Vivo ਨੇ ਲਾਂਚ ਕੀਤਾ ਦਮਦਾਰ 5G ਫੋਨ, ਮਿਲੇਗਾ 50MP ਦਾ ਸੈਲਫੀ ਕੈਮਰਾ

Saturday, Sep 14, 2024 - 05:07 PM (IST)

Vivo ਨੇ ਲਾਂਚ ਕੀਤਾ ਦਮਦਾਰ 5G ਫੋਨ, ਮਿਲੇਗਾ 50MP ਦਾ ਸੈਲਫੀ ਕੈਮਰਾ

ਗੈਜੇਟ ਡੈਸਕ- ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo T3 Ultra ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੀ ਟੀ-ਸੀਰੀਜ਼ ਦਾ ਸਭ ਤੋਂ ਮਹਿੰਗਾ ਫੋਨ ਹੈ। ਇਸ ਵਿਚ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ Vivo V40 ਸੀਰੀਜ਼ ਵਾਲੇ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਹ ਫੋਨ ਆਪਣੇ ਸੈਗਮੈਂਟ 'ਚ ਕਾਫੀ ਪਤਲਾ ਹੈ ਅਤੇ ਇਸ ਵਿਚ ਤੁਹਾਨੂੰ ਦਮਦਾਰ ਪ੍ਰੋਸੈਸਰ ਮਿਲੇਗਾ। 

ਬ੍ਰਾਂਡ ਨੇ ਇਸ ਹੈਂਡਸੈੱਟ ਨੂੰ ਪਾਵਰ ਦੇਣ ਲਈ 5500mAh ਦੀ ਬੈਟਰੀ ਦਿੱਤੀ ਹੈ, ਜੋ 80W ਦੀ ਚਾਰਜਿੰਗ ਸਪੋਰਟ ਕਰਦੀ ਹੈ। ਫੋਨ 'ਚ 50 ਮੈਗਾਪਿਕਤਸਲ ਦੇ ਮੇਨ ਲੈੱਨਜ਼ ਵਾਲਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ।

Vivo T3 Ultra 5G ਦੇ ਫੀਚਰਜ਼

Vivo T3 Ultra 5G 'ਚ 1.5K ਰੈਜ਼ੋਲਿਊਸ਼ਨ ਵਾਲੀ AMOLED ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਨਾਲ ਆਉਂਦੀ ਹੈ। ਸਕਰੀਨ ਦੀ ਪੀਕ ਬ੍ਰਾਈਟਨੈੱਸ 4500Nits ਹੈ। ਇਸ ਵਿਚ MediaTek Dimensity 9200+ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ ਤੁਹਾਨੂੰ 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। 

ਡਿਊਲ ਸਿਮ ਸਪੋਰਟ ਵਾਲਾ ਇਹ ਫੋਨ ਐਂਡਰਾਇਡ 14 'ਤੇ ਬੇਸਡ Funtouch OS 14 'ਤੇ ਕੰਮ ਕਰਦਾ ਹੈ। ਇਸ ਵਿਚ 50MP + 8MP ਦਾ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਉਥੇ ਹੀ ਫਰੰਟ 'ਚ ਕੰਪਨੀ ਨੇ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਦੀ ਪ੍ਰੋਟੈਕਸ਼ਨ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ। 

ਫੋਨ ਨੂੰ ਪਾਵਰ ਦੇਣ ਲਈ 5500mAh ਦੀ ਬੈਟਰੀ ਦਿੱਤੀ ਗਈ ਹੈ, ਜੋ 80W ਦੀ ਚਾਰਜਿੰਗ ਸਪੋਰਟ ਕਰਦੀ ਹੈ। ਡਿਵਾਈਸ ਡਸਟ ਅਤੇ ਵਾਟਰ ਰੈਜਿਸਟੈਂਟ ਹੈ। ਇਸ ਵਿਚ IP68 ਰੇਟਿੰਗ ਮਿਲਦੀ ਹੈ। ਫੋਨ ਨੂੰ ਚਾਰਜ ਕਰਨ ਲਈ ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਸ ਵਿਚ ਦੋ ਸਾਲਾਂ ਦਾ ਸਾਫਟਵੇਅਰ ਅਪਡੇਟ ਅਤੇ ਤਿੰਨ ਸਾਲਾਂ ਤਕ ਸਕਿਓਰਿਟੀ ਅਪਡੇਟ ਮਿਲੇਗੀ। 

Vivo T3 Ultra 5G ਦੀ ਕੀਮਤ

Vivo T3 Ultra 5G ਨੂੰ ਕੰਪਨੀ ਨੇ ਦੋ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ। ਤੁਸੀਂ ਇਸ ਨੂੰ ਲੂਨਰ ਗ੍ਰੇਅ ਅਤੇ ਫ੍ਰਾਸਟ ਗਰੀਨ 'ਚ ਖਰੀਦ ਸਕਦੇ ਹੋ। ਇਸ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 31,999 ਰੁਪਏ ਹੈ। ਉਥੇ ਹੀ ਇਸ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 33,999 ਰੁਪਏ ਹੈ। ਸਮਾਰਟਫੋਨ ਦਾ ਟਾਪ ਵੇਰੀਐਂਟ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ, ਜਿਸ ਦੀ ਕੀਮਤ 35,999 ਰੁਪਏ ਹੈ। ਇਸ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ, ਫਲਿਪਕਾਰਟ ਅਤੇ ਦੂਜੇ ਆਫਲਾਈਨ ਸਟੋਰਾਂ ਤੋਂ ਖਰੀਦ ਸਕਦੇ ਹੋ। ਇਸ ਦੀ ਸੇਲ 19 ਸਤੰਬਰ ਤੋਂ ਸ਼ੁਰੂ ਹੋਵੇਗੀ।


author

Rakesh

Content Editor

Related News