ਤਿੰਨ ਵੇਰੀਅੰਟ ''ਚ ਉਪਲੱਬਧ ਹੋਵੇਗਾ Vivo X6 Plus

11/30/2015 2:46:07 PM

ਨਵੀਂ ਦਿੱਲੀ— ਵਿਵੋ X6 ਪਿਛਲੇ ਕਈ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਹੀ ਹਾਲ ਹੀ ''ਚ ਇਹ ਖਬਰ ਆਈ ਹੈ ਕਿ ਕੰਪਨੀ ਵਿਵੋ X6 ਨੂੰ ਦੋ ਮਾਡਲਾਂ ''ਚ ਲਾਂਚ ਕਰਨ ਵਾਲੀ ਹੈ। ਵਿਵੋ X6 Plus L ਅਤੇ X6 Plus 4। ਕੰਪਨੀ ਨੇ ਵਿਵੋ X6 ਸੀਰੀਜ਼ ''ਚ ਤਿੰਨ ਫੋਨ ਲਾਂਚ ਕਰਨ ਦੀ ਤਿਆਰੀ ਕੀਤੀ ਹੈ। 
ਵਿਵੋ X6 ਨੂੰ ਫਿਰ ਤੋਂ ਚੀਨੀ ਸਰਟੀਫਿਕੇਸ਼ਨ ਸਾਈਟ ਟੇਨਾ ''ਤੇ ਦੇਖਿਆ ਗਿਆ ਹੈ ਅਤੇ ਇਸ ਵਾਰ ਵਿਵੋ X6 Plus L ਅਤੇ X6 Plus D ਦੇ ਨਾਲ ਵਿਵੋ ਐੱਕਸ6 ਏ ਮਾਡਲ ਵੀ ਉਪਲੱਬਧ ਹੈ। ਜਾਣਕਾਰੀ ਮੁਤਾਬਕ, ਵਿਵੋ ਐੱਕਸ6 ਅਤੇ ਵਿਵੋ ਐੱਕਸ6 ਪਲਸ ਦੋਵੇਂ ਹੀ ਸਮਾਰਟਫੋਨ ਮੀਡੀਆਟੈੱਕ ਹੇਲਿਓ ਐੱਕਸ20 ਚਿਪਸੈੱਟ ''ਤੇ ਅਧਾਰਿਤ ਹੋਣਗੇ ਜਿਸ ਵਿਚ ਡੇਕਾ ਕੋਰ ਪ੍ਰੋਸੈਸਰ ਉਪਲੱਬਧ ਹੈ। ਵਾਈਬੋ ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਨਵੇਂ ਚਿਪਸੈੱਟ ਤੋਂ ਇਲਾਵਾ ਇਹ ਫੋਨ 4G LTE ਤਕਨੀਕ ਨਾਲ ਹੋਣਗੇ। 
ਪਿਛਲੇ ਦਿਨੀਂ ਆਈਆਂ ਖਬਰਾਂ ਮੁਤਾਬਕ ਵਿਵੋ ਐੱਕਸ6 ਅਤੇ ਵਿਵੋ ਐੱਕਸ6 ਪਲਸ ਤੋਂ ਇਲਾਵਾ ਸਾਰੇ ਫਿਚਰ ਸਮਾਨ ਹੋ ਸਕਦੇ ਹਨ। ਵਿਵੋ ਐੱਕਸ6 ਪਲਸ ਐੱਲ ''ਚ 6-ਇੰਚ ਦੀ ਡਿਸਪਲੇ ਹੈ ਜਦੋਂਕਿ ਵਿਵੋ ਐੱਕਸ6 ਪਲਸ 5.7-ਇੰਚ ਡਿਸਪਲੇ ਨਾਲ ਉਪਲੱਬਧ ਹੋਵੇਗਾ। 
ਇਸ ਤੋਂ ਇਲਾਵਾ ਦੋਵੇਂ ਫੋਨਾਂ ''ਚ 4GB ਰੈਮ ਅਤੇ ਪਾਵਰ ਬੈਕਅਪ ਲਈ 4,000MAh ਦੀ ਬੈਟਰੀ ਹੋ ਸਕਦੀ ਹੈ। ਫੋਟੋਗ੍ਰਾਫੀ ਲਈ 21MP ਰੀਅਰ ਅਤੇ 12MP ਫਰੰਟ ਕੈਮਰਾ ਹੋਣ ਦੀ ਉਮੀਦ ਹੈ। ਇਹ ਫੋਨ ਗੋਲਡ, ਸਿਲਵਰ ਅਤੇ ਰੋਜ ਗੋਲਡ ਰੰਗਾਂ ''ਚ ਬਾਜ਼ਾਰ ''ਚ ਉਪਲੱਬਧ ਹੋਣਗੇ।


Related News