Vivo U20 ਦਾ 8GB ਰੈਮ ਵੇਰੀਐਂਟ ਭਾਰਤ ’ਚ ਲਾਂਚ, ਜਾਣੋ ਕੀਮਤ

12/11/2019 10:35:39 AM

ਗੈਜੇਟ ਡੈਸਕ– ਵੀਵੋ ਦੀ ‘ਯੂ’ ਸੀਰੀਜ਼ ਦੇ ਦੂਜੇ ਸਮਾਰਟਫੋਨ Vivo U20 ਦਾ ਇਕ ਨਵਾਂ ਸਟੋਰੇਜ ਵੇਰੀਐਂਟ ਭਾਰਤ ’ਚ ਲਾਂਚ ਕੀਤਾ ਗਿਆ ਹੈ। ਪਹਿਲਾਂ ਇਹ ਫੋਨ ਭਾਰਤ ’ਚ 4 ਜੀ.ਬੀ. ਰੈਮ+6ਜੀ.ਬੀ. ਰੈਮ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਲਾਈਨ ਅਪ ’ਚ 8 ਜੀ.ਬੀ. ਵੇਰੀਐਂਟ ਜੋੜਿਆ ਹੈ। ਭਾਰਤ’ਚ ਇਹ ਫੋਨ ਰੈੱਡਮੀ ਨੋਟ 8 ਅਤੇ ਰਿਅਲਮੀ 5ਐੱਸ ਨੂੰ ਟੱਕਰ ਦਿੰਦਾ ਹੈ। 

ਕੀਮਤ ਤੇ ਆਫਰਜ਼
ਭਾਰਤ ’ਚ ਇਸ ਫੋਨ ਦੇ 8 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 17,990 ਰੁਪਏ ਹੈ। 8 ਜੀ.ਬੀ. ਰੈਮ ਦੇ ਨਾਲ ਫੋਨ ’ਚ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਨਵਾਂ ਵੇਰੀਐਂਟ ਰੇਸਿੰਗ ਬਲੈਕ ਅਤੇ ਬਲੇਜ਼ ਬਲਿਊ ਕਲਰ ਆਪਸ਼ਨ ’ਚ ਉਪਲੱਬਧ ਹੈ। 4 ਜੀ.ਬੀ. ਰੈਮ ਵਾਲੇ ਵੈਰੀਐਂਟ ਦੀ ਕੀਮਤ 10,990 ਰੁਪਏ ਹੈ, ਜਦਕਿ 6 ਜੀ.ਬੀ. ਰੈਮ ਵਾਲੇ ਵੇਰੀਐਂਟ ਦੀ ਕੀਮਤ 11,990 ਰੁਪਏ ਹੈ। ਫੋਨ ਦੀ ਖਰੀਦ ’ਤੇ ਐੱਚ.ਡੀ.ਐੱਫ.ਸੀ. ਕਾਰਡ ਹੋਲਡਰਾਂ ਨੂੰ 5 ਫੀਸਦੀ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਬੈਂਕ ਗਾਹਕਾਂ ਨੂੰ ਵੀ 5 ਫੀਸਦੀ ਕੈਸ਼ਬੈਕ ਮਿਲੇਗਾ। 

ਫੀਚਰਜ਼
ਸਮਾਰਟਫੋਨ ’ਚ 1080x2340 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.53 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ 90.3 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਦੇ ਨਾਲ ਆਉਂਦਾ ਹੈ। 6 ਜੀ.ਬੀ. ਤਕ ਦੀ ਰੈਮ ਨਾਲਆਉਣ ਵਾਲੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਫੋਨ ’ਚ ਐਂਡਰਾਇਡ 9 ਪਾਈ ’ਤੇ ਬੇਸਡ Funtouch OS ਦਿੱਤਾ ਗਿਆ ਹੈ। ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ Sony IMX499 ਸੈਂਸਰ ਦੇ ਨਾਲ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਥੇ 8 ਮੈਗਾਪਿਕਸਲ ਦਾ ਵਾਈਡ ਐਂਗਲ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ ਡਿਊਲ ਇੰਜਣ ਫਾਸਟ ਚਾਰਜਿੰਗ ਤਕਨੀਕ ਦੇ ਨਾਲ ਆਉਂਦੀ ਹੈ। ਭਾਰਤ ’ਚ ‘ਯੂ’ ਸੀਰੀਜ਼ ਦੇ ਸਮਾਰਟਫੋਨਜ਼ ਨੂੰ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। 


Related News