ਫਾਈ, ਜੀ.ਪੀ.ਐੱਸ, ਬਲੂਟੁੱਥ, ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ।
Vivo Y74s 5G ਦੀ ਕੀਮਤ
ਫੋਨ ਦੀ ਕੀਮਤ 2,299 ਚੀਨੀ ਯੁਆਨ (ਕਰੀਬ 26,800 ਰੁਪਏ ਰੱਖੀ ਗਈ ਹੈ। ਇਸ ਦੀ ਕੀਮਤ ’ਚ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਉਥੇ ਹੀ ਇਹ ਡਿਵਾਈਸ Redmi Note 11T, POCO M4 Pro 5G ਅਤੇ Realme 8s 5G ਵਰਗੇ ਫੋਨਾਂ ਨੂੰ ਟੱਕਰ ਦੇਵੇਗਾ।