5000mAh ਬੈਟਰੀ ਵਾਲਾ ਵੀਵੋ ਦਾ ਨਵਾਂ ਫੋਨ ਭਾਰਤ ’ਚ ਲਾਂਚ, ਇੰਨੀ ਹੈ ਕੀਮਤ

08/05/2021 2:39:03 PM

ਗੈਜੇਟ ਡੈਸਕ– ਵੀਵੋ ਨੇ ਆਪਣੇ ਬਜਟ ਸਮਾਰਟਫੋਨ Vivo Y12G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਵੀਵੋ ਇੰਡੀਆ ਦੀ ਅਧਿਕਾਰਤ ਵੈੱਬਸਾਈਟ ’ਤੇ ਲਿਸਟ ਕਰ ਦਿੱਤਾ ਗਿਆ ਹੈ। ਲਾਂਚਿੰਗ ਦੇ ਨਾਲ ਹੀ ਫੋਨ ਦੀ ਵਿਕਰੀ ਸ਼ੁਰੂ ਹੋ ਗਈ ਹੈ। ਫੋਨ ਵੀਵੋ ਇੰਡੀਆ ਵੈੱਬਸਾਈਟ ’ਤੇ ਓਪਨ ਸੇਲ ਲਈ ਉਪਲੱਬਧ ਹੈ। ਫੋਨ ਦੋ ਰੰਗਾਂ- ਫੈਂਟਮ ਬਲੈਕ ਅਤੇ ਗਲੇਸ਼ੀਅਰ ਬਲਿਊ ’ਚ ਆਏਗਾ। Vivo Y12G ਸਮਾਰਟਫੋਨ ਨੂੰ ਸਿੰਗਲ ਸਟੋਰੇਜ ਮਾਡਲ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਕੀਮਤ 10,999 ਰੁਪਏ ਹੈ। 

Vivo Y12G ਦੇ ਫੀਚਰਜ਼
ਫੋਨ ਨੂੰ 6.51 ਇੰਚ ਦੀ ਨੌਚ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। ਫੋਨ ’ਚ ਐੱਚ.ਡੀ. ਪਲੱਸ (1600x720 ਪਿਕਸਲ) ਰੈਜ਼ੋਲਿਊਸ਼ਨ ਦੀ ਸੁਪੋਰਟ ਹੈ। ਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਇਸ ਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 2 ਮੈਗਾਪਿਕਸਲ ਦੀ ਡੈਪਥ ਸੈਂਸਰ ਦੀ ਸੁਪੋਰਟ ਦਿੱਤੀ ਗਈ ਹੈ। ਨਾਲ ਹੀ ਇਕ ਐੱਲ.ਈ.ਡੀ. ਫਲੈਸ਼ ਮਿਲੇਗੀ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਹੈ। 

Vivo Y12G ’ਚ ਕੁਆਲਕਾਮ ਸਨੈਪਡ੍ਰੈਗਨ 439 SoC ਚਿਪਸੈੱਟ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਦਾ ਕੰਮ 5000mAh ਦੀ ਬੈਟਰੀ ਕਰੇਗੀ, ਜਿਸ ਨੂੰ 10 ਵਾਟ ਫਾਸਟ ਚਾਰਜਰ ਨਾਲ ਚਾਰਜ ਕੀਤਾ ਜਾ ਸਕੇਗਾ। ਫੋਨ ਮਲਟੀ ਟਰਬੋ 3.0 ਸੁਪੋਰਟ ਨਾਲ ਆਏਗਾ। ਇਸ ਨਾਲ ਫੋਨ ’ਚ ਲੈਗ ਹੋਣ ਦੀ ਸਮੱਸਿਆ ਨਹੀਂ ਹੋਵੇਗੀ। Vivo Y12G ਸਮਾਰਟਫੋਨ ’ਚ ਇਕ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦੀ ਸੁਪੋਰਟ ਦਿੱਤੀ ਗਈ ਹੈ। ਫੋਨ ਐਂਡਰਾਇਡ 11 ਫਨਟੱਚ 11 ਆਊਟ ਆਫ ਦਿ ਬਾਕਸ ’ਤੇ ਕੰਮ ਕਰੇਗਾ। 


Rakesh

Content Editor

Related News