Vivo TWS Neo ਈਅਰਬਡਸ ਭਾਰਤ ’ਚ ਲਾਂਚ, ਮਿਲੇਗਾ ਜ਼ਬਰਦਸਤ ਬੈਟਰੀ ਬੈਕਅਪ

07/17/2020 1:06:23 PM

ਗੈਜੇਟ ਡੈਸਕ– ਵੀਵੋ ਨੇ ਆਪਣਾ ਪਹਿਲਾ ਟਰੂ ਵਾਇਰਲੈੱਸ ਈਅਰਬਡਸ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਵੀਵੋ ਐਕਸ50 ਸੀਰੀਜ਼ ਦੇ ਨਾਲ ਹੀ Vivo TWS Neo ਲਾਂਚ ਕੀਤਾ ਹੈ। ਇਸ ਈਅਰਬਡਸ ਨੂੰ ਵੱਡੇ 14.2mm ਆਡੀਓ ਡ੍ਰਾਈਵਰਸ ਨਾਲ ਲਾਂਚ ਕੀਤਾ ਗਿਆ ਹੈ। ਇਸ ਟਰੂ ਵਾਇਰਲੈੱਸ ਈਅਰਬਡਸ ਦੀ ਲੁੱਕ ਕਾਫੀ ਹੱਦ ਤਕ ਐਪਲ ਏਅਰ ਪੌਡਸ ਮਿਲਦੀ ਹੈ। ਇਹ ਵਾਇਰਲੈੱਸ ਈਅਰਬਡਸ ਬਲੂਟੂਥ V5.2 ਨਾਲ ਆਉਂਦਾ ਹੈ। ਇਸ ਨੂੰ ਪਿਛਲੇ ਮਹੀਨੇ ਕੰਪਨੀ ਨੇ ਘਰੇਲੂ ਬਾਜ਼ਾਰ ’ਚ ਲਾਂਚ ਕੀਤਾ ਸੀ। Vivo TWS Neo ਦੀ ਖ਼ਾਸ ਗੱਲ ਇਹ ਹੈ ਕਿ ਇਸ ਦੀ ਲੁੱਕ ਅਤੇ ਡਿਜ਼ਾਇਨ ਕਾਫੀ ਆਕਰਸ਼ਤ ਹੈ। 

Vivo TWS Neo ਨੂੰ ਭਾਰਤ ’ਚ 5,990 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। ਇਸ ਦਾ ਸਿੱਧਾ ਮੁਕਾਬਲਾ OPPO Enco TWS ਨਾਲ ਹੋਵੇਗਾ। ਇਸ ਨੂੰ ਦੋ ਰੰਗਾਂ- ਮੂਨਲਾਈਟ ਵਾਈਟ ਅਤੇ ਸਟੈਰੀ ਬਲਿਊ ’ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਕੁਆਲਕਾਮ aptx ਬਲੂਟੂਥ ਕੋਡ ਅਤੇ ਕੰਪਨੀ ਦੇ ਇਨ ਹਾਊਸ DeepX ਸਟੀਰੀਓ ਸਿਸਟਮ ਨੂੰ ਵੀ ਸੁਪੋਰਟ ਕਰਦਾ ਹੈ। ਇਸ ਦੇ ਈਅਰਬਡਸ ’ਚ 5.5 ਘੰਟਿਆਂ ਦਾ ਬੈਟਰੀ ਬੈਕਅਪ ਮਿਲਦਾ ਹੈ। ਉਥੇ ਹੀ ਇਸ ਦੇ ਚਾਰਜਿੰਗ ਕੇਸ ’ਚ 22 ਘੰਟਿਆਂ ਦਾ ਬੈਟਰੀ ਬੈਕਅਪ ਮਿਲਦਾ ਹੈ। 

PunjabKesari

Vivo TWS Neo ’ਚ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਫੀਚਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਵਿਚ Find My TWS Neo ਡਿਵਾਈਸ ਲੋਕੇਟਰ ਫੀਚਰ ਵੀ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਰਾਹੀਂ ਆਪਣੇ ਈਅਰਬਡਸ ਨੂੰ ਲੋਕੇਟ ਕਰ ਸਕੋਗੇ। ਇਹ ਈਅਰਬਡਸ ਮੋਬਾਇਲ ਗੇਮਿੰਗ ਖੇਡਣ ਵਾਲਿਆਂ ਲਈ ਬਿਹਤਰ ਅਨੁਭਵ ਦੇਣਗੇ। ਇਸ ਵਿਚ ਲੋਅ ਲੈਟੇਂਸੀ ਫੀਚਰਜ਼ ਵੀ ਦਿੱਤੇ ਗਏ ਹਨ, ਜੋ ਗੇਮਿੰਗ ਦੌਰਾਨ ਯੂਜ਼ਰਸ ਨੂੰ ਬਿਹਤਰ ਸਾਊਂਡ ਕੁਆਲਿਟੀ ਦੇਵੇਗਾ। ਪਿਛਲੇ ਕੁਝ ਸਾਲਾਂ ’ਚ ਭਾਰਤੀ ਬਾਜ਼ਾਰ ’ਚ ਟਰੂ ਵਾਇਰਲੈੱਸ ਈਅਰਬਡਸ ਦੀ ਮੰਗ ਕਾਫੀ ਵਧ ਗਈ ਹੈ। ਜਿਸ ਨੂੰ ਵੇਖਦੇ ਹੋਏ ਸਾਰੀਆਂ ਕੰਪਨੀਆਂ ਨੇ ਆਪਣੇ ਟਰੂ ਵਾਇਰਲੈੱਸ ਈਅਰਬਡਸ ਨੂੰ ਭਾਰਤ ’ਚ ਲਾਂਚ ਕੀਤਾ ਹੈ। ਅਗਲੇ ਹਫਤੇ ਵਨਪਲੱਸ ਬਡਸ ਵੀ ਲਾਂਚ ਕੀਤਾ ਜਾ ਸਕਦਾ ਹੈ।


Rakesh

Content Editor

Related News