5,000mAh ਦੀ ਬੈਟਰੀ ਵਾਲਾ Vivo ਦਾ ਨਵਾਂ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ

12/06/2022 4:43:47 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਵੀਵੋ ਨੇ ਆਪਣੇ ਸਸਤੇ ਫੋਨ Vivo Y02 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਭਾਰਤ ਤੋਂ ਪਹਿਲਾਂ ਇੰਡੋਨੇਸ਼ੀਆ ’ਚ ਪੇਸ਼ ਕੀਤਾ ਗਿਆ ਸੀ। Vivo Y02 ਨੂੰ 5000mAh ਦੀ ਬੈਟਰੀ ਅਤੇ 8 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਸੈਂਸਰ ਨਾਲ ਲਿਆਇਆ ਗਿਆ ਹੈ। 

Vivo Y02 ਦੀ ਕੀਮਤ

Vivo Y02 ਦੇ ਨਾਲ ਆਰਕਿਡ ਬਲਿਊ ਅਤੇ ਕਾਸਮਿਕ ਗ੍ਰੇਅ ਕਲਰ ਆਪਸ਼ਨ ਮਿਲਦੇ ਹਨ। ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਕੀਮਤ 8,999 ਰੁਪਏ ਹੈ। ਫੋਨ ਨੂੰ ਵੀਵੋ ਈ-ਸਟੋਰ ਤੋਂ ਖਰੀਦਿਆ ਜਾ ਸਕੇਗਾ।

Vivo Y02 ਦੇ ਫੀਚਰਜ਼

Vivo Y02 ਦੇ ਨਾਲ ਐਂਡਰਾਇਡ 12 (Go ਐਡੀਸ਼ਨ) ਆਧਾਰਿਤ Funtouch OS 12 ਮਿਲਦਾ ਹੈ। Vivo Y02 ’ਚ 6.51 ਇੰਚ ਦੀ ਐੱਚ.ਡੀ. ਪਲੱਸ IPS LCD ਡਿਸਪਲੇਅ ਮਿਲਦੀ ਹੈ। ਫੋਨ ’ਚ ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ.ਬੀ. ਰੈਮ+32 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 

Vivo Y02 ਦੇ ਨਾਲ ਸਿੰਗਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਵਿਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਦਾ ਸਪੋਰਟ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਹੈ। 

ਵੀਵੋ ਦੇ ਨਵੇਂ ਫੋਨ ’ਚ 5,000mAh ਦੀ ਬੈਟਰੀ ਅਤੇ 10 ਵਾਟ ਦੀ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਫੋਨ ਦੇ ਨਾਲ 5 ਵਾਟ ਦੀ ਰਿਵਰਸ ਚਾਰਜਿੰਗ ਦਾ ਸਪੋਰਟ ਵੀ ਹੈ। ਫੋਨ ’ਚ ਕੁਨੈਕਟੀਵਿਟੀ ਲਈ ਡਿਊਲ ਸਿਮ ਸਪੋਰਟ, 4ਜੀ, ਡਿਊਲ-ਬੈਂਡ ਵਾਈ-ਫਾਈ, ਬਲੂਟੁੱਥ 5.0, ਜੀ.ਪੀ.ਐੱਸ. ਅਤੇ 3.5mm ਆਡੀਓ ਜੈੱਕ ਦੇ ਨਾਲ ਮਾਈਕ੍ਰੋ-ਯੂ.ਐੱਸ.ਬੀ. ਚਾਰਜਿੰਗ ਸਪੋਰਟ ਮਿਲਦਾ ਹੈ।


Rakesh

Content Editor

Related News