Vivo X50 ਤੇ X50 Pro ਭਾਰਤ ’ਚ ਲਾਂਚ, ਅੱਖ ਦੀ ਤਰ੍ਹਾਂ ਘੁੰਮੇਗਾ ਫੋਨ ਦਾ ਕੈਮਰਾ

07/17/2020 1:53:39 PM

ਗੈਜੇਟ ਡੈਸਕ– ਸਮਾਰਟਫੋਨ ਕੰਪਨੀ ਵੀਵੋ ਵਲੋਂ ਭਾਰਤ ’ਚ ਫਲੈਗਸ਼ਿਪ Vivo X50 ਸੀਰੀਜ਼ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਨੇ ਇਕ ਆਨਲਾਈਨ ਓਨਲੀ ਈਵੈਂਟ ’ਚ ਇਸ ਸੀਰੀਜ਼ ਦੇ ਡਿਵਾਈਸਿਜ਼ ਤੋਂ ਪਰਦਾ ਚੁੱਕਿਆ। Vivo X50 और X50 Pro ਸਮਾਰਟਫੋਨਸ ਭਾਰਤ ’ਚ ਪ੍ਰੀਮੀਅਮ ਸੈਗਮੈਂਟ ’ਚ ਲਾਂਚ ਕੀਤੇ ਹਨ। ਇਸ ਸੀਰੀਜ਼ ਦੇ Vivo X50 Pro ’ਚ ਕੰਪਨੀ ਪਹਿਲੀ ਵਾਰ ਅਜਿਹਾ ਕੈਮਰਾ ਲੈ ਕੇ ਆਈ ਹੈ ਜਿਸ ਵਿਚ ਗਿੰਬਲ ਸਟਾਈਲ ਦਾ ਸਟੇਬਿਲਾਈਜੇਸ਼ਨ ਦਿੱਤਾ ਗਿਆ ਹੈ। ਯਾਨੀ ਇਸ ਦਾ ਕੈਮਰਾ ਅੱਖ ਦੀ ਪੁਤਲੀ ਦੀ ਤਰ੍ਹਾਂ ਘੁੰਮ ਜਾਵੇਗਾ ਅਤੇ ਸਟੇਬਲ ਫੋਟੋ ਕਲਿੱਕ ਕਰੇਗਾ। ਪਹਿਲੀ ਵਾਰ ਇਸ ਸਿਸਟਮ ਨਾਲ ਕੋਈ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਗਿਆ ਹੈ। 

Vivo X50 ਸੀਰੀਜ਼ ਦੀ ਕੀਮਤ
ਪਹਿਲੇ Vivo X50 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 34,990 ਰੁਪਏ ਹੈ। ਉਥੇ ਹੀ ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 37,990 ਰੁਪਏ ਹੈ। ਉਥੇ ਹੀ Vivo X50 Pro ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਸਿੰਗਲ ਮਾਡਲ ਦੀ ਕੀਮਤ 49,700 ਰੁਪਏ ਹੈ। Vivo X50 ਨੂੰ ਦੋ ਰੰਗਾਂ- ਨੀਲੇ ਅਤੇ ਕਾਲੇ ’ਚ ਖਰੀਦਿਆ ਜਾ ਸਕੇਗਾ। ਉਥੇ ਹੀ Vivo X50 Pro ਗ੍ਰੇਅ ਰੰਗ ’ਚ ਆਇਆ ਹੈ। ਇਨ੍ਹਾਂ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ, ਜੋ 23 ਜੁਲਾਈ ਤਕ ਚੱਲੇਗੀ। 

PunjabKesari

Vivo X50 ਸੀਰੀਜ਼ ਦੇ ਫੀਚਰਜ਼
ਨਵੇਂ Vivo X50 ਅਤੇ X50 Pro ਦੋਵਾਂ ਹੀ ਫੋਨਾਂ ’ਚ 6.56 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 2376x1080 ਪਿਕਸਲ ਹੈ। ਫੋਨ ਦੀ ਸਕਰੀਨ 90hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ ਅਤੇ ਅੰਡਰ-ਸਕਰੀਨ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।

PunjabKesari

ਸੈਲਫੀ ਕੈਮਰਾ ’ਚ ਕਈ ਸ਼ਾਨਦਾਰ ਫੀਚਰ
ਦੋਵੇਂ ਹੀ ਡਿਵਾਈਸਿਜ਼ ਕੁਆਲਕਾਮ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਅਤੇ 8 ਜੀ.ਬੀ. ਰੈਮ ਨਾਲ ਆਉਂਦੇ ਹਨ। ਹਾਲਾਂਕਿ ਦੋਵਾਂ ਹੀ ਫੋਨਾਂ ਦੀ ਬੈਟਰੀ ਸਮਰੱਥਾ ਵੱਖ-ਵੱਖ ਹੈ। Vivo X50 ਸਮਾਰਟਫੋਨ ’ਚ 4,200mAh ਦੀ ਬੈਟਰੀ ਮਿਲਦੀ ਹੈ, ਜਦਕਿ Vivo X50 Pro ’ਚ 4,315mAh ਦੀ ਬੈਟਰੀ ਦਿੱਤੀ ਗਈ ਹੈ। ਦੋਵੇਂ ਹੀ ਸਮਾਰਟਫੋਨ 33 ਵਾਟ ਫਲੈਸ਼ ਚਾਰਜਿੰਗ ਨੂੰ ਸੁਪੋਰਟ ਕਰਦੇ ਹਨ। ਫੋਨ ’ਚ ਦਿੱਤੇ ਗਏ ਕੈਮਰਿਆਂ ਦੀ ਗੱਲ ਕਰੀਏ ਤਾਂ ਫੋਨ ਦੇ ਫਰੰਟ ’ਚ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜੋ ਨਾਈਟ ਵਿਊ, ਪੋਟਰੇਟ, ਫੋਟੋ, ਵੀਡੀਓ, ਡਾਇਨਾਮਿਕ ਫੋਟੋ, ਸਲੋਅ ਮੋਸ਼ਨ, ਸ਼ਾਰਟ ਵੀਡੀਓ ਅਤੇ ਏ.ਆਰ. ਕਿਊਟ ਸ਼ੂਟ ਸੁਪੋਰਟ ਨਾਲ ਆਉਂਦਾ ਹੈ। 

PunjabKesari

ਕਮਾਲ ਦਾ ਕੈਮਰਾ ਸੈੱਟਅਪ
ਮੇਨ ਕੈਮਰੇ ਦੀ ਗੱਲ ਕਰੀਏ ਤਾਂ Vivo X50 ਅਤੇ X50 Pro ਦੋਵਾਂ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। Vivo X50 ’ਚ 48 ਮੈਗਾਪਿਕਸਲ ਦਾ ਮੇਨ ਸੈਂਸਰ ਤੋਂ ਇਲਾਵਾ 13 ਮੈਗਾਪਿਕਸਲ ਦਾ ਪੋਟਰੇਟ ਕੈਮਰਾ, 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਉਥੇ ਹੀ Vivo X50 Pro ’ਚ 48 ਮੈਗਾਪਿਕਸਲ ਦਾ ਸੋਨੀ IMX598 ਮੇਨ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 13 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼, 8 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਵੀ ਦਿੱਤਾ ਗਿਆ ਹੈ। Vivo X50 Pro ਕੈਮਰੇ ਦਾ ਸਭ ਤੋਂ ਸ਼ਾਨਦਾਰ ਫੀਚਰ ਗਿੰਬਲ ਕੈਮਰਾ ਸਿਸਟਮ ਹੈ, ਜੋ ਇਸ ਨੂੰ ਬਿਹਤਰ ਅਤੇ ਸਟੇਬਲ ਬਣਾ ਦਿੰਦਾ ਹੈ। ਕੈਮਰੇ ’ਚ ਬਿਹਤਰ ਨਾਈਟ ਫੋਟੋਗ੍ਰਾਫੀ ਸਿਸਟਮ ਅਤੇ ਐਸਟ੍ਰੋ ਮੋਡ ਵੀ ਦਿੱਤਾ ਗਿਆ ਹੈ। ਨਾਲ ਹੀ ਇਸ ਦੀ ਮਦਦ ਨਾਲ ਸਟੇਬਲ ਵੀਡੀਓ ਵੀ ਰਿਕਾਰਡ ਕੀਤੀ ਜਾ ਸਕੇਗੀ। 


Rakesh

Content Editor

Related News