Vivo X90 ਸੀਰੀਜ਼ ਨਾਲ ਮਿਲੇਗੀ 80W ਦੀ ਫਾਸਟ ਚਾਰਜਿੰਗ

Saturday, Nov 05, 2022 - 02:45 PM (IST)

ਗੈਜੇਟ ਡੈਸਕ– Vivo X90 ਸੀਰੀਜ਼ ਨੂੰ ਲੈ ਕੇ ਇਕ ਵਾਰ ਫਿਰ ਤੋਂ ਲੀਕ ਰਿਪੋਰਟ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ Vivo X90 ਸੀਰੀਜ਼ ਦੀ ਲਾਂਚਿੰਗ ਦਸੰਬਰ ਦੇ ਅਖੀਰ ਤਕ ਹੋਵੇਗੀ। Vivo X90 ਸੀਰੀਜ਼ ਤਹਿਤ Vivo X90, Vivo X90 Pro ਅਤੇ Vivo X90 Pro+ ਵਰਗੇ ਫੋਨ ਲਾਂਚ ਕੀਤੇ ਜਾਣਗੇ। ਇਨ੍ਹਾਂ ’ਚੋਂ ਇਕ ਫੋਨ ਜਿਸਦਾ ਮਾਡਲ ਨੰਬਰ Vivo V2227A ਹੈ ਨੂੰ ਚੀਨੀ ਕੰਪਲਸਰੀ ਸਰਟੀਫਿਕੇਸ਼ਨ (3ਸੀ) ਸਾਈਟ ਤੋਂ ਸਰਟੀਫਿਕੇਟ ਮਿਲ ਚੁੱਕਾ ਹੈ। ਕਿਹਾ ਜਾ ਰਿਹਾ ਹੈਕਿ ਇਹ Vivo X90 Pro+ ਦਾ ਚੀਨੀ ਮਾਡਲ ਹੈ।

Vivo X90 Pro+ 3ਸੀ ਦੀ ਲਿਸਟਿੰਗ ਬਾਰੇ ਸਭ ਤੋਂ ਪਹਿਲਾਂ ਐਨਵਿਨ ਨਾਂ ਦੇ ਟਵਿਟਰ ਯੂਜ਼ਰ (@ZionsAnvin) ਨੇ ਜਾਣਕਾਰੀ ਦਿੱਤੀ ਹੈ। ਲਿਸਟਿੰਗ ਮੁਤਾਬਕ, ਵੀਵੋ ਦੇ ਅਪਕਮਿੰਗ ਫੋਨ ’ਚ 80W (20V/4A) ਦੀ ਫਾਸਟ ਚਾਰਜਿੰਗ ਮਿਲੇਗੀ।

ਇਸਤੋਂ ਇਲਾਵਾ ਹੁਣ ਤਕ ਸਾਹਮਣੇ ਆਈ ਲੀਕ ਰਿਪੋਰਟ ਮੁਤਾਬਕ, Vivo X90 Pro+ ’ਚ 6.78 ਇੰਚ ਦੀ ਸੈਮਸੰਗ ਈ6 ਐਮੋਲੇਡ ਡਿਸਪਲੇਅ ਹੋਵੇਗੀ ਜਿਸਦਾ ਸਟਾਈਲ ਕਰਵਡ ਐੱਜ ਵਾਲਾ ਹੋਵੇਗਾ। ਡਿਸਪਲੇਅ ਦਾ ਰੈਜ਼ੋਲਿਊਸ਼ਨ 2ਕੇ ਅਤੇ ਰਿਫ੍ਰੈਸ਼ ਰੇਟ 120Hz ਹੋਵੇਗਾ। ਡਿਸਪਲੇਅ ਦੇ ਨਾਲ ਆਈ ਪ੍ਰੋਟੈਕਸ਼ਨ ਵੀ ਮਿਲੇਗਾ। ਇਸਤੋਂ ਇਲਾਵਾ ਫੋਨ ’ਚ ਸਨੈਪਡ੍ਰੈਗਨ 8 ਜਨਰੇਸ਼ਨ 2 ਪ੍ਰੋਸੈਸਰ ਮਿਲੇਗਾ। 

ਵੀਵੋ ਦੇ ਇਸ ਅਪਕਮਿੰਗ ਫੋਨ ’ਚ ਚਾਰ ਰੀਅਰ ਕੈਮਰੇ ਹੋਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਇਸਤੋਂ ਇਲਾਵਾ ਫੋਨ ’ਚ 48 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗ ਲੈੱਨਜ਼ ਹੋਵੇਗਾ। ਨਾਲ ਹੀ 50 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਅਤੇ 64 ਮੈਗਾਪਿਕਸਲ ਦਾ ਪੈਰੀਸਕੋਪ ਲੈੱਨਜ਼ ਹੋਵੇਗਾ। ਕੈਮਰੇ ਦੇ ਨਾਲ Vivo V2 ਇਮੇਜ ਸਿਗਨਲ ਪ੍ਰੋਸੈਸਰ ਦਾ ਵੀ ਸਪੋਰਟ ਹੋਵੇਗਾ।


Rakesh

Content Editor

Related News