ਜ਼ਬਰਦਸਤ ਬਾਸ ਤੇ 18 ਘੰਟਿਆਂ ਦੇ ਬੈਕਅਪ ਨਾਲ Vivo ਦਾ ਪਹਿਲਾ ਨੈੱਕਬੈਂਡ ਲਾਂਚ

Wednesday, Dec 15, 2021 - 06:21 PM (IST)

ਜ਼ਬਰਦਸਤ ਬਾਸ ਤੇ 18 ਘੰਟਿਆਂ ਦੇ ਬੈਕਅਪ ਨਾਲ Vivo ਦਾ ਪਹਿਲਾ ਨੈੱਕਬੈਂਡ ਲਾਂਚ

ਗੈਜੇਟ ਡੈਸਕ– ਵੀਵੋ ਨੇ ਲੰਬੇ ਸਮੇਂ ਬਾਅਦ ਭਾਰਤੀ ਬਾਜ਼ਾਰ ’ਚ ਆਪਣਾ ਵਾਇਰਲੈੱਸ ਨੈੱਕਬੈਂਡ ਪੇਸ਼ ਕੀਤਾ ਹੈ ਜਿਸ ਨੂੰ vivo Wireless Sport Lite ਨਾਂ ਦਿੱਤਾ ਗਿਆ ਹੈ। vivo Wireless Sport Lite ਨੂੰ ਲੈ ਕੇ ਕੰਪਨੀ ਦਾ ਵਾਅਦਾ ਗਾਹਕਾਂ ਨੂੰ ਸਮਾਰਟ ਅਨੁਭਵ ਦੇਣ ਦਾ ਹੈ। ਭਾਰਤੀ ਬਾਜ਼ਾਰ ’ਚ ਵੀਵੋ ਦਾ ਇਹ ਪਹਿਲਾ ਨੈੱਕਬੈਂਡ ਹੈ। 

vivo Wireless Sport Lite ਦੀ ਕੀਮਤ
vivo Wireless Sport Lite ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਵੀਵੋ ਦੇ ਇਸ ਵਾਇਰਲੈੱਸ ਨੈੱਕਬੈਂਡ ਦਾ ਮੁਕਾਬਲਾ ਰੀਅਲਮੀ, ਰੈੱਡਮੀ, ਬੋਟ ਅਤੇ ਲਾਵਾ ਵਰਗੀਆਂ ਕੰਪਨੀਆਂ ਨਾਲ ਹੋਵੇਗਾ। ਇਸਦੀ ਵਿਕਰੀ ਕਾਲੇ ਅਤੇ ਨੀਲੇ ਰੰਗ ’ਚ ਰਿਟੇਲ ਅਤੇ ਆਨਲਾਈਨ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ। 

vivo Wireless Sport Lite ਦੀਆਂ ਖੂਬੀਆਂ
ਵੀਵੋ ਦੇ ਇਸ ਨੈੱਕਬੈਂਡ ਦਾ ਡਿਜ਼ਾਇਨ ਸਪੋਰਟੀ ਹੈ। ਇਹ ਕਾਫੀ ਹਲਕਾ ਹੈ ਅਤੇ ਲੰਬੇ ਸਮੇਂ ਤਕ ਇਸਤੇਮਾਲ ਯੋਗ ਹੈ। vivo Wireless Sport Lite ’ਚ 11.2mm ਦਾ ਡ੍ਰਾਈਵਰ ਦਿੱਤਾ  ਗਿਆ ਹੈ ਜਿਸ ਨੂੰ ਲੈ ਕੇ ਹੈਵੀ ਬਾਸ ਦਾ ਦਾਅਵਾ ਹੈ। ਨੈੱਕਬੈਂਡ ਦੀ ਬੈਟਰੀ ਨੂੰ ਲੈ ਕੇ 18 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

ਨੈੱਕਬੈਂਡ ’ਚ #Daikoku ਐਲੂਮੀਨੀਅਮ ਕੋਟੇਡ ਬ੍ਰੋਨਜ਼ ਕਵਾਈਲ ਹੈ। ਇਸਦੇ ਨਾਲ 80ms ਦਾ ਲੋਅ ਲੈਟੇਂਸੀ ਮੋਡ ਵੀ ਹੈ। ਇਸ ਵਿਚ ਨੌਇਜ਼ ਕੈਂਸਿਲੇਸ਼ਨ ਵੀ ਦਿੱਤਾ ਗਿਆ ਹੈ। ਵੀਵੋ ਦੇ ਇਸ ਨੈੱਕਬੈਂਡ ’ਚ 129mAh ਦੀ ਬੈਟਰੀ ਹੈ ਜਿਸ ਦੇ ਨਾਲ ਫਾਸਟ ਚਾਰਜਿੰਗ ਦਾ ਸਪੋਰਟ ਹੈ। ਦਾਅਵਾ ਹੈ ਕਿ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 5 ਘੰਟਿਆਂ ਦਾ ਬੈਕਅਪ ਮਿਲੇਗਾ। 

ਕੁਨੈਕਟੀਵਿਟੀ ਲਈ ਇਸ ਨੈੱਕਬੈਂਡ ’ਚ ਬਲੂਟੁੱਥ v5.0 ਹੈ। ਇਸ ਨੈੱਕਬੈਂਡ ਨੂੰ Golden Ears Acoustics ਲੈਬ ਨੇ ਡਿਜ਼ਾਇਨ ਕੀਤਾ ਹੈ। ਨੈੱਕਬੈਂਡ ਦਾ ਭਾਰ ਸਿਰਭ 23.9 ਗ੍ਰਾਮ ਹੈ। ਵਾਟਰ ਰੈਸਿਸਟੈਂਟ ਲਈ ਇਸ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਹ ਨੈੱਕਬੈਂਡ ਇਜ਼ੀ ਕੁਨੈਕਸ਼ਨ, ਮੈਗਨੇਟਿਕ ਸਵਿੱਚ, ਗੂਗਲ ਅਸਿਸਟੈਂਟ, ਕੁਇੱਕ ਵੇਅਰ, ਗੇਮ ਲੋਅ ਲੈਗਿੰਗ ਵਰਗੇ ਫੀਚਰਜ਼ ਨਾਲ ਲੈਸ ਹੈ। 


author

Rakesh

Content Editor

Related News