Vivo S1 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

08/08/2019 11:26:34 AM

ਗੈਜੇਟ ਡੈਸਕ– ਚੀਨ ਦੀ ਕੰਪਨੀ ਵੀਵੋ ਨੇ ਭਾਰਤ ’ਚ ਆਪਣੀ ਨਵੀਂ S ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਨੇ ਇਸ ਸੀਰੀਜ਼ ਤਹਿਤ ਨਵਾਂ ਸਮਾਰਟਫੋਨ Vivo S1 ਭਾਰਤ ’ਚ ਲਾਂਚ ਕੀਤਾ ਹੈ। Vivo S1 ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 17,990 ਰੁਪਏ ਹੈ। ਇਹ ਕੀਮਤ 4 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਹੈ। ਇਸ ਫੋਨ ਦੇ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 18,990 ਰੁਪਏ ਹੈ। ਉਥੇ ਹੀ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 19,990 ਰੁਪਏ ਹੈ। 4 ਜੀ.ਬੀ. ਰੈਮ ਵਾਲੇ ਵੇਰੀਐਂਟ ਦੀ ਸੇਲ 8 ਅਗਸਤ ਤੋਂ ਸ਼ੁਰੂ ਹੋਵੇਗੀ। ਉਥੇ ਹੀ ਬਾਕੀ ਦੋ ਵੇਰੀਐਂਟਸ ਬਾਅਦ ’ਚ ਸੇਲ ਲਈ ਉਪਲੱਬਧ ਹੋਣਗੇ। 

ਫੀਚਰਜ਼
Vivo S1 ਸਮਾਰਟਫੋਨ ਸਕਾਈਲਾਈਨ ਬਲਿਊ ਅਤੇ ਡਾਈਮੰਡ ਬਲੈਕ ਕਲਰ ’ਚ ਮਿਲੇਗਾ। ਫੋਨ ’ਚ 6.38 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈਹੈ, ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਤੋਂ ਇਲਾਵਾ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ’ਚ ਏ.ਆਈ. ਫੇਸ ਬਿਊਟੀ, ਸੈਲਫੀ ਫਰੰਟਲਾਈਟ, ਏ.ਆਰ. ਸਟੀਕਰਜ਼, ਏ.ਆਈ. ਫਿਲਟਰ ਵਰਗੇ ਕਈ ਸੈਲਫੀ ਮੋਡ ਦਿੱਤੇ ਗਏ ਹਨ। Vivo S1 ਦੇ ਬੈਕ ’ਚ ਏ.ਆਈ. ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ ’ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਸ ਤੋਂ ਇਲਾਵਾ 8 ਅਤੇ 2 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। 

ਰਿਵਰਸ ਚਾਰਜਿੰਗ ਨੂੰ ਸਪੋਰਟ ਕਰੇਗਾ ਇਹ ਫੋਨ
Vivo S1 ਸਮਾਰਟਫੋਨ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ65 ਪ੍ਰੋਸੈਸਰ ਨਾਲ ਲੈਸ ਹੈ। ਇਸ ਸਮਾਰਟਫੋਨ ’ਚ 4,500mAh ਦੀ ਬੈਟਰੀ ਹੈ ਜੋ ਕੰਪਨੀ ਦੀ 18W ਡਿਊਲ ਇੰਜਣ ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ। ਵੀਵੋ ਦਾ ਇਹ ਸਮਾਰਟਫੋਨ ਰਿਵਰਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਤੁਸੀਂ ਇਸ ਸਮਾਰਟਫੋਨ ਨਾਲ ਦੂਜੇ ਡਿਵਾਈਸ ਵੀ ਚਾਰਜ ਕਰ ਸਕਦੇ ਹੋ। ਫੋਨ untouch OS 9 ਦੇ ਨਾਲ ਐਂਡਰਾਇਡ 9 ਪਾਈ ’ਤੇ ਚੱਲਦਾ ਹੈ। ਇਸ ਸਮਾਰਟਫੋਨ ’ਚ ਇਕ ਸਮਾਰਟ ਬਟਨ ਵੀ ਦਿੱਤਾ ਗਿਆ ਹੈ, ਜਿਸ ਨਾਲ ਸਿੰਗਲ ਟੈਪ ’ਚ ਤੁਹਾਡੀ ਪਹੁੰਚ ਗੂਗਲ ਅਸਿਸਟੈਂਟ ਤਕ ਹੁੰਦੀ ਹੈ। 


Related News