Vivo ਨੇ ਲਾਂਚ ਕੀਤਾ 3GB RAM ਨਾਲ ਲੈਸ ਨਵਾਂ ਸਮਾਰਟਫੋਨ
Saturday, Feb 25, 2017 - 11:14 AM (IST)
ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣਾ ਨਵਾਂ ਸਮਾਰਟਫੋਨ ਵਾਈ 55 ਐੱਸ ਲਾਂਚ ਕੀਤਾ ਹੈ। ਇਸ ਦੀ ਕੀਮਤ 12, 490 ਰੁਪਏ ਹੈ। ਨਵੇਂ ਵੀਵੇ 55 ਐੱਸ ਹੈਂਡਸੈੱਟ ਕ੍ਰਾਊਨ ਗੋਲਡ ਅਤੇ ਸਪੇਸ ਗ੍ਰੇ ਕਲਰ ''ਚ ਐਤਵਾਰ ਤੋਂ ਦੇਸ਼ਭਰ ''ਚ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਵੀਵੋ ਵਾਈ 55 ਐੱਸ ਪਿਛਲੇ ਸਾਲ ਲਾਂਚ ਕੀਤੇ ਗਏ ਵੀਵੋ 55 ਐੱਲ ਦਾ ਅਪਗ੍ਰੇਡ ਹੈ। ਨਵਾਂ ਵਾਈ 55 ਐੱਸ ਸਮਾਰਟਫੋਨ ਜ਼ਿਆਦਾ ਰੈਮ ਅਤੇ ਵੱਡੀ ਬੈਟਰੀ ਨਾਲ ਆਉਂਦਾ ਹੈ।
ਵੀਵੋ ਵਾਈ 55 ਐੱਸ ''ਚ 5.2 ਇੰਚ ਦੀ ਐੱ. ਡੀ. (720x1280 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ। ਇਸ ''ਚ 2.5 ਡੀ ਕਵਰਡ ਐੱਜ਼ ਸਕਰੀਨ ਹੈ। ਇਸ ''ਚ 1.4 ਗੀਗਾਹਟਰਜ਼ ਕਵਾਡ-ਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਨਾਲ 3 ਜੀਬੀ ਰੈਮ ਦਿੱਤਾ ਗਿਆ ਹੈ। ਦੂਜੇ ਪਾਸੇ ਵੀਵੋ ਵਾਈ 55 ਐੱਲ ਹੈਂਡਸੈੱਟ ਸਨੈਪਡ੍ਰੈਗਨ 439 ਪ੍ਰੋਸੈਸਰ ਅਤੇ 2 ਜੀਬੀ ਰੈਮ ਨਾਲ ਆਉਂਦਾ ਹੈ। ਨਵਾਂ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਫਨਟੱਚ ਓ. ਐੱਸ. 3.0 ''ਤੇ ਚੱਲਦਾ ਹੈ।
ਹੈਂਡਸੈੱਟ ਦੀ ਇਨਬਿਲਟ ਸਟੋਰੇਜ 16 ਜੀਬੀ ਹੈ ਅਤੇ ਜ਼ਰੂਰਤ ਪੈਣ ''ਤੇ ਤੁਸੀਂ 256 ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੇਗੋ। ਇਸ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। 4 ਜੀ ਨਾਲ ਲੈਸ ਵੀਵੋ ਵਾਈ 55 ਐੱਸ ''ਚ 2730 ਐੱਮ. ਏ. ਐੱਚ. ਦੀ ਬੈਟਰੀ ਹੈ। ਗੌਰ ਕਰਨ ਦੀ ਗੱਲ ਹੈ ਕਿ ਵੀਵੋ ਵਾਈ 55 ਐੱਲ ''ਚ 2650 ਐੱਮ. ਏ. ਐੱਚ. ਦੀ ਬੈਟਰੀ ਹੈ। ਵੀਵੋ ਵਾਈ 55 ਐੱਸ ਦੀ ਇਕ ਅਹਿਮ ਖਾਸੀਅਤ ਸਮਾਰਟ ਸਕਰੀਨ ਸਪਲਿਟ ਫੀਚਰ ਹੈ। ਇਸ ਦੀ ਮਦਦ ਨਾਲ ਯੂਜ਼ਰ ਮਲਟੀ-ਟਾਸਕਿੰਗ ਜਾਂ ਦੋ ਐਪ ਨੂੰ ਇਕ ਸਮੇਂ ਤੱਕ ਇਸਤੇਮਾਲ ਕਰ ਸਕੇਗੋ।