18W ਫਾਸਟ ਚਾਰਜਿੰਗ ਨਾਲ 22 ਨਵੰਬਰ ਨੂੰ ਭਾਰਤ ''ਚ ਲਾਂਚ ਹੋਵੇਗਾ Vivo U20

11/13/2019 6:45:20 PM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਕੰਪਨੀ ਵੀਵੋ ਆਪਣੇ ਡਿਵਾਈਸ ਵੀਵੋ ਯੂ10 ( Vivo U10) ਦਾ ਸਕਸੈੱਸਰ ਵੀਵੋ ਯੂ (Vivo U20) ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੀ ਨਵੀਂ ਯੂ-ਸੀਰੀਜ਼ ਦਾ ਪਹਿਲਾਂ ਡਿਵਾਈਸ ਭਾਰਤ 'ਚ ਕੁਝ ਮਹੀਨੇ ਪਹਿਲੇ ਹੀ ਲਾਂਚ ਕੀਤਾ ਸੀ ਅਤੇ ਹੁਣ ਇਸ ਦੇ ਸਕਸੈੱਸਰ ਦੀ ਲਾਂਚ ਡੇਟ ਕਨਫਰਮ ਕਰ ਦਿੱਤੀ ਗਈ ਹੈ। ਵੀਵੋ ਨੇ ਕਨਫਰਮ ਕੀਤਾ ਹੈ ਕਿ ਇਸ ਡਿਵਾਈਸ ਨੂੰ ਭਾਰਤ 'ਚ 22 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਨਾਲ ਹੀ ਇਸ ਡਿਵਾਈਸ ਦੇ ਕੁਝ ਕੀ ਸਪੈਸੀਫਿਕੇਸ਼ਨਸ ਅਤੇ ਡੀਟੇਲਸ ਵੀ ਸਾਹਮਣੇ ਆਈਆਂ ਹਨ।

ਵੀਵੋ ਦਾ ਨਵਾਂ ਡਿਵਾਈਸ Vivo U20 ਕੁਆਲਕਾਮ ਸਨੈਪਡਰੈਗਨ 675 ਪ੍ਰੋਸੈਸਰ ਨਾਲ ਲਾਂਚ ਹੋ ਸਕਦਾ ਹੈ। ਅਜਿਹੇ 'ਚ ਵੀਵੋ ਦੀ ਨਵੀਂ ਯੂ-ਸੀਰੀਜ਼ ਦਾ ਇਹ ਤੀਸਰਾ ਡਿਵਾਈਸ ਹੋਵੇਗਾ ਜੋ ਕੁਆਲਕਾਮ ਸਨੈਪਡਰੈਗਨ ਪ੍ਰੋਸੈਸਰ ਨਾਲ ਆਵੇਗਾ। ਇਸ ਤੋਂ ਇਲਾਵਾ Vivo V17 Pro ਅਤੇ Vivo V15 Pro ਨੂੰ ਇਸ ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਵੀਵੋ ਯੂ20 ਨੂੰ ਗ੍ਰੇਡੀਐਂਟ ਫਿਨਿਸ਼ ਨਾਲ ਲਾਂਚ ਕੀਤਾ ਜਾਵੇਗਾ। ਟੀਜ਼ਰ ਫੋਟੋ 'ਚ ਸਮਾਰਟਫੋਨ ਦਾ ਡਿਜ਼ਾਈਨ ਕਲੀਨ ਅਤੇ ਕਲਾਸੀ ਲੱਗ ਰਿਹਾ ਹੈ।

ਮਿਲੇਗਾ ਟ੍ਰਿਪਲ ਕੈਮਰਾ ਸੈਟਅਪ
ਟੀਜ਼ਰ ਇਮੇਜ 'ਚ ਵੀਵੋ ਯੂ20 ਦੇ ਫਰੰਟ ਡਿਸਪਲੇਅ 'ਤੇ ਵਾਟਰਡਰਾਪ ਨੌਚ ਦਿਖ ਰਹੀ ਹੈ। ਨਾਲ ਹੀ ਪਤਲੇ ਬੈਜਲਸ ਤੋਂ ਇਲਾਵਾ ਰੀਅਰ ਪੈਨਲ 'ਤੇ ਟ੍ਰਿਪਲ ਕੈਮਰਾ ਸੈਟਅਪ ਇਸ ਡਿਵਾਈਸ 'ਚ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਡਿਵਾਈਸ ਦੇ ਕੈਮਰਾ ਸਪੈਸੀਫਿਕੇਸ਼ਨਸ ਸ਼ੇਅਰ ਨਹੀਂ ਕੀਤੇ ਗਏ ਹਨ। ਟੀਜ਼ਰ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਡਿਵਾਈਸ ਦੇ ਬੈਕ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੀਵੋ ਇਸ ਸਮਾਰਟਫੋਨ 'ਚ 6ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ।

ਬਜਟ ਸੈਗਮੈਂਟ 'ਚ ਹੋਵੇਗਾ ਲਾਂਚ
ਨਾਲ ਹੀ ਕੰਪਨੀ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਇਸ ਡਿਵਾਈਸ ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖਰੀਦਿਆ ਜਾ ਸਕੇਗਾ। ਇਹ ਪਿਛਲੇ ਵੀਵੋ ਯੂ10 ਦੇ ਮੁਕਾਬਲੇ ਵੱਡਾ ਅਪਗ੍ਰੇਡ ਹੋ ਸਕਦਾ ਹੈ ਅਤੇ ਇਸ ਤੋਂ ਵੀ ਪਿਛਲੇ ਡਿਵਾਈਸ ਦੀ ਤਰ੍ਹਾਂ ਬਜਟ ਸੈਗਮੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਵੀਵੋ ਦੀ ਇਹ ਸੀਰੀਜ਼ ਯੂਥ 'ਤੇ ਫੋਕਸ ਹੈ ਅਤੇ ਇਕ ਆਨਲਾਈਨ ਸਪੈਸੀਫਿਕ ਸੀਰੀਜ਼ ਹੈ ਅਤੇ ਅਜਿਹੇ 'ਚ ਇਸ ਸਮਾਰਟਫੋਨ ਨੂੰ ਆਨਲਾਈਨ ਹੀ ਖਰੀਦਿਆ ਜਾ ਸਕੇਗਾ। ਵੀਵੋ ਇਸ ਡਿਵਾਈਸੇਜ ਦੇ ਬਾਕੀ ਸਪੈਸੀਫਿਕੇਸ਼ਨਸ ਲਾਂਚ ਈਵੈਂਟ 'ਚ ਸ਼ੇਅਰ ਕਰੇਗੀ।


Karan Kumar

Content Editor

Related News