ਵੀਵੋ ਨੈਕਸ ਦੋ ਡਿਸਪਲੇਅ ਤੇ 10GB ਰੈਮ ਨਾਲ ਹੋਇਆ ਲਾਂਚ

12/12/2018 11:01:23 AM

ਗੈਜੇਟ ਡੈਸਕ- ਚਾਇਨੀਜ ਕੰਪਨੀ ਵੀਵੋ ਨੇ Vivo Nex Dual ਐਡੀਸ਼ਨ ਨੂੰ ਡਿਊਲ ਡਿਸਪਲੇਅ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਦੇ ਫਰੰਟ ਤੇ ਬੈਕ 'ਚ ਡਿਸਪਲੇਅ ਦਿੱਤੀ ਗਈ ਹੈ। ਫੋਨ ਦੇ ਬੈਕ 'ਚ lunar ਰਿੰਗ ਹੈ ਜੋ ਪਿਕਚਰ ਲੈਂਦੇ ਸਮੇਂ LED ਮਾਡਿਊਲ ਦੇ ਤਰ੍ਹਾਂ ਕੰਮ ਕਰਦੀ ਹੈ। ਇਸ ਫੋਨ ਨੂੰ ਨੈਕਸ ਡਿਊਲ ਡਿਸਪਲੇ ਐਡੀਸ਼ਨ ਵਾਲਾ ਫੋਨ ਕਿਹਾ ਜਾ ਰਿਹਾ ਹੈ। ਫੋਨ ਦੇ ਸੇਲ ਦੀ ਸ਼ੁਰੂਆਤ 29 ਦਸੰਬਰ ਤੋਂ ਹੋ ਰਹੀ ਹੈ ਜਿੱਥੇ ਫੋਨ ਦੀ ਕੀਮਤ 52,000 ਰੁਪਏ ਹੈ।

ਡਿਊਲ ਡਿਸਪਲੇਅ ਦੀ ਜੇਕਰ ਗੱਲ ਕਰੀਏ ਤਾਂ ਹੈਂਡਸੈੱਟ 'ਚ 6.39 ਇੰਚ ਦੀ ਅਲਟਰਾ ਫੁੱਲਵਿਊ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਉਥੇ ਹੀ ਫੋਨ ਦੇ ਬੈਕ 'ਚ 5.49 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਦਿੱਤਾ ਗਿਆ ਹੈ। ਫੋਨ ਦੇ ਪਿੱਛੇ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ ਜੋ ਲੁਨਰ ਰਿੰਗ 'ਚ ਹੈ।PunjabKesari
ਕੈਮਰੇ ਦੀ ਜੇਕਰ ਗੱਲ ਕਰੀਏ ਤਾਂ ਫੋਨ 'ਚ 12 ਮੈਗਾਪਿਕਸਲ ਦਾ OIS ਅਪਰਚਰ ਲੈਨਜ਼ ਦਿੱਤਾ ਗਿਆ ਹੈ ਤਾਂ ਉਥੇ ਹੀ ਸਕੈਂਡਰੀ ਕੈਮਰਾ 2 ਮੈਗਪਿਕਸਲ ਦਾ ਹੈ। ਫੋਨ ਦਾ ਤੀਜਾ ਕੈਮਰਾ ਟਾਈਮ ਆਫ ਫਲਾਈਟ ਟਾਈਪ ਹੈ ਜਿਸ ਦੇ ਨਾਲ ਤੁਸੀਂ ਦੂਰੀ ਨੂੰ ਮਾਪ ਸਕਦੇ ਹਨ ਤਾਂ ਉਥੇ ਹੀ ਐਡਵਾਂਸ ਫੇਸ ਅਨਲਾਕ ਦਾ ਇਸਤੇਮਾਲ ਕਰ ਸਕਦੇ ਹੋ। ਅਗਲਾ ਡਡਿਊਲ ਡਿਸਪਲੇਅ ਐਡੀਸ਼ਨ ਮਿਰਰ ਮੋੜ ਤੇ ਪੋਜ਼ ਡਾਇਰੈਕਟਰ ਦੇ ਨਾਲ ਆਉਂਦਾ ਹੈ।

ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 845 ਦਾ ਇਸਤੇਮਾਲ ਕੀਤਾ ਗਿਆ ਹੈ ਜੋ 10 ਜੀ. ਬੀ. ਰੈਮ ਤੇ 128 ਜੀ. ਬੀ. ਦੇ ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ 'ਚ 3500mAh ਦੀ ਬੈਟਰੀ ਹੈ ਜੋ ਫੱਨਟੱਚ ਓ. ਐੱਸ 4.5 ਅਧਾਰਿਤ ਐਂਡ੍ਰਾਇਡ 9.0 ਪਾਈ 'ਤੇ ਕੰਮ ਕਰਦਾ ਹੈ। ਡਿਵਾਈਸ 'ਚ 10V ਫਾਸਟ ਚਾਰਜਿੰਗ ਹੈ ਜੋ ਯੂ. ਐੱਸ. ਬੀ ਟਾਈਪ ਸੀ ਪੋਰਟ ਤੇ 3.5mm ਹੈੱਡਫੋਨ ਜੈੱਕ ਦੇ ਨਾਲ ਆਉਂਦਾ ਹੈ। ਫੋਨ 'ਚ ਦੋ ਕਲਰ ਆਪਸ਼ਨ ਹਨ ਇਕ ਬਲੂ ਤੇ ਦੂਜਾ ਪਰਪਲ।


Related News