ਜਲਦ ਲਾਂਚ ਹੋਵੇਗਾ Vivo ਦਾ ਫੋਲਡੇਬਲ ਸਮਾਰਟਫੋਨ, ਕੰਪਨੀ ਨੇ ਜਾਰੀ ਕੀਤਾ ਟੀਜ਼ਰ

03/30/2022 2:30:39 PM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ। ਇਸਤੋਂ ਪਹਿਲਾਂ ਫੋਲਡੇਬਲ ਸਮਾਰਟਫੋਨ ਬਾਜ਼ਾਰ ’ਚ ਸੈਮਸੰਗ ਦਾ ਦਬਦਬਾ ਹੈ ਕਿਉਂਕਿ ਕੰਪਨੀ ਕੋਲ ਹੁਣ ਕਈ ਫੋਲਡੇਬਲ ਸਮਾਰਟਫੋਨ ਹਨ। ਫੋਲਡੇਬਲ ਸਮਾਰਟਫੋਨ ਦੀ ਦੌੜ ’ਚ ਓਪੋ ਨੇ ਪਹਿਲਾਂ ਹੀ ਐਂਟਰੀ ਕਰ ਲਈ ਹੈ ਅਤੇ ਹੁਣ ਵੀਵੋ ਦੀ ਵਾਰੀ ਹੈ। ਰਿਪੋਰਟ ਮੁਤਾਬਕ, Vivo X Fold ਨੂੰ ਕੰਪਨੀ ਚੀਨ ’ਚ 11 ਅਪ੍ਰੈਲ ਨੂੰ ਲਾਂਚ ਕਰੇਗੀ। ਕੰਪਨੀ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜੋ ਉੱਥੋਂ ਦੇ ਸੋਸ਼ਲ ਮੀਡੀਆ Weibo ’ਤੇ ਪੋਸਟ ਕੀਤੀ ਗਈ ਹੈ। ਇਹ ਵੇਖਣ ’ਚ ਸੈਮਸੰਗ ਅਤੇ ਓਪੋ ਦੇ ਫੋਲਡੇਬਲ ਸਮਾਰਟਫੋਨਾਂ ਨਾਲ ਮਿਲਦਾ-ਜੁਲਦਾ ਹੀ ਲਗਦਾ ਹੈ। 

Vivo X Fold ’ਚ ਜੋ ਸਕਰੀਨਾਂ ਹੋਣਗੀਆਂ- ਪ੍ਰਾਈਮਰੀ ਅਤੇ ਸੈਕੇਂਡਰੀ। ਬਾਹਰਲੇ ਪਾਸੇ ਕਵਰ ਸਕਰੀਨ ਹੋਵੇਗੀ ਜਦਕਿ ਪ੍ਰਾਈਮਰੀ ਸਕਰੀਨ ਇਨ੍ਹਾਂ ’ਚੋਂ ਸਭਤੋਂ ਵੱਡੀ ਹੋਵੇਗੀ। ਫੋਨ ਦੀ ਪ੍ਰਾਈਮਰੀ ਸਕਰੀਨ ’ਤੇ ਪੰਚਹੋਲ ਦਿੱਤਾ ਗਿਆ ਹੈ ਜਿੱਥੇ ਸੈਲਫੀ ਕੈਮਰਾ ਦਿੱਤਾ ਜਾਵੇਗਾ। Vivo X Fold ਸਮਾਰਟਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਜਾਣਗੇ। ਕੈਮਰਾ ਮਡਿਊਲ ਗੋਲ ਹੈ, ਹਾਲਾਂਕਿ ਐੱਲ.ਈ.ਡੀ. ਫਲੈਸ਼ ਗੋਲ ਕੈਮਰਾ ਮਡਿਊਲ ਦੇ ਬਾਹਰਲੇ ਪਾਸੇ ਹੈ। ਕੈਮਰਾ ਮਡਿਊਲ ਦੇ ਸੱਜੇ ਪਾਸੇ ਉਪਰ Zeiss ਦੀ ਬ੍ਰਾਂਡਿੰਗ ਦਿੱਤੀ ਗਈ ਹੈ। 

ਰਿਪੋਰਟ ਮੁਤਾਬਕ, Vivo X Fold ’ਚ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 1 ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਸਮਾਰਟਫੋਨ ’ਚ 12 ਜੀ.ਬੀ. ਰੈਮ ਦਿੱਤੀ ਜਾਵੇਗੀ। ਹਾਲਾਂਕਿ, ਵੀਵੋ ਦੇ ਪਹਿਲੇ ਫੋਲਡੇਬਲ ਫੋਨ ਦੇ ਸਾਰੇ ਫੀਚਰਜ਼ ਸਾਹਮਣੇ ਨਹੀਂ ਆਏ। ਟੀਜ਼ਰ ਵੀਡੀਓ ਰਾਹੀਂ ਇਸ ਫੋਨ ਦੀ ਲੁੱਕ ਕਲੀਅਰ ਹੈ ਕਿ ਇਹ ਕਿਹੋ ਜਿਹਾ ਦਿਸੇਗਾ। ਅਨਫੋਲਡ ਕਰਨ ਤੋਂ ਬਾਅਦ ਇਸ ਫੋਨ ਦੀ ਸਕਰੀਨ ਕਾਫੀ ਵੱਡੀ ਹੋ ਜਾਂਦੀ ਹੈ। ਰਿਪੋਰਟ ਮੁਤਾਬਕ, ਇਸ ਸਮਾਰਟਫੋਨ ’ਚ 8 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਜਾਵੇਗੀ। 

Vivo X Fold ’ਚ 50W ਵਾਇਰਲੈੱਸ ਚਾਰਜਿੰਗ ਸਪੋਰਟ ਦਿੱਤਾ ਜਾਵੇਗਾ। ਕੈਮਰਾ ਸੈੱਟਅਪ ਕੀ ਹੋਵੇਗਾ ਅਤੇ ਲੈੱਨਜ਼ ਕਿਹੜੇ ਹੋਣਗੇ ਇਸਦੀ ਵੀ ਜਾਣਕਾਰੀ ਨਹੀਂ ਮਿਲੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, ਦੂਜਾ 48 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਇਸਤੋਂ ਇਲਾਵਾ 12 ਅਤੇ 8 ਮੈਗਾਪਿਕਸਲ ਦੇ ਕੈਮਰੇ ਦਿੱਤੇ ਜਾ ਸਕਦੇ ਹਨ। 


Rakesh

Content Editor

Related News