ਵੀਵੋ 14 ਨਵੰਬਰ ਨੂੰ ਲਾਂਚ ਕਰੇਗੀ ਆਪਣਾ ਇਹ ਸਮਾਰਟਫੋਨ

Thursday, Nov 07, 2019 - 06:44 PM (IST)

ਵੀਵੋ 14 ਨਵੰਬਰ ਨੂੰ ਲਾਂਚ ਕਰੇਗੀ ਆਪਣਾ ਇਹ ਸਮਾਰਟਫੋਨ

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਵੀਵੋ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। 14 ਨਵੰਬਰ ਨੂੰ ਇਹ ਸਮਾਰਟਫੋਨ ਲਾਂਚ ਹੋਵੇਗਾ ਅਤੇ ਕੰਪਨੀ ਨੇ ਇਸ ਦਾ ਇਕ ਟੀਜ਼ਰ ਜਾਰੀ ਕਰ ਦਿੱਤਾ ਹੈ। ਕੰਪਨੀ ਨੇ ਚੀਨੀ ਸੋਸ਼ਲ ਮੀਡੀਆ Weibo 'ਤੇ ਇਸ ਦਾ ਟੀਜ਼ਰ ਪੋਸਟ ਕੀਤਾ ਹੈ। ਟੀਜ਼ਰ ਮੁਤਾਬਕ ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੋਵੇਗਾ। ਰਾਈਟ ਸਾਈਡ 'ਚ ਪਾਵਰ ਬਟਨ ਅਤੇ ਵਾਲਿਊਮ ਰਾਕਰ ਕੀਜ਼ ਹੈ। ਇਸ ਸਮਾਰਟਫੋਨ 'ਚ ਅੰਡਰ ਡਿਸਪਲੇਅ ਫਿਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ। ਇਸ ਸਮਾਰਟਫੋਨ 'ਚ ਚਾਰ ਰੀਅਰ ਕੈਮਰੇ ਦੇਖੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਸੈਟਅਪ ਟ੍ਰੈਡੀਸ਼ਨਲ ਸਮਾਰਟਫੋਨਸ ਦੇ ਮੁਕਾਬਲੇ ਥੋੜਾ ਵੱਖ ਹੈ।

ਇਸ 'ਚ OLED ਡਿਸਪਲੇਅ ਦਿੱਤੀ ਜਾਵੇਗੀ ਅਤੇ ਸੈਲਫੀ ਕੈਮਰੇ ਲਈ ਪੰਚਹੋਲ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ 'ਚ ਸਲਿਮ ਬੇਜਲਸ ਦਿੱਤੇ ਗਏ ਹਨ ਅਤੇ ਅੰਡਰ ਡਿਸਪਲੇਅ ਫਿਗਰਪ੍ਰਿੰਟ ਸਕੈਨਰ ਦਾ ਪਲੇਸ ਡਿਸਪਲੇਅ ਦੇ ਹੇਠਾਂ ਹੈ। ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਕੀ ਹੋਣਗੇ ਫਿਲਹਾਲ ਇਸ ਦੀ ਜਾਣਕਾਰੀ ਆਫੀਸ਼ੀਅਲ ਨਹੀਂ ਹੈ ਪਰ ਸਰਟੀਫਿਕੇਸ਼ਨ ਵੈੱਬਸਾਈਟ TENAA ਲਿਸਟਿੰਗ ਮੁਤਾਬਕ ਇਸ ਸਮਾਰਟਫੋਨ 'ਚ  Qualcomm Snapdragon 712 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਸਮਾਰਟਫੋਨ ਨੂੰ 8 ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਗੱਲ ਕਰੀਏ ਕੈਮਰਾ ਸੈਟਅਪ ਦੀ ਤਾਂ ਇਸ 'ਚ ਪ੍ਰਾਈਮਰੀ ਲੈਂਸ 48 ਮੈਗਾਪਿਕਸਲ ਦਾ ਹੋਵੇਗਾ, ਦੂਜਾ 8 ਮੈਗਾਪਿਕਸਲ, ਤੀਸਰਾ 5 ਮੈਗਾਪਿਕਸਲ ਦਾ ਡੈਪਥ ਅਤੇ ਚੌਥਾ ਕੈਮਰੇ ਦੇ ਤੌਰ 'ਤੇ ਕੰਪਨੀ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਦੇ ਸਕਦੀ ਹੈ। ਰਿਪੋਰਟ ਮੁਤਾਬਕ ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,010 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ। ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਨੂੰ ਚੀਨ ਤੋਂ ਬਾਅਦ ਭਾਰਤ 'ਚ ਕਦੋਂ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰਤ 'ਚ ਵੀਵੋ ਐੱਸ ਸੀਰੀਜ਼ ਦੇ ਸਮਾਰਟਫੋਨਸ ਲਾਂਚ ਹੋਏ ਹਨ ਇਸ ਲਈ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾਵੇਗਾ।


author

Karan Kumar

Content Editor

Related News