120Hz ਦੀ ਡਿਸਪਲੇਅ ਨਾਲ ਭਾਰਤ ’ਚ ਲਾਂਚ ਹੋਇਆ Vivo T1 5G ਸਮਾਰਟਫੋਨ

Thursday, Feb 10, 2022 - 12:01 PM (IST)

120Hz ਦੀ ਡਿਸਪਲੇਅ ਨਾਲ ਭਾਰਤ ’ਚ ਲਾਂਚ ਹੋਇਆ Vivo T1 5G ਸਮਾਰਟਫੋਨ

ਗੈਜੇਟ ਡੈਸਕ– ਵੀਵੋ ਇੰਡੀਆ ਨੇ ਆਖ਼ਿਰਕਾਰ ਆਪਣੀ ‘ਟੀ’ ਸੀਰੀਜ਼ ਦੇ ਪਹਿਲੀ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸਨੂੰ Vivo T1 5G ਨਾਮ ਨਾਲ ਲਿਆਇਆ ਗਿਆ ਹੈ ਜਿਸ ਵਿਚ ਸਨੈਪਡ੍ਰੈਗਨ 695 5ਜੀ ਪ੍ਰੋਸੈਸਰ ਮਿਲਦਾ ਹੈ। ਇਸ ਫੋਨ ’ਚ ਕੰਪਨੀ ਨੇ 6.58 ਇੰਚ ਦੀ ਫੁਲ ਐੱਚ.ਡੀ. ਪਲੱਸ IPS LCD ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਦਾ ਹੈ। ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵੀ ਮਿਲਦਾ ਹੈ।

Vivo T1 5G ਦੇ ਫੀਚਰਜ਼

ਡਿਸਪਲੇਅ    - 6.58 ਇੰਚ ਦੀ FHD, 120Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਸਨੈਪਡ੍ਰੈਗਨ 695 5G
ਓ.ਐੱਸ.    - ਐਂਡਰਾਇਡ 12 ’ਤੇ ਆਧਾਰਿਤ FunTouch OS 12
ਰੀਅਰ ਕੈਮਰਾ    - 50MP + 2MP + 2MP
ਫਰੰਟ ਕੈਮਰਾ    - 16MP
ਬੈਟਰੀ    - 5000 mAh (18W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ V5.1 ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ USB OTG ਦੀ ਸਪੋਰਟ


author

Rakesh

Content Editor

Related News