ਅਗਲੇ ਹਫਤੇ ਆਪਣੇ ਪਹਿਲੇ 5ਜੀ ਫੋਨ ਦਾ ਐਲਾਨ ਕਰੇਗੀ ਵੀਵੋ, ਟੀਜ਼ਰ ਆਇਆ ਸਾਹਮਣੇ

06/20/2019 1:20:10 AM

ਨਵੀਂ ਦਿੱਲੀ— ਸ਼ੰਘਾਈ 'ਚ 26 ਜੂਨ ਤੋਂ ਸ਼ੁਰੂ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ 'ਚ ਆਪਣੀ ਹਿੱਸੇਦਾਰੀ ਨੂੰ ਲੈ ਕੇ ਵੀਵੋ ਨੇ ਇਕ ਟੀਜ਼ਰ ਜਾਰੀ ਕੀਤਾ ਹੈ। ਇਹ ਟੀਜ਼ਰ 5ਜੀ ਵੱਲ ਇਸ਼ਾਰਾ ਕਰਦਾ ਹੈ। ਕੰਪਨੀ ਨੇ ਇਸ ਨੂੰ 'ਗਿਵ ਮੀ 5' ਦੀ ਟੈਗਲਾਈਨ ਨਾਲ ਸ਼ੇਅਰ ਕੀਤਾ ਹੈ।
ਹਾਲਾਂਕਿ ਹਾਲੇ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਇਵੈਂਟ 'ਚ ਕੰਪਨੀ ਕਿਸੇ 5ਜੀ ਫੋਨ ਤੋਂ ਪਰਦਾ ਚੁੱਕੇਗੀ ਜਾਂ ਫਿਰ ਕੁਝ ਹੋਰ ਹੋਵੇਗਾ, ਜਿਸ 'ਚ 5ਜੀ ਤਕਨਾਲੋਜੀ ਦਾ ਸਪਾਰਟ ਦਿੱਤਾ ਜਾਵੇਗਾ।
26 ਜੂਨ ਤੋਂ ਸ਼ੰਘਾਈ 'ਚ ਸ਼ੁਰੂ ਹੋ ਰਹੇ ਮੋਬਾਈਲ ਵਰਲਡ ਕਾਂਗਰਸ 'ਚ 5ਜੀ, ਹੋਮ ਆਟੋਮੇਸ਼ਨ ਅਤੇ ਏ.ਆਈ. 'ਤੇ ਫੋਕਸ ਕੀਤਾ ਜਾਵੇਗਾ। ਇਸ ਇਵੈਂਟ 'ਚ ਕਈ ਚਾਇਨੀਜ਼ ਕੰਪਨੀਆਂ ਹਿੱਸਾ ਲੈਣਗੀਆਂ, ਨਾਲ ਹੀ ਆਪਣੇ ਨਵੇਂ ਡਿਵਾਇਸ ਵੀ ਸ਼ੋਕੇਸ ਕਰਨਗੀ।
ਦੱਸ ਦਈਏ ਕਿ ਚੀਨ ਦੀ ਕੰਪਨੀ 5ਜੀ ਫੋਨ 'ਤੇ ਕੰਮ ਕਰ ਰਹੀ ਹੈ ਪਰ ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਫੋਨ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਹਾਲਾਂਕਿ ਹੁਣ ਟੀਜ਼ਰ ਨੂੰ ਦੇਖ ਕੇ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੰਪਨੀਆਂ ਇਸੇ ਮਹੀਨੇ ਇਵੈਂਟ 'ਚ ਆਪਣੇ 5ਜੀ ਫੋਨ ਦਾ ਐਲਾਨ ਕਰ ਸਕਦੀ ਹੈ।
ਦੱਸ ਦਈਏ ਕਿ ਚੀਨ ਦੇ ਸ਼ਹਿਰ ਸ਼ੰਘਾਈ ਨੇ ਕੁਝ ਮਹੀਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਉਹ 5ਜੀ ਕਵਰੇਜ ਅਤੇ ਬ੍ਰਾਡਬੈਂਡ ਗੀਗਾਬਿਟ ਨੈਟਵਰਕ ਵਾਲਾ ਵਿਸ਼ਵ ਦਾ ਪਹਿਲਾਂ ਜ਼ਿਲਾ ਬਣ ਗਿਆ ਹੈ। 5ਜੀ ਅਗਲੀ ਜੈਨਰੇਸ਼ਨ ਦੀ ਸੈਲਯੁਲਰ ਤਕਨਾਲੋਜੀ ਹੈ ਜੋ 4ਜੀ ਤੁਲਨਾ 'ਚ 10 ਤੋਂ 100 ਗੁਣਾ ਤੇਜ ਡਾਉਨਲੋਡ ਸਪੀਡ ਦਿੰਦਾ ਹੈ।


Inder Prajapati

Content Editor

Related News